ETV Bharat / science-and-technology

Moto G14 Smartphone: ਕੱਲ ਲਾਂਚ ਹੋਵੇਗਾ MotoG14 ਸਮਾਰਟਫੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ - Redmi 12 5G 1 ਅਗਸਤ ਨੂੰ ਹੋਵੇਗਾ ਲਾਂਚ

ਮੋਟੋ ਜੀ14 ਸਮਾਰਟਫੋਨ 1 ਅਗਸਤ ਤੋਂ ਪ੍ਰੀ-ਬੁਕਿੰਗ ਲਈ ਉਪਲਬਧ ਹੋਵੇਗਾ। Motorola ਦਾ ਇਹ ਆਉਣ ਵਾਲਾ ਸਮਾਰਟਫੋਨ ਮੋਟੋ ਜੀ13 ਦੇ ਉੱਤਰਾਧਿਕਾਰੀ ਦੇ ਰੂਪ 'ਚ ਆਵੇਗਾ। ਮੋਟੋ ਜੀ13 ਨੂੰ ਇਸ ਸਾਲ ਦੀ ਸ਼ੁਰੂਆਤ 'ਚ ਪੇਸ਼ ਕੀਤਾ ਗਿਆ ਸੀ। ਮੋਟੋ ਜੀ14 ਦੀ ਪ੍ਰੀ-ਬੁਕਿੰਗ 1 ਅਗਸਤ ਕੱਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਰਿਪੋਰਟ ਅਨੁਸਾਰ, ਮੋਟੋ ਜੀ14 ਦੀ ਕੀਮਤ 10,000-11,000 ਰੁਪਏ ਦੇ ਵਿਚਕਾਰ ਹੋਵੇਗੀ।

Moto G14 Smartphone
Moto G14 Smartphone
author img

By

Published : Jul 31, 2023, 4:53 PM IST

ਹੈਦਰਾਬਾਦ: ਮੋਬਾਈਲ ਫੋਨ ਦੀ ਕੰਪਨੀ Motorola 1 ਅਗਸਤ ਨੂੰ ਆਪਣੇ ਮੋਟੋ ਜੀ14 ਫੋਨ ਨੂੰ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਲਾਂਚ ਤੋਂ ਪਹਿਲਾ ਸੋਸ਼ਲ ਮੀਡੀਆ 'ਤੇ ਆਪਣੇ ਸਮਾਰਟਫੋਨ ਨੂੰ ਟੀਜ ਕਰ ਰਹੀ ਹੈ। ਪਲੇਟਫਾਰਮ ਫਲਿੱਪਕਾਰਟ 'ਤੇ ਗਾਹਕਾਂ ਲਈ ਇਹ ਸਮਾਰਟਫੋਨ ਸਟੀਲ ਗ੍ਰੇ ਅਤੇ ਸਕਾਈ ਬਲੂ ਦੇ ਦੋ ਕਲਰ ਆਪਸ਼ਨ 'ਚ ਉਪਲਬਧ ਹੈ। ਮੋਟੋ ਜੀ14 ਵਿੱਚ ਫੁੱਲ ਐਚਡੀ+ Resolution ਦੇ ਨਾਲ 6.5 ਇੰਚ ਦਾ ਡਿਸਪਲੇ ਹੋਵੇਗਾ। ਹੈਂਡਸੈੱਟ ਵਿੱਚ ਇੱਕ ਪੰਚ ਹੋਲ ਕੱਟਆਊਟ ਹੋਵੇਗਾ। ਡਿਵਾਈਸ ਵਿੱਚ ਐਲਈਡੀ ਫਲੈਸ਼ ਦੇ ਨਾਲ ਪਿੱਛੇ ਦੇ ਪਾਸੇ ਦੋਹਰਾ ਕੈਮਰਾ ਸੈਟਅੱਪ ਹੋਵੇਗਾ।

Moto G14 ਲਾਂਚ: ਫਲਿੱਪਕਾਰਟ ਦਾ ਪੇਜ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਮੋਟੋ ਜੀ14 1 ਅਗਸਤ ਤੋਂ ਪ੍ਰੀ-ਬੁਕਿੰਗ ਲਈ ਉਪਲਬਧ ਹੋਵੇਗਾ। Motorola ਦਾ ਆਉਣ ਵਾਲਾ ਸਮਾਰਟਫੋਨ ਮੋਟੋ ਜੀ13 ਦੇ ਉੱਤਰਾਧਿਕਾਰੀ ਦੇ ਰੂਪ 'ਚ ਆਵੇਗਾ, ਜਿਸਨੂੰ ਇਸ ਸਾਲ ਦੀ ਸ਼ੁਰੂਆਤ 'ਚ ਪੇਸ਼ ਕੀਤਾ ਗਿਆ ਸੀ। Moto G14 ਦੀ ਪ੍ਰੀ-ਬੁਕਿੰਗ ਕੱਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਰਿਪੋਰਟ ਅਨੁਸਾਰ, Moto G14 ਦੀ ਕੀਮਤ 10,000-11,000 ਰੁਪਏ ਦੇ ਵਿਚਕਾਰ ਹੋਵੇਗੀ।

  • Dive into a unique 'hatke' experience with the exquisite #motog14. Crafted from premium materials, this device showcases a breathtaking design that is sure to leave a lasting impression. Launching tomorrow on @flipkart and leading retail stores. #HatkeStyle #HatkeEntertainment

    — Motorola India (@motorolaindia) July 31, 2023 " class="align-text-top noRightClick twitterSection" data=" ">

Moto G14 ਦੇ ਫੀਚਰਸ: Moto G14 ਸਮਾਰਟਫੋਨ 'ਚ 6.5 ਇੰਚ FHD+ ਡਿਸਪਲੇ, 5000mAh ਬੈਟਰੀ 20W ਟਰਬੋ ਪਾਵਰ ਚਾਰਜਿੰਗ ਦੇ ਨਾਲ, ਸਟੀਰੀਓ ਸਪੀਕਰ ਡੌਲਬੀ ਐਟਮਸ, UNISCO T616 ਆਕਟਾ-ਕੋਰ ਪ੍ਰੋਸੈਸਰ ਦੇ ਨਾਲ 4GB ਰੈਮ, 128GB UFS 2.2 ਸਟੋਰੇਜ, ਨਵਾਂ Android13, Android 14, 50MP ਕਵਾਡ ਪਿਕਸਲ ਕੈਮਰਾ ਸਿਸਟਮ, IP52 ਰੇਟਿੰਗ, ਸਾਈਡ ਫਿੰਗਰਪ੍ਰਿੰਟ ਸੇਂਸਰ ਅਤੇ ਫੇਸ ਲੌਕ ਅਤੇ ਦੋਹਰਾ ਸਿਮ+ਵਿਸਤਾਰਯੋਗ 1TB ਕਾਰਡ ਸਲਾਟ ਦੀ ਖਾਸੀਅਤ ਹੋਵੇਗੀ। ਇਸਦੇ ਨਾਲ ਹੀ ਫੋਨ ਵਿੱਚ 6.5 ਇੰਚ ਦਾ ਫੁੱਲ ਐਚਡੀ+ਡਿਸਪਲੇ ਅਤੇ ਫੋਟੋਗ੍ਰਾਫੀ ਲਈ 50 ਮੈਗਾਪਿਕਸਲ ਦਾ ਦੋਹਰਾ ਰਿਅਰ ਕੈਮਰਾ ਸੈਟਅੱਪ ਹੋਵੇਗਾ। ਫਰੰਟ ਵਿੱਚ ਵਾਟਰਡ੍ਰੌਪ-ਸਟਾਈਲ ਨੌਚ ਹੋਵਗਾ, ਜਿਸ ਵਿੱਚ ਟਾਪ-ਸੇਂਟਰ ਪੋਜੀਸ਼ਨ 'ਤੇ ਸੈਲਫੀ ਲਈ ਕੈਮਰਾ ਹੋਵੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਿੱਚ 5,000mAh ਦੀ ਬੈਟਰੀ ਅਤੇ 20W ਚਾਰਜਿੰਗ ਸਪੋਰਟ ਦੇ ਨਾਲ Moto G14 ਨੂੰ 34 ਘੰਟੇ ਤੱਕ ਗੱਲ ਕਰਨ ਦਾ ਸਮਾਂ ਅਤੇ 16 ਘੰਟੇ ਦੀ ਵੀਡੀਓ ਸਟ੍ਰਮਿੰਗ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

  • Experience 'hatke' entertainment & style with #motog14. Stand out with its 6.5” FHD+ Display & clear audio from Stereo Speakers with Dolby Atmos®. Its stylish look will keep your eyes glued to it. Launching August 1st on @flipkart, https://t.co/azcEfy1Wlo & leading retail stores.

    — Motorola India (@motorolaindia) July 30, 2023 " class="align-text-top noRightClick twitterSection" data=" ">

Redmi 12 5G 1 ਅਗਸਤ ਨੂੰ ਹੋਵੇਗਾ ਲਾਂਚ: ਇਸ ਤੋਂ ਇਲਾਵਾ, Redmi 12 5G ਦਾ ਵੀ ਭਾਰਤ ਵਿੱਚ ਲਾਂਚ ਮੰਗਲਵਾਰ 1 ਅਗਸਤ ਨੂੰ ਤੈਅ ਕੀਤਾ ਗਿਆ ਹੈ। Xiaomi ਨੇ ਇਸ ਬਾਰੇ ਐਲਾਨ ਕੀਤਾ ਹੈ ਕਿ ਨਵੇਂ 5G ਸਮਾਰਟਫੋਨ ਦਾ ਲਾਂਚ Redmi 4G ਦੀ ਸ਼ੁਰੂਆਤ ਨਾਲ ਹੋਵੇਗਾ। ਦੱਸ ਦਈਏ ਕਿ Redmi 12 4G ਪਿਛਲੇ ਸਾਲ ਚੁਣੇ ਹੋਏ ਬਾਜ਼ਾਰਾਂ 'ਚ ਲਾਂਚ ਹੋ ਚੁੱਕਾ ਹੈ। ਜੇਕਰ Redmi 12 5G ਦੀ ਗੱਲ ਕੀਤੀ ਜਾਵੇ, ਤਾਂ ਇਸ ਨੂੰ 50 ਮੈਗਾਪਿਕਸਲ ਦਾ ਪ੍ਰਾਈਮਰੀ ਰੇਅਰ ਕੈਮਰਾ ਅਤੇ ਵੱਡੇ ਡਿਸਪਲੇ ਦੇ ਨਾਲ ਆਉਣ ਲਈ ਟੀਜ਼ ਕੀਤਾ ਗਿਆ ਹੈ। ਇਸ ਵਿੱਚ 8GB ਰੈਮ ਅਤੇ 256GB ਆਨਬੋਰਡ ਸਟੋਰੇਜ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਵਿੱਚ 5,000mAh ਦੀ ਬੈਟਰੀ ਹੋਵੇਗੀ। ਦੱਸ ਦਈਏ ਕਿ Redmi 12 4G Mediatek Soc 'ਤੇ ਚੱਲਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.