ਹੈਦਰਾਬਾਦ: Vivo ਆਪਣੇ Vivo X100 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਫੋਨ ਚੀਨ 'ਚ 13 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। Vivo X100 ਸੀਰੀਜ਼ 'ਚ Vivo X100, Vivo X100 ਪ੍ਰੋ ਅਤੇ Vivo X100 ਪ੍ਰੋ ਪਲੱਸ ਸਮਾਰਟਫੋਨਾਂ ਨੂੰ ਪੇਸ਼ ਕੀਤਾ ਜਾਵੇਗਾ।
-
vivo X100 series November 13 launch is officially confirmed now.#vivo #vivoX100 pic.twitter.com/BeLX0vOpCp
— Mukul Sharma (@stufflistings) November 1, 2023 " class="align-text-top noRightClick twitterSection" data="
">vivo X100 series November 13 launch is officially confirmed now.#vivo #vivoX100 pic.twitter.com/BeLX0vOpCp
— Mukul Sharma (@stufflistings) November 1, 2023vivo X100 series November 13 launch is officially confirmed now.#vivo #vivoX100 pic.twitter.com/BeLX0vOpCp
— Mukul Sharma (@stufflistings) November 1, 2023
Vivo X100 ਸੀਰੀਜ਼ ਦੀ ਕੀਮਤ: ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਇਸਦੀ ਕੀਮਤ ਬਾਰੇ ਅਜੇ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਕਿਹਾ ਜਾ ਰਿਹਾ ਹੈ ਕਿ Vivo X100 ਸੀਰੀਜ਼ ਦੀ ਕੀਮਤ 45,500 ਰੁਪਏ ਹੋ ਸਕਦੀ ਹੈ। ਇਸਦੇ ਨਾਲ ਹੀ ਇਹ ਸੀਰੀਜ਼ ਸੰਤਰੀ, ਬਲੈਕ, ਵਾਈਟ ਅਤੇ ਬਲੂ ਕਲਰ ਆਪਸ਼ਨਾਂ 'ਚ ਲਾਂਚ ਕੀਤੀ ਜਾਵੇਗੀ।
ਚੀਨ ਤੋਂ ਬਾਅਦ ਭਾਰਤ 'ਚ ਲਾਂਚ ਹੋਵੇਗੀ Vivo X100 ਸੀਰੀਜ਼: ਫਿਲਹਾਲ 13 ਨਵੰਬਰ ਨੂੰ Vivo X100 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। ਭਾਰਤ 'ਚ ਇਸ ਸੀਰੀਜ਼ ਨੂੰ ਕਦੋ ਲਾਂਚ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਹ ਸੀਰੀਜ਼ 2023 ਦੇ ਅੰਤ 'ਚ ਜਾਂ 2024 ਦੇ ਸ਼ੁਰੂਆਤ ਤੱਕ ਭਾਰਤ 'ਚ ਵੀ ਲਾਂਚ ਕੀਤੀ ਜਾ ਸਕਦੀ ਹੈ।
Vivo X100 ਸੀਰੀਜ਼ ਦੇ ਫੀਚਰਸ: Vivo X100 ਸੀਰੀਜ਼ ਦੇ ਫੀਚਰਸ ਬਾਰੇ ਅਜੇ ਅਧਿਕਾਰਿਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ Vivo X100 ਸੀਰੀਜ਼ ਦੇ ਕਈ ਫੀਚਰਸ ਲੀਕ ਹੋਏ ਹਨ। ਕਿਹਾ ਜਾ ਰਿਹਾ ਹੈ ਕਿ Vivo X100 'ਚ 6.78 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ 2800x1260 ਪਿਕਸਲ Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ ਮੀਡੀਆਟੇਕ Dimensity 9300 ਪ੍ਰੋਸੈਸਰ ਮਿਲ ਸਕਦਾ ਹੈ। Vivo X100 ਸੀਰੀਜ਼ 'ਚ 16GB ਰੈਮ ਅਤੇ 1TB ਤੱਕ ਦੀ ਸਟੋਰੇਜ ਮਿਲ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 50MP ਦਾ ਮੇਨ ਕੈਮਰਾ, OIS ਦੇ ਨਾਲ 50MP ਦਾ ਅਲਟ੍ਰਾ ਵਾਈਡ ਲੈਂਸ ਅਤੇ OIS ਦੇ ਨਾਲ 64MP ਦਾ ਪੈਰੀਸਕੋਪ ਲੈਂਸ ਮਿਲੇਗਾ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਕੈਮਰਾ ਮਿਲੇਗਾ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ 120 ਵਾਟ ਦੇ ਫੀਸਟ ਚਾਰਜਿੰਗ ਨੂੰ ਸਪੋਰਟ ਕਰੇਗੀ।