ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus Buds 3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਹਾਲ ਹੀ ਵਿੱਚ ਇਸਦੀ ਲਾਂਚ ਡੇਟ ਬਾਰੇ ਪੁਸ਼ਟੀ ਕੀਤੀ ਸੀ। OnePlus Buds 3 ਨੂੰ 23 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਹੁਣ ਕੰਪਨੀ OnePlus Buds 3 ਦੇ ਫੀਚਰਸ ਬਾਰੇ ਵੀ ਜਾਣਕਾਰੀ ਪੇਸ਼ ਕਰਨ ਲੱਗੀ ਹੈ। ਕੰਪਨੀ ਨੇ ਇੱਕ ਨਵਾਂ ਪੋਸਟਰ ਸ਼ੇਅਰ ਕਰਕੇ ਆਪਣੇ ਨਵੇਂ ਬਡਸ ਦੀ ਬੈਟਰੀ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਖੁਲਾਸਾ ਕੀਤਾ ਹੈ ਕਿ OnePlus Buds 3 'ਚ ਤੁਹਾਨੂੰ 10 ਮਿੰਟ ਦੇ ਚਾਰਜ 'ਤੇ 7 ਘੰਟੇ ਦੀ ਬੈਟਰੀ ਲਾਈਫ਼ ਮਿਲਦੀ ਹੈ।
-
#OnePlusBuds3, for those endless playlists. pic.twitter.com/OTeB0mY6Ti
— OnePlus India (@OnePlus_IN) January 18, 2024 " class="align-text-top noRightClick twitterSection" data="
">#OnePlusBuds3, for those endless playlists. pic.twitter.com/OTeB0mY6Ti
— OnePlus India (@OnePlus_IN) January 18, 2024#OnePlusBuds3, for those endless playlists. pic.twitter.com/OTeB0mY6Ti
— OnePlus India (@OnePlus_IN) January 18, 2024
ਕੰਪਨੀ ਨੇ OnePlus Buds 3 ਬਾਰੇ ਦਿੱਤੀ ਜਾਣਕਾਰੀ: OnePlus Buds 3 ਦੇ ਨਾਲ 23 ਜਨਵਰੀ ਨੂੰ ਭਾਰਤ ਅਤੇ ਵਿਸ਼ਵ ਬਾਜ਼ਾਰ 'ਚ OnePlus 12 ਸੀਰੀਜ਼ ਨੂੰ ਵੀ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਲਾਂਚ ਤੋਂ ਪਹਿਲਾ ਹੀ OnePlus Buds 3 ਦੇ ਕੁਝ ਫੀਚਰਸ ਨੂੰ ਆਨਲਾਈਨ ਟੀਜ਼ ਕਰ ਦਿੱਤਾ ਹੈ। ਸੋਸ਼ਲ ਮੀਡੀਆ ਰਾਹੀ ਕੰਪਨੀ ਨੇ ਦੱਸਿਆ ਹੈ ਕਿ OnePlus Buds 3 'ਚ ਤੁਹਾਨੂੰ ਲੰਬੀ ਬੈਟਰੀ ਲਾਈਫ਼ ਮਿਲੇਗੀ। ਜੇਕਰ ਇਸਨੂੰ 10 ਮਿੰਟ ਚਾਰਜ਼ ਕੀਤਾ ਜਾਵੇ, ਤਾਂ ਇਹ 7 ਘੰਟੇ ਦਾ ਪਲੇਬੈਕ ਟਾਈਮ ਅਤੇ ਫੁੱਲ ਚਾਰਜ਼ ਹੋਣ 'ਤੇ 44 ਘੰਟੇ ਦਾ ਪਲੇਬੈਕ ਟਾਈਮ ਦਿੰਦੀ ਹੈ। ਇਸਦੇ ਨਾਲ ਹੀ, OnePlus Buds 3 ਦੇ ਕਲਰ ਆਪਸ਼ਨ ਵੀ ਸਾਹਮਣੇ ਆ ਗਏ ਹਨ। ਤੁਸੀਂ ਇਨ੍ਹਾਂ ਬਡਸ ਨੂੰ ਬਲੂ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਖਰੀਦ ਸਕਦੇ ਹੋ।
-
No more fumbling for your phone to crank up the volume for your favourite tracks.#OnePlusBuds3 pic.twitter.com/PiX14KrPoW
— OnePlus India (@OnePlus_IN) January 16, 2024 " class="align-text-top noRightClick twitterSection" data="
">No more fumbling for your phone to crank up the volume for your favourite tracks.#OnePlusBuds3 pic.twitter.com/PiX14KrPoW
— OnePlus India (@OnePlus_IN) January 16, 2024No more fumbling for your phone to crank up the volume for your favourite tracks.#OnePlusBuds3 pic.twitter.com/PiX14KrPoW
— OnePlus India (@OnePlus_IN) January 16, 2024
OnePlus Buds 3 ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਡਿਵਾਈਸ 'ਚ ਤੁਹਾਨੂੰ ਇਨ-ਈਅਰ ਦੇ ਨਾਲ ਸਟੈਮ ਡਿਜ਼ਾਈਨ ਮਿਲਦਾ ਹੈ। ਇਨ੍ਹਾਂ ਈਅਰਬਡਸ ਦਾ ਭਾਰ 4.8 ਗ੍ਰਾਮ ਹੈ। ਇਸ ਤੋਂ ਇਲਾਵਾ, ਤੁਹਾਨੂੰ ਇਸ 'ਚ 10.4mm ਮਿਕਸਡ ਡਾਇਆਫ੍ਰਾਮ ਬਾਸ ਯੂਨਿਟ ਦੀ ਸਹੂਲਤ ਵੀ ਮਿਲਦੀ ਹੈ। ਇਸ 'ਚ ਮਾਈਕ੍ਰੋਫੋਨ AI ਸਿਸਟਮ ਰਾਹੀਂ 49dB ਐਕਟਿਵ ਨੌਇਜ਼ ਕੈਂਸਲੇਸ਼ਨ ਵੀ ਮਿਲਦਾ ਹੈ, ਜੋ ਤੁਹਾਡੇ ਬੈਕਗ੍ਰਾਊਂਡ 'ਚ ਆਉਣ ਵਾਲੇ ਸ਼ੋਰ ਨੂੰ 99.6% ਤੱਕ ਘਟਾਉਂਦਾ ਹੈ। ਇਸ ਬਡਸ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਖੁਲਾਸਾ ਨਹੀਂ ਹੋਇਆ ਹੈ।
-
Smooth Beyond Belief
— OnePlus India (@OnePlus_IN) January 17, 2024 " class="align-text-top noRightClick twitterSection" data="
A OnePlus Launch Event
January 23, 2024 | New Delhi
Get notified: https://t.co/cIQ81FKX2i pic.twitter.com/SszyJBRTOd
">Smooth Beyond Belief
— OnePlus India (@OnePlus_IN) January 17, 2024
A OnePlus Launch Event
January 23, 2024 | New Delhi
Get notified: https://t.co/cIQ81FKX2i pic.twitter.com/SszyJBRTOdSmooth Beyond Belief
— OnePlus India (@OnePlus_IN) January 17, 2024
A OnePlus Launch Event
January 23, 2024 | New Delhi
Get notified: https://t.co/cIQ81FKX2i pic.twitter.com/SszyJBRTOd
OnePlus ਦਾ ਇਵੈਂਟ: ਭਾਰਤੀ ਸਮੇਂ ਅਨੁਸਾਰ, OnePlus ਦਾ ਲਾਂਚ ਇਵੈਂਟ 23 ਜਨਵਰੀ ਨੂੰ ਸ਼ਾਮ 7:30 ਵਜੇ ਸ਼ਡਿਊਲ ਕੀਤਾ ਗਿਆ ਹੈ। ਲਾਂਚ ਹੋਣ ਤੋਂ ਬਾਅਦ OnePlus Buds ਦੀ ਖਰੀਦਦਾਰੀ ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ, ਫਲਿੱਪਕਾਰਟ, ਮਿੰਤਰਾ ਅਤੇ OnePlus ਦੇ ਆਨਲਾਈਨ ਸਟੋਰ ਤੋਂ ਕਰ ਸਕੋਗੇ।