ਹੈਦਰਾਬਾਦ: Oppo ਆਪਣਾ ਨਵਾਂ ਸਮਾਰਟਫੋਨ Oppo Find N3 Flip ਨੂੰ 12 ਅਕਤੂਬਰ ਦੇ ਦਿਨ ਲਾਂਚ ਕਰਨ ਵਾਲਾ ਹੈ। ਇਸ ਤੋਂ ਪਹਿਲਾ ਵੀ ਕੰਪਨੀ ਨੇ ਭਾਰਤ 'ਚ ਆਪਣਾ Oppo Find N2Flip ਫੋਨ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਕੀਮਤ 89,999 ਰੁਪਏ ਹੈ। ਹੁਣ ਜਲਦ ਹੀ Oppo Find N3 Flip ਸਮਾਰਟਫੋਨ ਲਾਂਚ ਹੋਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Oppo Find N3 Flip ਸਮਾਰਟਫੋਨ ਚੀਨ 'ਚ ਪਹਿਲਾ ਹੀ ਲਾਂਚ ਹੋ ਚੁੱਕਾ ਹੈ।
-
Waiting for the #TheBestFlip? Wait no more, the #OPPOFindN3Flip is coming on 12th October, get ready to carry it with style👑
— OPPO India (@OPPOIndia) October 6, 2023 " class="align-text-top noRightClick twitterSection" data="
Know More: https://t.co/3YHFjOLhzX pic.twitter.com/pgJqvWxKIK
">Waiting for the #TheBestFlip? Wait no more, the #OPPOFindN3Flip is coming on 12th October, get ready to carry it with style👑
— OPPO India (@OPPOIndia) October 6, 2023
Know More: https://t.co/3YHFjOLhzX pic.twitter.com/pgJqvWxKIKWaiting for the #TheBestFlip? Wait no more, the #OPPOFindN3Flip is coming on 12th October, get ready to carry it with style👑
— OPPO India (@OPPOIndia) October 6, 2023
Know More: https://t.co/3YHFjOLhzX pic.twitter.com/pgJqvWxKIK
Oppo Find N3 Flip ਸਮਾਰਟਫੋਨ ਦੇ ਫੀਚਰਸ: Oppo Find N3 Flip ਸਮਾਰਟਫੋਨ ਚੀਨ 'ਚ ਲਾਂਚ ਹੋ ਚੁੱਕਾ ਹੈ। ਜੇਕਰ ਚੀਨ 'ਚ ਲਾਂਚ ਹੋਏ ਇਸ ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਟ੍ਰਿਪਲ ਰਿਅਰ ਕੈਮਰਾ ਸੈਟਅੱਪ ਤੋਂ ਇਲਾਵਾ ਇਸ ਸਮਾਰਟਫੋਨ 'ਚ 32 ਮੈਗਾਪਿਕਸਲ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ ਬਲੈਕ, ਪਿੰਕ ਅਤੇ ਗੋਲਡ ਕਲਰ 'ਚ ਲਾਂਚ ਕੀਤਾ ਗਿਆ ਸੀ। ਇਹ ਸਮਾਰਟਫੋਨ 9200 ਪ੍ਰੋਸੈਸਰ ਨਾਲ ਲੈਂਸ ਹੈ। ਚੀਨ 'ਚ ਲਾਂਚ ਹੋਏ Oppo Find N3 Flip ਸਮਾਰਟਫੋਨ 'ਚ 12GB ਰੈਮ ਦੇ ਨਾਲ 128GB ਰੈਮ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 4,300mAh ਦੀ ਬੈਟਰੀ ਦਿੱਤੀ ਗਈ ਹੈ।
OnePlus Pad Go ਭਾਰਤ 'ਚ ਹੋਇਆ ਲਾਂਚ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਨੇ ਅੱਜ ਭਾਰਤ 'ਚ ਆਪਣਾ ਨਵਾਂ ਟੈਬਲੇਟ OnePlus Pad Go ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਟੈਬਲੇਟ ਨੂੰ 8/128GB WiFi ਦੇ ਨਾਲ, 8/128GB 4G ਅਤੇ 8/256GB LTE ਦੇ ਨਾਲ ਲਾਂਚ ਕੀਤਾ ਹੈ। ਇਸ ਦੇ ਨਾਲ ਹੀ, ਇਸ ਟੈਬਲੇਟ 'ਚ ਤੁਹਾਨੂੰ 11.35 ਇੰਚ ਦੀ 2.4K LTPS LCD ਡਿਸਪਲੇ 90Hz ਦੇ ਰਿਫ੍ਰੈਸ਼ ਦਰ ਦੇ ਨਾਲ 400nits ਦੀ ਬ੍ਰਾਈਟਨੈਸ ਮਿਲਦੀ ਹੈ। OnePlus Pad Go ਦੇ 8/128GB WiFi ਦੀ ਕੀਮਤ 19,999 ਰੁਪਏ ਹੈ ਜਦਕਿ 8/128GB ਅਤੇ 8/256GB LTE ਦੀ ਕੀਮਤ 21,999 ਰੁਪਏ ਅਤੇ 23,999 ਰੁਪਏ ਹੈ। ਇਸ ਟੈਬਲੇਟ ਦੇ ਪ੍ਰੀ ਆਰਡਰਸ 12 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣਗੇ। ਤੁਸੀਂ ਇਸ ਟੈਬਲੇਟ ਨੂੰ ਐਮਾਜ਼ਾਨ ਅਤੇ OnePlus ਦੀ ਵੈੱਬਸਾਈਟ ਤੋਂ ਬੁੱਕ ਕਰ ਸਕੋਗੇ। ਪ੍ਰੀ-ਆਰਡਰ ਕਰਨ ਵਾਲੇ ਗ੍ਰਾਹਕਾਂ ਨੂੰ ਕੰਪਨੀ 1,399 ਰੁਪਏ ਦਾ ਫੋਲੀਓ ਕਵਰ ਵੀ ਫ੍ਰੀ 'ਚ ਦੇਵੇਗੀ। OnePlus Pad Go ਦੀ ਪਹਿਲੀ ਸੇਲ 20 ਅਕਤੂਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।