ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus Ace 3 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਕੱਲ੍ਹ ਲਾਂਚ ਕੀਤਾ ਜਾਵੇਗਾ। ਕੰਪਨੀ ਬੀਤੇ ਕੁਝ ਦਿਨਾਂ ਤੋਂ ਇਸ ਫੋਨ ਦੇ ਫੀਚਰਸ ਨੂੰ ਟੀਜ਼ ਕਰ ਰਹੀ ਹੈ। ਹੁਣ ਕੰਪਨੀ ਨੇ ਇਸ ਫੋਨ ਦੇ ਕੁਝ ਹੋਰ ਟੀਜ਼ ਪੋਸਟਰ ਸ਼ੇਅਰ ਕੀਤੇ ਹਨ। ਟੀਜ਼ਰ ਰਾਹੀ ਫੋਨ ਦੀ ਬੈਟਰੀ ਅਤੇ ਪ੍ਰੋਸੈਸਰ ਦੀ ਪੁਸ਼ਟੀ ਕੀਤੀ ਗਈ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
-
OnePlus Ace 3 (OnePlus 12R): 5500mAh battery, SUPERVOOC S power management chip for better battery efficiency, 1.5K 8T LTPO panel.#OnePlus #OnePlusAce3 #OnePlus12R pic.twitter.com/l6fIFenCTn
— Mukul Sharma (@stufflistings) January 3, 2024 " class="align-text-top noRightClick twitterSection" data="
">OnePlus Ace 3 (OnePlus 12R): 5500mAh battery, SUPERVOOC S power management chip for better battery efficiency, 1.5K 8T LTPO panel.#OnePlus #OnePlusAce3 #OnePlus12R pic.twitter.com/l6fIFenCTn
— Mukul Sharma (@stufflistings) January 3, 2024OnePlus Ace 3 (OnePlus 12R): 5500mAh battery, SUPERVOOC S power management chip for better battery efficiency, 1.5K 8T LTPO panel.#OnePlus #OnePlusAce3 #OnePlus12R pic.twitter.com/l6fIFenCTn
— Mukul Sharma (@stufflistings) January 3, 2024
OnePlus Ace 3 ਸਮਾਰਟਫੋਨ ਦੇ ਫੀਚਰਸ: OnePlus Ace 3 ਸਮਾਰਟਫੋਨ 'ਚ BOE ਦਾ 6.78 ਇੰਚ ਦਾ OLED ਪੈਨਲ ਮਿਲ ਸਕਦਾ ਹੈ। ਇਹ ਡਿਸਪਲੇ 1.5K Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। OnePlus Ace 3 ਸਮਾਰਟਫੋਨ ਨੂੰ 12GB+256GB, 16GB+256GB ਅਤੇ 16GB+1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਰਿਅਰ ਕੈਮਰੇ ਮਿਲ ਸਕਦੇ ਹਨ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ ਇੱਕ 2MP ਦਾ ਮੈਕਰੋ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। OnePlus Ace 3 ਸਮਾਰਟਫੋਨ ਨੂੰ ਬਲੈਕ, ਮੂਨ ਸੀ ਅਤੇ ਗੋਲਡ ਕਲਰ ਆਪਸ਼ਨਾਂ 'ਚ ਲਿਆਂਦਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
OnePlus 12 ਅਤੇ OnePlus 12R ਸਮਾਰਟਫੋਨ ਦੀ ਲਾਂਚ ਡੇਟ: ਇਸ ਤੋਂ ਇਲਾਵਾ, OnePlus 23 ਜਨਵਰੀ ਨੂੰ ਭਾਰਤੀ ਗ੍ਰਾਹਕਾਂ ਲਈ OnePlus 12 ਅਤੇ OnePlus 12R ਸਮਾਰਟਫੋਨ ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਵੱਲੋ ਇਨ੍ਹਾਂ ਸਮਾਰਟਫੋਨਾਂ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੀਨ 'ਚ ਇਨ੍ਹਾਂ ਦੋਨੋ ਹੀ ਸਮਾਰਟਫੋਨਾਂ ਨੂੰ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ 'ਚ ਲਾਂਚ ਕੀਤੇ ਜਾਣ ਦੀ ਤਿਆਰੀ ਚਲ ਰਹੀ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ 'ਚ 6.82 ਇੰਚ ਦੀ HD+ LTPO OLED ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 4500nits ਦੀ ਪੀਕ ਬ੍ਰਾਈਟਨੈੱਸ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP ਸੋਨੀ LYT-808 ਪ੍ਰਾਈਮਰੀ ਸੈਂਸਰ, 3x ਆਪਟੀਕਲ ਜ਼ੂਮ ਦੇ ਨਾਲ 64MP ਟੈਲੀਫੋਟੋ ਕੈਮਰਾ ਅਤੇ ਅਲਟ੍ਰਾ ਵਾਈਡ ਐਂਗਲ ਲੈਂਸ ਦੇ ਨਾਲ 48MP ਸੈਂਸਰ ਮਿਲੇਗਾ। ਸੈਲਫ਼ੀ ਲਈ ਫੋਨ 'ਚ 32MP ਦਾ ਸੈਂਸਰ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100 ਵਾਟ ਦੀ SuperVOOC, 50 ਵਾਟ ਦੀ ਵਾਈਰਲੈਂਸ ਅਤੇ 10 ਵਾਟ ਦੀ ਰਿਵਰਸ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।