ਹੈਦਰਾਬਾਦ: OnePlus Nord N30 SE ਸਮਾਰਟਫੋਨ ਜਲਦ ਹੀ ਲਾਂਚ ਹੋ ਸਕਦਾ ਹੈ। ਹਾਲ ਹੀ ਵਿੱਚ ਜਾਣਕਾਰੀ ਆਈ ਸੀ ਕਿ OnePlus ਜਲਦ ਹੀ OnePlus 12 ਸਮਾਰਟਫੋਨ ਨੂੰ ਲਾਂਚ ਕਰੇਗਾ, ਪਰ ਹੁਣ ਮਿਲੀ ਜਾਣਕਾਰੀ ਅਨੁਸਾਰ, OnePlus 12 ਤੋਂ ਪਹਿਲਾ OnePlus Nord N30 SE ਸਮਾਰਟਫੋਨ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ।
-
OnePlus Nord N30 SE 5G
— Mukul Sharma (@stufflistings) October 31, 2023 " class="align-text-top noRightClick twitterSection" data="
4880mAh battery
33W fast charging#OnePlus #OnePlusNordN30SE
">OnePlus Nord N30 SE 5G
— Mukul Sharma (@stufflistings) October 31, 2023
4880mAh battery
33W fast charging#OnePlus #OnePlusNordN30SEOnePlus Nord N30 SE 5G
— Mukul Sharma (@stufflistings) October 31, 2023
4880mAh battery
33W fast charging#OnePlus #OnePlusNordN30SE
OnePlus Nord N30 SE ਸਮਾਰਟਫੋਨ ਦੇ ਫੀਚਰਸ: OnePlus Nord N30 SE ਸਮਾਰਟਫੋਨ ਨੂੰ 6.72 ਇੰਚ ਦੀ ਡਿਸਪਲੇ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 695 ਚਿਪਸੈੱਟ ਦਿੱਤੀ ਗਈ ਹੈ। OnePlus Nord N30 SE ਸਮਾਰਟਫੋਨ 8GB ਰੈਮ ਅਤੇ 128GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਤ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਜਾ ਸਕਦਾ ਹੈ ਅਤੇ ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਵੱਲੋ ਅਜੇ ਇਸ ਫੋਨ ਦੇ ਭਾਰਤ 'ਚ ਲਾਂਚ ਹੋਣ ਅਤੇ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਫਲਿੱਪਕਾਰਟ 'ਤੇ ਕੱਲ ਸ਼ੁਰੂ ਹੋਵੇਗੀ ਦਿਵਾਲੀ ਸੇਲ: ਫਲਿੱਪਕਾਰਟ 'ਤੇ ਕੱਲ ਤੋਂ ਦਿਵਾਲੀ ਸੇਲ ਸ਼ੁਰੂ ਹੋਣ ਵਾਲੀ ਹੈ। ਇਸ ਸੇਲ 'ਚ ਸਮਾਰਟਫੋਨ, ਇਲੈਕਟ੍ਰਾਨਿਕ ਯੰਤਰ, ਘਰ ਦੇ ਸਮਾਨ ਸਮੇਤ ਹੋਰ ਕਈ ਪ੍ਰੋਡਕਟਾਂ 'ਤੇ ਡਿਸਕਾਊਂਟ ਦਿੱਤਾ ਜਾਵੇਗਾ। ਫਲਿੱਪਕਾਰਟ 'ਤੇ ਦਿਵਾਲੀ ਸੇਲ ਕੱਲ ਤੋਂ ਸ਼ੁਰੂ ਹੋ ਕੇ 11 ਨਵੰਬਰ ਤੱਕ ਚਲੇਗੀ। ਇਸ ਸੇਲ 'ਚ ਤੁਸੀਂ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਪਾ ਸਕਦੇ ਹੋ। ਇਨ੍ਹਾਂ 'ਚ Xiaomi, Apple, OnePlus, Motorola ਸਮੇਤ ਕਈ ਬ੍ਰਾਂਡਸ ਦੇ ਫੋਨ ਸ਼ਾਮਲ ਹਨ। ਇਸ ਸੇਲ ਦੇ ਸ਼ੁਰੂ ਹੋਣ ਤੋਂ ਪਹਿਲਾ ਫਲਿੱਪਕਾਰਟ ਨੇ ਆਈਫੋਨ 14, ਸੈਮਸੰਗ ਗਲੈਕਸੀ F14, Redmi Note 12 Pro, Motorola Edge 40 ਸਮੇਤ ਕਈ ਮਾਡਲਸ 'ਤੇ ਮਿਲਣ ਵਾਲੇ ਡਿਸਕਾਊਟ ਦੀ ਜਾਣਕਾਰੀ ਦੇ ਦਿੱਤੀ ਹੈ।