ਹੈਦਰਾਬਾਦ: ਕਿਸੇ ਵੀ ਦੇਸ਼ ਦੇ ਵਿਕਾਸ 'ਚ ਇੰਜੀਨੀਅਰਾਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਭਾਰਤੀ ਇੰਜੀਨੀਅਰ ਸਟੇਟਸਮੇਨ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦਾ ਇੰਜੀਨੀਅਰਿੰਗ ਦੇ ਖੇਤਰ 'ਚ ਕਾਫ਼ੀ ਯੋਗਦਾਨ ਹੈ। ਇੰਜੀਨੀਅਰਿੰਗ ਦੇ ਖੇਤਰ 'ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਹਰ ਸਾਲ 15 ਸਤੰਬਰ ਨੂੰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਜਨਮਦਿਨ ਨੂੰ ਰਾਸ਼ਟਰੀ ਇੰਜੀਨੀਅਰ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।
ਰਾਸ਼ਟਰੀ ਇੰਜੀਨੀਅਰ ਦਿਵਸ ਦਾ ਇਤਿਹਾਸ: ਰਾਸ਼ਟਰੀ ਇੰਜੀਨੀਅਰ ਦਿਵਸ ਪਹਿਲੀ ਵਾਰ 1968 'ਚ ਮਨਾਇਆ ਗਿਆ ਸੀ। ਭਾਰਤੀ ਤਕਨੀਕੀ ਸਿੱਖਿਆ ਵਿਸ਼ਵ 'ਚ ਇਸ ਦਿਵਸ ਨੂੰ ਮਹੱਤਵਪੂਰਨ ਤਿਓਹਾਰਾਂ 'ਚੋ ਇੱਕ ਮੰਨਿਆਂ ਜਾਂਦਾ ਹੈ। ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਯੋਗਦਾਨ ਨੂੰ ਭਾਰਤ, ਸ਼੍ਰੀਲੰਕਾ ਅਤੇ ਤਨਜ਼ਾਨੀਆ 'ਚ ਵੀ 15 ਸਤੰਬਰ ਨੂੰ ਇੰਜੀਨੀਅਰ ਦਿਵਸ ਵਜੋ ਮਨਾਇਆ ਜਾਂਦਾ ਹੈ।
ਕੌਣ ਸੀ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ?: 15 ਸਤੰਬਰ 1861 ਨੂੰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦਾ ਜਨਮ ਕਰਨਾਟਕ ਦੇ ਪਿੰਡ ਮੁਦੇਨਹੱਲੀ 'ਚ ਹੋਇਆ ਸੀ। ਉਨ੍ਹਾਂ ਨੂੰ 'ਸਰ' ਐਮ.ਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 15 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਪਣੇ ਪਿਤਾ ਨੂੰ ਗੁਆ ਲਿਆ ਸੀ, ਜੋ ਸੰਸਕ੍ਰਿਤ ਦੇ ਮਹਾਨ ਵਿਦਵਾਨ ਸੀ। ਉਨ੍ਹਾ ਨੇ ਆਪਣੀ ਪੜਾਈ ਚਿੱਕਬੱਲਾਪੁਰ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਕਾਲੇਜ ਦੀ ਪੜਾਈ ਕਰਨ ਲਈ ਉਹ ਬੰਗਲੌਰ ਚਲੇ ਗਏ। ਉਨ੍ਹਾਂ ਨੇ ਇੰਜੀਨੀਅਰ ਦੀ ਪੜਾਈ ਲਈ ਪੂਣੇ ਦੇ ਸਾਈਸ ਕਾਲੇਜ 'ਚ ਦਾਖਲਾ ਲੈ ਲਿਆ। ਜਿੱਥੇ ਉਨ੍ਹਾਂ ਨੇ 1883 'ਚ ਆਪਣੇ ਇਮਤਿਹਾਨ 'ਚ ਫਸਟ ਰੈਂਕ ਹਾਸਲ ਕੀਤਾ। ਪੜਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੰਬੇ ਸਰਕਾਰ ਤੋਂ ਨਾਸਿਕ ਵਿੱਚ ਇੱਕ ਸਹਾਇਕ ਇੰਜੀਨੀਅਰ ਲਈ ਨੌਂਕਰੀ ਦਾ ਪ੍ਰਸਤਾਵ ਮਿਲਿਆ। ਇੱਕ ਇੰਜੀਨੀਅਰ ਦੇ ਰੂਪ 'ਚ ਉਨ੍ਹਾਂ ਨੇ ਕਾਫ਼ੀ ਸਫਲਤਾ ਹਾਸਲ ਕੀਤੀ। IEI ਅਨੁਸਾਰ, ਉਨ੍ਹਾਂ ਨੂੰ ਭਾਰਤ 'ਚ ਆਰਥਿਕ ਯੋਜਨਾਬੰਦੀ ਦੇ ਮੋਢੀ ਵੀ ਕਿਹਾ ਜਾਂਦਾ ਹੈ।
ਭਾਰਤੀ ਇੰਜੀਨੀਅਰਿੰਗ ਦੇ ਪਿਤਾ: ਵਿਸ਼ਵੇਸ਼ਵਰਿਆ 1912 ਤੋਂ 1918 ਤੱਕ ਮੈਸੁਰ ਦੇ ਦੀਵਾਨ ਸਨ। ਮੈਸੁਰ 'ਚ ਕ੍ਰਿਸ਼ਨਰਾਜ ਸਾਗਰ ਡੈਮ ਦੇ ਪਿੱਛੇ ਦੇ ਦਿਮਾਗ ਦੇ ਨਾਲ-ਨਾਲ ਹੈਦਰਾਬਾਦ ਸ਼ਹਿਰ ਲਈ ਵੱਡੀ ਸੁਰੱਖਿਆ ਪ੍ਰਣਾਲੀ ਦੇ ਮੁੱਖ ਡਿਜ਼ਾਈਨਰ ਵੀ ਸੀ। ਮੈਸੂਰ ਦੇ ਕ੍ਰਿਸ਼ਨ ਰਾਜਾ ਵਡਿਆਰ ਚੌਥੇ ਮਹਾਰਾਜਾ ਨੇ ਰਾਜ ਦੀ ਗੰਭੀਰ ਵਿੱਤੀ ਸਥਿਤੀ ਦੇ ਬਾਵਜੂਦ ਅਕਾਲ ਦੇ ਦੌਰਾਨ ਡੈਮ ਦਾ ਨਿਰਮਾਣ ਕੀਤਾ ਸੀ। ਉਨ੍ਹਾਂ ਦੇ ਸਨਮਾਨ ਵਿੱਚ ਡੈਮ ਦਾ ਨਾਮ ਰੱਖਿਆ ਗਿਆ ਸੀ। ਐਮ ਵਿਸ਼ਵੇਸ਼ਵਰਿਆ ਨੂੰ ਬਲਾਕ ਪ੍ਰਣਾਲੀ ਅਤੇ ਆਟੋਮੈਟਿਕ ਦਰਵਾਜ਼ੇ ਦੀ ਖੋਜ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਸਰ ਵਿਸ਼ਵੇਸ਼ਵਰਿਆ ਨੇ ਫਲੱਡ ਗੇਟਾਂ ਨੂੰ ਡਿਜ਼ਾਈਨ ਕੀਤਾ ਅਤੇ ਪੇਟੈਂਟ ਕੀਤਾ, ਜੋ ਪਹਿਲੀ ਵਾਰ 1903 ਵਿੱਚ ਖੜਕਵਾਸਲਾ ਰਿਜ਼ਰਵਾਇਰ ਪੁਣੇ ਵਿੱਚ ਸਥਾਪਿਤ ਕੀਤੇ ਗਏ ਸਨ।
ਅਵਾਰਡ ਅਤੇ ਪ੍ਰਾਪਤੀਆਂ: ਐਮ ਵਿਸ਼ਵੇਸ਼ਵਰਿਆ ਨੂੰ 1955 ਵਿੱਚ ਭਾਰਤ ਸਰਕਾਰ ਵੱਲੋਂ ਇੰਜੀਨੀਅਰਿੰਗ ਵਿੱਚ ਅਸਾਧਾਰਨ ਯੋਗਦਾਨ ਲਈ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਕਿੰਗ ਜਾਰਜ V ਦੁਆਰਾ ਬ੍ਰਿਟਿਸ਼ ਨਾਈਟਹੁੱਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਨਾਈਟਹੁੱਡ ਦੇ ਸਨਮਾਨ ਕਾਰਨ ਉਨ੍ਹਾਂ ਨੂੰ 'ਸਰ' ਦੀ ਉਪਾਧੀ ਦਿੱਤੀ ਗਈ ਹੈ। ਗੂਗਲ ਨੇ ਉਨ੍ਹਾਂ ਦੇ ਯੋਗਦਾਨ ਦਾ ਜਸ਼ਨ ਮਨਾਉਣ ਲਈ 2018 ਵਿੱਚ ਉਨ੍ਹਾਂ ਦੇ ਜਨਮਦਿਨ 'ਤੇ ਇੱਕ ਡੂਡਲ ਲਾਂਚ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ।
ਇੱਕ ਰੋਲ ਮਾਡਲ: ਇੰਜੀਨੀਅਰ ਅਤੇ ਅਧਿਆਪਕ ਹੋਣ ਦੇ ਨਾਲ-ਨਾਲ ਉਹ ਬਹੁਤ ਮਿਹਨਤੀ ਸੀ। ਸਰ ਐਮ. ਵਿਸ਼ਵੇਸ਼ਵਰਿਆ ਬੰਗਲੌਰ ਵਿੱਚ 'ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੰਗਲੌਰ' ਦੀ ਗਵਰਨਿੰਗ ਕੌਂਸਲ ਦੇ ਮੈਂਬਰ ਸਨ। ਬਾਅਦ ਵਿੱਚ ਉਹ ਟਾਟਾ ਆਇਰਨ ਐਂਡ ਸਟੀਲ ਗਵਰਨਿੰਗ ਬੋਰਡ ਦਾ ਮੈਂਬਰ ਬਣ ਗਏ।
ਐਮ. ਵਿਸ਼ਵੇਸ਼ਵਰਿਆ ਦੀਆਂ ਲਿਖੀਆ ਕਿਤਾਬਾ: ਐਮ. ਵਿਸ਼ਵੇਸ਼ਵਰਿਆ ਨੇ ਆਪਣੇ ਕਰੀਅਰ ਵਿੱਚ ਕਈ ਕਿਤਾਬਾਂ ਵੀ ਲਿਖੀਆਂ ਹਨ। ਜਿਨ੍ਹਾਂ 'ਚ ਭਾਰਤ ਦਾ ਪੁਨਰ ਨਿਰਮਾਣ, ਰਾਸ਼ਟਰ ਨਿਰਮਾਣ ਮੁੱਖ ਹੈ। ਸਾਲ 1962 ਵਿਚ ਉਨ੍ਹਾਂ ਦੀ ਮੌਤ ਹੋ ਗਈ।