ਹੈਦਰਾਬਾਦ: ਹਰ ਸਾਲ 23 ਨਵੰਬਰ ਨੂੰ ਰਾਸ਼ਟਰੀ ਕਾਜੂ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਅਮਰੀਕਾ 'ਚ ਹੋਈ ਸੀ। ਕਾਜੂ ਨੂੰ ਸਿਰਫ਼ ਅਮਰੀਕਾ 'ਚ ਹੀ ਨਹੀਂ ਸਗੋ ਪੂਰੀ ਦੁਨੀਆਂ 'ਚ ਪਸੰਦ ਕੀਤਾ ਜਾਂਦਾ ਹੈ। ਕਾਜੂ ਦਾ ਇਸਤੇਮਾਲ ਕਈ ਮਿੱਠੇ ਪਕਵਾਨਾਂ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਕਾਜੂ ਵਰਗੇ ਸਿਹਤਮੰਦ ਡਰਾਈ ਫਰੂਟਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਪਹਿਲੀ ਵਾਰ ਇਸ ਦਿਨ ਨੂੰ 23 ਨਵੰਬਰ 2015 'ਚ ਮਨਾਇਆ ਗਿਆ ਸੀ। ਇਸ ਤੋਂ ਬਾਅਦ ਹਰ ਸਾਲ ਰਾਸ਼ਟਰੀ ਕਾਜੂ ਦਿਵਸ ਮਨਾਇਆ ਜਾਂਦਾ ਹੈ।
ਕਾਜੂ ਦਾ ਇਤਿਹਾਸ: ਕਾਜੂ ਦਾ ਨਾਮ ਪੁਰਤਗਾਲੀ ਟੂਪਿਅਨ ਸ਼ਬਦ 'ਅਕਾਜੂ' ਤੋਂ ਲਿਆ ਗਿਆ ਹੈ। ਇਸ ਦਾ ਅਰਥ ਹੈ ਅਖਰੋਟ ਤੋਂ ਖੁਦ ਪੈਦਾ ਹੋਇਆ ਮੇਵਾ। ਕਾਜੂ ਹੋਰਨਾਂ ਡਰਾਈ ਫਰੂਟਸ ਨਾਲੋ ਅਲੱਗ ਤਰੀਕੇ ਨਾਲ ਉੱਗਦਾ ਹੈ। ਇਹ ਸੇਬ ਦੀ ਤਰ੍ਹਾਂ ਫ਼ਲ ਦੇ ਥੱਲੇ ਉੱਗਦਾ ਹੈ। ਕਾਜੂ ਦੇ ਦਰੱਖਤ ਕਾਫ਼ੀ ਵੱਡੇ ਹੁੰਦੇ ਹਨ। ਜਦੋ 1558 'ਤ ਯੂਰਪੀ ਨੇ ਕਾਜੂ ਦੀ ਖੋਜ ਕੀਤੀ ਸੀ, ਤਾਂ ਉਨ੍ਹਾਂ ਨੂੰ ਲੱਗਾ ਸੀ ਕਿ ਇਹ ਖਾਣ ਲਈ ਵਧੀਆਂ ਨਹੀ ਹੈ। ਪੁਰਤਗਾਲ ਦੇ ਇੱਕ ਸਥਾਨਕ ਮੁੱਲ ਕਬੀਲਾ ਟੂਪੀ ਇੰਡੀਅਨ ਨੇ ਕਾਜੂ ਦੀ ਖੋਜ ਕੀਤੀ ਸੀ। ਪੁਰਤਗਾਲੀ ਅਖਰੋਟ ਨੂੰ ਪਸੰਦ ਕਰਦੇ ਹਨ। ਇਸ ਲਈ ਜਦੋ ਉਹ ਭਾਰਤ ਆਏ, ਤਾਂ ਕਾਜੂ ਲੈ ਕੇ ਆਏ। ਇਸ ਤੋਂ ਬਾਅਦ ਭਾਰਤ 'ਚ ਵੀ ਕਾਜੂ ਨੂੰ ਉਗਾਇਆ ਗਿਆ। ਕਾਜੂ ਦੱਖਣੀ ਪੂਰਵ ਏਸ਼ੀਆਂ ਅਤੇ ਅਫ਼ਰੀਕਾ 'ਚ ਤੇਜ਼ੀ ਨਾਲ ਫੈਲ ਗਿਆ। 1905 ਤੱਕ ਕਾਜੂ ਸੰਯੁਕਤ ਰਾਜ ਅਮਰੀਕਾ ਤੱਕ ਨਹੀਂ ਪਹੁੰਚਿਆ ਸੀ। ਕਾਜੂ ਦੀ ਸ਼ੁਰੂਆਤ ਹੌਲੀ ਹੋਈ ਸੀ।
ਕਾਜੂ ਦੇ ਫਾਇਦੇ: ਪੂਰੀ ਦੁਨੀਆਂ 'ਚ ਜਿੰਨੇ ਵੀ ਡਰਾਈ ਫਰੂਟਸ ਪਾਏ ਜਾਂਦੇ ਹਨ, ਉਨ੍ਹਾਂ 'ਚ ਕਾਜੂ ਸਭ ਤੋਂ ਅਲੱਗ ਹੈ। ਇਹ ਕਈ ਗੁਣਾ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਕੋਲੇਸਟ੍ਰੋਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਕਾਜੂ ਖਾਣ ਨਾਲ ਦਿਮਾਗ ਮਜ਼ਬੂਤ ਹੁੰਦਾ ਹੈ ਅਤੇ ਚਮੜੀ 'ਤੇ ਨਿਖਾਰ ਆਉਦਾ ਹੈ। ਕਾਜੂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਜ਼ਿਆਦਾਤਰ ਲੋਕ ਕਾਜੂ ਦਾ ਇਸਤੇਮਾਲ ਮਿਠਾਈਆਂ ਅਤੇ ਮਿੱਠੇ ਪਕਵਾਨ ਬਣਾਉਣ ਲਈ ਕਰਦੇ ਹਨ। ਕਾਜੂ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਕਾਜੂ ਦਿਲ ਦੀ ਸਿਹਤ ਨੂੰ ਬਿਹਤਰ ਰੱਖਣ 'ਚ ਮਦਦ ਕਰਦਾ ਹੈ ਅਤੇ ਮੈਟਾਬਾਲੀਜ਼ਮ ਨੂੰ ਸਹੀ ਰੱਖਦਾ ਹੈ। ਕਾਜੂ 'ਚ ਮੈਗਨੀਸ਼ੀਅਮ, ਕਾਪਰ, ਮੈਗਨੀਜ਼, ਜ਼ਿੰਕ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਵਰਗੇ ਮਿਨਰਲਸ ਪਾਏ ਜਾਂਦੇ ਹਨ। ਇਸ ਨਾਲ ਕਈ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
- Self Care: ਸਰੀਰ ਦੇ ਇਨ੍ਹਾਂ ਅੰਗਾਂ ਦੀ ਖੁਦ ਤੋਂ ਕਰੋ ਮਸਾਜ, ਦਰਦ ਅਤੇ ਤਣਾਅ ਤੋਂ ਮਿਲੇਗਾ ਆਰਾਮ
- Health Tips: ਜ਼ਿਆਦਾ ਥਕਾਵਟ ਹੋ ਰਹੀ ਹੈ ਮਹਿਸੂਸ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ 5 ਚੀਜ਼ਾਂ, ਤਰੁੰਤ ਮਿਲੇਗੀ ਐਨਰਜ਼ੀ
- Hair Care Tips: ਝੜਦੇ ਵਾਲਾਂ ਤੋਂ ਲੈ ਕੇ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਫਾਇਦੇਮੰਦ ਹੈ ਆਂਵਲੇ ਦਾ ਤੇਲ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
ਕਾਜੂ ਖਾਣ ਦੇ ਨੁਕਸਾਨ: ਜਿਹੜੇ ਲੋਕ ਮਾਈਗ੍ਰੇਨ ਅਤੇ ਸਿਰਦਰਦ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਕਾਜੂ ਨਹੀਂ ਖਾਣਾ ਚਾਹੀਦਾ। ਜ਼ਿਆਦਾ ਕਾਜੂ ਖਾਣ ਨਾਲ ਬੀਪੀ ਦੀ ਸ਼ਿਕਾਇਤ ਹੋ ਸਕਦੀ ਹੈ। ਕਾਜੂ 'ਚ ਪੋਟਾਸ਼ੀਅਮ ਅਤੇ ਸੋਡੀਅਮ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਲਈ ਜ਼ਿਆਦਾ ਕਾਜੂ ਖਾਣ ਨਾਲ ਦਿਲ ਦਾ ਦੌਰਾ ਅਤੇ ਕੰਮਜ਼ੋਰੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸਦੇ ਨਾਲ ਹੀ ਤੁਸੀਂ ਗੈਸ ਦੀ ਸਮੱਸਿਆਂ ਦਾ ਵੀ ਸ਼ਿਕਾਰ ਹੋ ਸਕਦੇ ਹੋ।