ਹੈਦਰਾਬਾਦ: Oppo ਨੇ ਆਪਣੇ ਗ੍ਰਾਹਕਾਂ ਲਈ Oppo Reno 11 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Oppo Reno 11 ਸੀਰੀਜ਼ 'ਚ Oppo Reno 11 5G ਅਤੇ Oppo Reno 11 ਪ੍ਰੋ 5G ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਕੀਮਤ 40,000 ਰੁਪਏ ਤੋਂ ਘਟ ਰੱਖੀ ਗਈ ਹੈ। Oppo Reno 11 ਸੀਰੀਜ਼ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
-
From one portrait expert to another 📸
— OPPO (@oppo) January 12, 2024 " class="align-text-top noRightClick twitterSection" data="
Hasselblad Master Tina Signesdorttir Hult demonstrates the superb picture quality of the #OPPOReno11Series5G#StandOutInPortrait pic.twitter.com/vNMYYfhr91
">From one portrait expert to another 📸
— OPPO (@oppo) January 12, 2024
Hasselblad Master Tina Signesdorttir Hult demonstrates the superb picture quality of the #OPPOReno11Series5G#StandOutInPortrait pic.twitter.com/vNMYYfhr91From one portrait expert to another 📸
— OPPO (@oppo) January 12, 2024
Hasselblad Master Tina Signesdorttir Hult demonstrates the superb picture quality of the #OPPOReno11Series5G#StandOutInPortrait pic.twitter.com/vNMYYfhr91
Oppo Reno 11 ਸੀਰੀਜ਼ ਦੀ ਕੀਮਤ: Oppo Reno 11 ਦੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ 29,000 ਰੁਪਏ, ਜਦਕਿ 256GB ਮਾਡਲ ਦੀ ਕੀਮਤ 31,999 ਰੁਪਏ ਹੈ। ਇਸ ਸਮਾਰਟਫੋਨ ਦੀ ਸੇਲ 25 ਜਨਵਰੀ ਤੋਂ ਸ਼ੁਰੂ ਹੋਵੇਗੀ, ਜਦਕਿ Oppo Reno 11 ਪ੍ਰੋ 5G ਸਮਾਰਟਫੋਨ ਦੀ ਕੀਮਤ 39,999 ਰੁਪਏ ਹੈ। ਇਸ ਸਮਾਰਟਫੋਨ ਦੀ ਸੇਲ 18 ਜਨਵਰੀ ਤੋਂ ਸੁਰੂ ਹੋਵੇਗੀ। ਇਸ ਸੀਰੀਜ਼ ਨੂੰ ਤੁਸੀਂ ਫਲਿੱਪਕਾਰਟ, Oppo ਈ-ਸਟੋਰ ਅਤੇ ਮੇਨਲਾਈਨ ਰਿਟੇਲ ਆਊਟਲੇਟਸ ਤੋਂ ਖਰੀਦ ਸਕਦੇ ਹੋ।
Oppo Reno 11 ਸੀਰੀਜ਼ ਦੇ ਫੀਚਰਸ: Oppo Reno 11 ਸੀਰੀਜ਼ 'ਚ 6.70 ਇੰਚ ਦੀ ਫੁੱਲ HD+OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੀ ਪੀਕ ਬ੍ਰਾਈਟਨੈੱਸ, HDR 10+ ਨੂੰ ਸਪੋਰਟ ਕਰੇਗੀ। Oppo Reno 11 ਸਮਾਰਟਫੋਨ 'ਚ ਡ੍ਰੈਗਨਟ੍ਰੇਲ ਸਟਾਰ 2 ਗਲਾਸ ਪ੍ਰੋਟੈਕਸ਼ਨ ਮਿਲਦਾ ਹੈ, ਜਦਕਿ Oppo Reno 11 ਪ੍ਰੋ 5G ਸਮਾਰਟਫੋਨ 'ਚ ਗੋਰਿਲਾ ਗਲਾਸ 5 ਬੈਂਕ ਪੈਨਲ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ Oppo Reno 11 'ਚ ਮੀਡੀਆਟੇਕ Dimension 7050 ਚਿਪਸੈੱਟ ਦਿੱਤੀ ਗਈ ਹੈ, ਜਦਕਿ Oppo Reno 11 ਪ੍ਰੋ 5G 'ਚ ਮੀਡੀਆਟੇਕ Dimension 8200 ਚਿਪਸੈੱਟ ਦਿੱਤੀ ਹੈ। Oppo Reno 11 ਦੇ 8GB ਮਾਡਲ ਨੂੰ LPDDR4X ਰੈਮ ਅਤੇ 256GB ਤੱਕ ਦੀ ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਦਕਿ Oppo Reno 11 ਪ੍ਰੋ 5G ਨੂੰ 12GB LPDDR5X ਰੈਮ ਅਤੇ 256GB UFS 3.1 ਸਟੋਰੇਜ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ ਟ੍ਰਿਪਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ ਸ਼ਾਮਲ ਹੈ ਅਤੇ Oppo Reno 11 ਪ੍ਰੋ 5G 'ਚ 32MP ਦਾ ਟੈਲੀਫੋਟੋ ਸੈਂਸਰ ਅਤੇ 8MP ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਇਸ ਸੀਰੀਜ਼ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। Oppo Reno 11 ਪ੍ਰੋ 5G 'ਚ 4,700mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 80 ਵਾਟ ਦੀ ਸੂਪਰ ਫਲੈਸ਼ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ, ਜਦਕਿ Oppo Reno 11 5G 'ਚ 4,800mAh ਦੀ ਬੈਟਰੀ ਮਿਲਦੀ ਹੈ, ਜੋ ਕਿ 67 ਵਾਟ ਦੀ ਸੂਪਰ ਫਲੈਸ਼ ਚਾਰਜ਼ ਨੂੰ ਸਪੋਰਟ ਕਰਦੀ ਹੈ।