ਹੈਦਰਾਬਾਦ: ਚੀਨੀ ਸਮਾਰਟਫੋਨ ਕੰਪਨੀ Realme ਆਪਣੀ ਆਉਣ ਵਾਲੀ ਸੀਰੀਜ਼ Realme 12 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਇਸ ਮਹੀਨੇ 'ਚ ਹੀ Realme 12 ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ ਦੇ ਤਹਿਤ Realme 12 Pro, Realme 12 Pro Plus ਅਤੇ Realme 12 Pro Max ਸਮਾਰਟਫੋਨ ਪੇਸ਼ ਕੀਤੇ ਜਾਣਗੇ। ਹਾਲਾਂਕਿ, ਕੰਪਨੀ ਵੱਲੋ ਅਜੇ ਇਸ ਬਾਰੇ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
-
Get ready to #BeAPortraitMaster! 📸✨
— realme (@realmeIndia) January 15, 2024 " class="align-text-top noRightClick twitterSection" data="
Join us on 29th Jan at 12 Noon, as we introduce the blockbuster master #realme12ProSeries5G. #StayTuned
Know more: https://t.co/dwerY9j0Po pic.twitter.com/6yMo6mDvq3
">Get ready to #BeAPortraitMaster! 📸✨
— realme (@realmeIndia) January 15, 2024
Join us on 29th Jan at 12 Noon, as we introduce the blockbuster master #realme12ProSeries5G. #StayTuned
Know more: https://t.co/dwerY9j0Po pic.twitter.com/6yMo6mDvq3Get ready to #BeAPortraitMaster! 📸✨
— realme (@realmeIndia) January 15, 2024
Join us on 29th Jan at 12 Noon, as we introduce the blockbuster master #realme12ProSeries5G. #StayTuned
Know more: https://t.co/dwerY9j0Po pic.twitter.com/6yMo6mDvq3
Realme 12 Pro Max ਦੀ ਲਾਂਚ ਡੇਟ: Realme 12 ਸੀਰੀਜ਼ ਦੀ ਲਾਂਚ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਮੀਡੀਆ ਰਿਪੋਰਟਸ ਅਨੁਸਾਰ, ਇਸ ਸੀਰੀਜ਼ ਨੂੰ 29 ਜਨਵਰੀ ਦੇ ਦਿਨ ਲਾਂਚ ਕੀਤਾ ਜਾ ਸਕਦਾ ਹੈ। ਲਾਂਚਿੰਗ ਤੋਂ ਪਹਿਲਾ ਹੀ ਇਸ ਸੀਰੀਜ਼ ਦੇ ਫੀਚਰਸ ਅਤੇ ਕੀਮਤ ਬਾਰੇ ਵੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ।
Realme 12 Pro Max ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP Sony IMX890 ਪ੍ਰਾਈਮਰੀ ਕੈਮਰਾ ਦਿੱਤਾ ਜਾ ਸਕਦਾ ਹੈ, ਜੋ OIS ਆਪਟੀਕਲ ਇਮੇਜ਼ ਫੀਚਰ ਦੇ ਨਾਲ ਆਵੇਗਾ। ਪ੍ਰਾਈਮਰੀ ਕੈਮਰੇ ਦੇ ਨਾਲ 64MP OIS ਇਨੇਬਲ ਪੈਰੀਸਕੋਪਿਕ ਟੈਲੀਫੋਟੋ ਲੈਂਸ ਦਿੱਤਾ ਜਾਵੇਗਾ। ਇਸ ਫੋਨ ਦੀ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਫੋਨ ਨੂੰ 8GB ਰੈਮ ਅਤੇ 12GB ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Realme 12 Pro Max ਦੇ ਪ੍ਰੋਸੈਸਰ, ਬੈਟਰੀ, ਚਾਰਜਿੰਗ ਸਪੀਡ ਅਤੇ ਹੋਰ ਫੀਚਰਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
-
Bringing the lens of perfection to every portrait with Sony IMX890 sensor in #realme12ProSeries5G! #BeAPortraitMaster
— realme (@realmeIndia) January 18, 2024 " class="align-text-top noRightClick twitterSection" data="
Launching on 29th Jan, 12 Noon!
Know more: https://t.co/3BdtzFA7bP pic.twitter.com/YCKlvHplUK
">Bringing the lens of perfection to every portrait with Sony IMX890 sensor in #realme12ProSeries5G! #BeAPortraitMaster
— realme (@realmeIndia) January 18, 2024
Launching on 29th Jan, 12 Noon!
Know more: https://t.co/3BdtzFA7bP pic.twitter.com/YCKlvHplUKBringing the lens of perfection to every portrait with Sony IMX890 sensor in #realme12ProSeries5G! #BeAPortraitMaster
— realme (@realmeIndia) January 18, 2024
Launching on 29th Jan, 12 Noon!
Know more: https://t.co/3BdtzFA7bP pic.twitter.com/YCKlvHplUK
Realme 12 Pro Max ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB ਰੈਮ ਵਾਲੇ ਮਾਡਲ ਦੀ ਕੀਮਤ 33,999 ਰੁਪਏ ਅਤੇ 12GB ਵਾਲੇ ਮਾਡਲ ਦੀ ਕੀਮਤ 35,999 ਰੁਪਏ ਹੋ ਸਕਦੀ ਹੈ।
Honor Magic 6 ਸੀਰੀਜ਼ ਨੂੰ ਮਿਲੀ ਵਧੀਆਂ ਪ੍ਰਤੀਕਿਰੀਆਂ: ਇਸ ਤੋਂ ਇਲਾਵਾ, Honor ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Honor Magic 6 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ 'ਚ Honor Magic 6 ਅਤੇ Honor Magic 6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਸਮਾਰਟਫੋਨਾਂ ਦੀ ਕੱਲ੍ਹ ਪਹਿਲੀ ਸੇਲ ਸੀ। ਸੇਲ ਦੌਰਾਨ Honor ਦੇ ਨਵੇਂ ਮਾਡਲਾਂ ਨੇ ਕਈ ਰਿਕਾਰਡ ਤੋੜੇ ਹਨ। Honor Magic 6 ਅਤੇ Honor Magic 6 ਪ੍ਰੋ ਦੀ ਵਿਕਰੀ 3 ਮਿੰਟ ਦੇ ਅੰਦਰ 800 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਈ ਹੈ।