ETV Bharat / science-and-technology

Poco X6 ਸੀਰੀਜ਼ ਹੋਈ ਲਾਂਚ, ਜਾਣੋ ਫੀਚਰਸ ਅਤੇ ਕੀਮਤ ਬਾਰੇ

author img

By ETV Bharat Tech Team

Published : Jan 12, 2024, 9:56 AM IST

Poco X6 Series Launch: Poco ਨੇ ਆਪਣੇ ਗ੍ਰਾਹਕਾਂ ਲਈ Poco X6 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ।

Poco X6 Series Launch
Poco X6 Series Launch

ਹੈਦਰਾਬਾਦ: Poco ਨੇ ਆਪਣੇ ਗ੍ਰਾਹਕਾਂ ਲਈ Poco X6 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Poco X6 ਸੀਰੀਜ਼ 'ਚ Poco X6 ਅਤੇ Poco X6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਕੀਮਤ 19,000 ਰੁਪਏ ਤੋਂ ਘਟ ਰੱਖੀ ਗਈ ਹੈ।

Poco X6 ਸੀਰੀਜ਼ ਦੀ ਕੀਮਤ: Poco X6 ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਅਤੇ 12GB+256GB ਸਟੋਰੇਜ ਦੀ ਕੀਮਤ 21,999 ਰੁਪਏ ਰੱਖੀ ਗਈ ਹੈ, ਜਦਕਿ 12GB ਰੈਮ+512GB ਸਟੋਰੇਜ ਦੀ ਕੀਮਤ 22,999 ਰੁਪਏ ਹੈ। Poco X6 ਪ੍ਰੋ ਸਮਾਰਟਫੋਨ ਦੇ 8GB+256GB ਸਟੋਰੇਜ ਦੀ ਕੀਮਤ 24,999 ਰੁਪਏ ਅਤੇ 12GB+512GB ਦੀ ਕੀਮਤ 26,999 ਰੁਪਏ ਤੈਅ ਕੀਤੀ ਗਈ ਹੈ। Poco X6 ਸੀਰੀਜ਼ ਨੂੰ ਪੀਲੇ, ਗ੍ਰੇ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। Poco X6 ਸੀਰੀਜ਼ ਨੂੰ ਤੁਸੀਂ 16 ਜਨਵਰੀ ਤੋਂ ਫਲਿੱਪਕਾਰਟ ਦੇ ਰਾਹੀ ਖਰੀਦ ਸਕੋਗੇ। ਇਸ ਤੋਂ ਇਲਾਵਾ, ਗ੍ਰਾਹਕ ICICI ਬੈਂਕ ਕ੍ਰੇਡਿਟ, ਡੇਬਿਟ ਕਾਰਡ ਅਤੇ EMI 'ਤੇ 2,000 ਰੁਪਏ ਦੀ ਛੋਟ ਵੀ ਪਾ ਸਕਦੇ ਹੋ।

Be among the first to experience the POCO X6 Series by securing your order!
Pre-Booking start tonight at 8pm only on flipkart.#TheUltimatePredator #POCOX6series pic.twitter.com/1HZ1PYnVGE

— POCO India (@IndiaPOCO) January 11, 2024 " class="align-text-top noRightClick twitterSection" data=" ">

Poco X6 ਸੀਰੀਜ਼ ਦੇ ਫੀਚਰਸ: Poco X6 ਸੀਰੀਜ਼ 'ਚ 6.67 ਇੰਚ ਦੀ 1.5K ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1,800nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ Poco X6 ਪ੍ਰੋ ਸਮਾਰਟਫੋਨ 'ਚ ਮੀਡੀਆਟੇਕ Dimension 8300-ਅਲਟ੍ਰਾ ਚਿਪਸੈੱਟ ਦਿੱਤੀ ਗਈ ਹੈ, ਜਦਕਿ Poco X6 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲਦੀ ਹੈ। ਇਸ ਸੀਰੀਜ਼ ਨੂੰ 12GB ਰੈਮ ਅਤੇ 512GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ OIS ਦੇ ਨਾਲ 64MP ਪ੍ਰਾਈਮਰੀ ਕੈਮਰਾ, 8MP ਅਲਟ੍ਰਾ ਵਾਈਡ ਐਂਗਲ ਅਤੇ 2MP ਮੈਕਰੋ ਕੈਮਰਾ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਮਿਲਦਾ ਹੈ। Poco X6 ਪ੍ਰੋ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜਦਕਿ Poco X6 'ਚ 5,100mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Realme 12 ਸੀਰੀਜ਼ ਲਾਂਚ ਹੋ ਸਕਦੀ: ਇਸ ਤੋਂ ਇਲਾਵਾ, Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਕੰਪਨੀ ਨੇ ਇਸ ਸੀਰੀਜ਼ ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ Realme India ਦੇ ਅਧਿਕਾਰਿਤ X 'ਤੇ ਇੱਕ ਟੀਜ਼ਰ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ ਕਿ Realme 12 ਸੀਰੀਜ਼ ਨੂੰ ਭਾਰਤ 'ਚ ਜਨਵਰੀ ਮਹੀਨੇ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਨੇ ਲਾਂਚ ਡੇਟ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਹੈ ਅਤੇ ਗ੍ਰਾਹਕਾਂ ਨੂੰ ਲਾਂਚ ਡੇਟ ਦਾ ਅੰਦਾਜ਼ਾ ਲਗਾਉਣ ਲਈ ਕਿਹਾ ਹੈ।

ਹੈਦਰਾਬਾਦ: Poco ਨੇ ਆਪਣੇ ਗ੍ਰਾਹਕਾਂ ਲਈ Poco X6 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Poco X6 ਸੀਰੀਜ਼ 'ਚ Poco X6 ਅਤੇ Poco X6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਕੀਮਤ 19,000 ਰੁਪਏ ਤੋਂ ਘਟ ਰੱਖੀ ਗਈ ਹੈ।

Poco X6 ਸੀਰੀਜ਼ ਦੀ ਕੀਮਤ: Poco X6 ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਅਤੇ 12GB+256GB ਸਟੋਰੇਜ ਦੀ ਕੀਮਤ 21,999 ਰੁਪਏ ਰੱਖੀ ਗਈ ਹੈ, ਜਦਕਿ 12GB ਰੈਮ+512GB ਸਟੋਰੇਜ ਦੀ ਕੀਮਤ 22,999 ਰੁਪਏ ਹੈ। Poco X6 ਪ੍ਰੋ ਸਮਾਰਟਫੋਨ ਦੇ 8GB+256GB ਸਟੋਰੇਜ ਦੀ ਕੀਮਤ 24,999 ਰੁਪਏ ਅਤੇ 12GB+512GB ਦੀ ਕੀਮਤ 26,999 ਰੁਪਏ ਤੈਅ ਕੀਤੀ ਗਈ ਹੈ। Poco X6 ਸੀਰੀਜ਼ ਨੂੰ ਪੀਲੇ, ਗ੍ਰੇ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। Poco X6 ਸੀਰੀਜ਼ ਨੂੰ ਤੁਸੀਂ 16 ਜਨਵਰੀ ਤੋਂ ਫਲਿੱਪਕਾਰਟ ਦੇ ਰਾਹੀ ਖਰੀਦ ਸਕੋਗੇ। ਇਸ ਤੋਂ ਇਲਾਵਾ, ਗ੍ਰਾਹਕ ICICI ਬੈਂਕ ਕ੍ਰੇਡਿਟ, ਡੇਬਿਟ ਕਾਰਡ ਅਤੇ EMI 'ਤੇ 2,000 ਰੁਪਏ ਦੀ ਛੋਟ ਵੀ ਪਾ ਸਕਦੇ ਹੋ।

Poco X6 ਸੀਰੀਜ਼ ਦੇ ਫੀਚਰਸ: Poco X6 ਸੀਰੀਜ਼ 'ਚ 6.67 ਇੰਚ ਦੀ 1.5K ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1,800nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ Poco X6 ਪ੍ਰੋ ਸਮਾਰਟਫੋਨ 'ਚ ਮੀਡੀਆਟੇਕ Dimension 8300-ਅਲਟ੍ਰਾ ਚਿਪਸੈੱਟ ਦਿੱਤੀ ਗਈ ਹੈ, ਜਦਕਿ Poco X6 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲਦੀ ਹੈ। ਇਸ ਸੀਰੀਜ਼ ਨੂੰ 12GB ਰੈਮ ਅਤੇ 512GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ OIS ਦੇ ਨਾਲ 64MP ਪ੍ਰਾਈਮਰੀ ਕੈਮਰਾ, 8MP ਅਲਟ੍ਰਾ ਵਾਈਡ ਐਂਗਲ ਅਤੇ 2MP ਮੈਕਰੋ ਕੈਮਰਾ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਮਿਲਦਾ ਹੈ। Poco X6 ਪ੍ਰੋ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜਦਕਿ Poco X6 'ਚ 5,100mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Realme 12 ਸੀਰੀਜ਼ ਲਾਂਚ ਹੋ ਸਕਦੀ: ਇਸ ਤੋਂ ਇਲਾਵਾ, Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਕੰਪਨੀ ਨੇ ਇਸ ਸੀਰੀਜ਼ ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ Realme India ਦੇ ਅਧਿਕਾਰਿਤ X 'ਤੇ ਇੱਕ ਟੀਜ਼ਰ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ ਕਿ Realme 12 ਸੀਰੀਜ਼ ਨੂੰ ਭਾਰਤ 'ਚ ਜਨਵਰੀ ਮਹੀਨੇ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਨੇ ਲਾਂਚ ਡੇਟ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਹੈ ਅਤੇ ਗ੍ਰਾਹਕਾਂ ਨੂੰ ਲਾਂਚ ਡੇਟ ਦਾ ਅੰਦਾਜ਼ਾ ਲਗਾਉਣ ਲਈ ਕਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.