ਹੈਦਰਾਬਾਦ: ਐਪਲ ਦਾ Wanderlust ਇਵੈਂਟ ਸ਼ੁਰੂ ਹੋਣ 'ਚ ਸਿਰਫ਼ 2 ਦਿਨ ਰਹਿ ਗਏ ਹਨ। ਇਹ ਇਵੈਂਟ 12 ਸਤੰਬਰ ਨੂੰ ਹੋਣ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਕੰਪਨੀ ਆਈਫੋਨ 15 ਸੀਰੀਜ਼ ਨੂੰ ਲਾਂਚ ਕਰੇਗੀ। ਇਸਦੇ ਨਾਲ ਹੀ ਸਮਾਰਟਵਾਚ 9 ਅਤੇ ਅਲਟ੍ਰਾ 2 ਸਮਾਰਟਵਾਚ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਐਪਲ ਵਾਚ ਸੀਰੀਜ਼ 9 ਅਤੇ ਅਲਟ੍ਰਾ 2 ਵਿੱਚ ਪਹਿਲਾ ਨਾਲੋ ਬਿਹਤਰ ਹਾਰਟ ਰੇਟ ਸੈਂਸਰ ਅਤੇ ਹੋਰ ਕਈ ਨਵੇਂ ਬਦਲਾਅ ਨਜ਼ਰ ਆਉਣਗੇ।
ਐਪਲ ਸਮਾਰਟਵਾਚ 9 ਅਤੇ Ultra 2 ਦੇ ਫੀਚਰਸ: ਐਪਲ ਵਾਚ ਦਾ ਹਾਰਟ ਰੇਟ ਸੈਂਸਰ ਇਸ ਵਾਚ ਦਾ ਮੇਨ ਫੀਚਰ ਹੈ। ਇਹ ਫੀਚਰ ਯੂਜ਼ਰ ਦੀ ਸਿਹਤ ਅਤੇ ਫਿੱਟਨੈਸ ਦਾ ਧਿਆਨ ਰੱਖਦਾ ਹੈ। ਇਹ ਸੈਂਸਰ ਦਿਲ ਦੀ ਸਪੀਡ ਦਾ ਪਤਾ ਲਗਾਉਣ, ਖੂਨ ਦੇ ਆਕਸੀਜਨ ਪੱਧਰ ਨੂੰ ਮਾਪਣ ਅਤੇ ਵਰਕਆਊਟ ਨੂੰ ਟ੍ਰੈਕ ਕਰਨ ਵਰਗੀਆਂ ਸੁਵਿਧਾਵਾਂ ਦਿੰਦਾ ਹੈ। ਐਪਲ ਦੀ ਨਵੀਂ ਸਮਾਰਟਵਾਚ ਵਿੱਚ ਯੂ2 ਚਿਪ ਅਤੇ ਇੱਕ ਅਲਟ੍ਰਾ ਵਾਈਡਬੈਂਡ ਚਿਪ ਵੀ ਹੈ। ਅਲਟ੍ਰਾ ਵਾਈਡਬੈਂਡ ਤਕਨਾਲੋਜੀ ਕਰਕੇ ਇਹ ਵਾਚ ਆਲੇ-ਦੁਆਲੇ ਦੇ ਹੋਰਨਾਂ ਐਪਲ ਡਿਵਾਈਸਾਂ ਦਾ ਪਤਾ ਲਗਾ ਸਕੇਗੀ। ਡਿਜਾਈਨ ਦੀ ਗੱਲ ਕਰੀਏ, ਤਾਂ ਇਸ 'ਚ ਕੁਝ ਜ਼ਿਆਦਾ ਬਦਲਾਅ ਨਜ਼ਰ ਨਹੀਂ ਆਵੇਗਾ, ਕਿਉਕਿ ਕੰਪਨੀ 2024 ਲਈ ਇਸਨੂੰ ਰਿਡਿਜਾਈਨ ਕਰਨ ਦੀ ਯੋਜਨਾ ਬਣਾ ਰਹੀ ਹੈ। ਨਵਾਂ ਡਿਜਾਈਨ ਅਗਲੇ ਸਾਲ 'ਚ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਐਪਲ ਵਾਚ ਅਲਟ੍ਰਾ 2 'ਚ ਤੁਹਾਨੂੰ ਬਲੈਕ ਕਲਰ ਆਪਸ਼ਨ ਦੇਖਣ ਨੂੰ ਮਿਲ ਸਕਦਾ ਹੈ।
ਐਪਲ ਵਾਚ 9 ਸੀਰੀਜ਼ ਅਤੇ ਅਲਟ੍ਰਾ 2 ਦਾ ਸਾਈਜ਼: ਐਪਲ ਵਾਚ 9 ਸੀਰੀਜ਼ ਦੇ 2 ਸਾਈਜ਼ਾਂ 'ਚ ਆਉਣ ਦੀ ਉਮੀਦ ਹੈ। ਇਸ ਵਿੱਚ ਇੱਕ 41mm ਅਤੇ ਦੂਜਾ 45mm ਹੈ। ਜਦਕਿ ਐਪਲ ਵਾਚ ਅਲਟ੍ਰਾ 2 'ਚ ਵੱਡਾ 49mm ਦਾ ਆਪਸ਼ਨ ਹੋਵੇਗਾ। ਫਿਲਹਾਲ ਇਨ੍ਹਾਂ ਦੀ ਕੀਮਤ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ ਅਤੇ ਇਸ ਇਵੈਂਟ ਦੌਰਾਨ ਐਪਲ ਸਮਾਰਟਵਾਚ 9 ਅਤੇ Ultra 2 ਦਾ ਐਲਾਨ ਕੀਤਾ ਜਾ ਸਕਦਾ ਹੈ।