ETV Bharat / science-and-technology

Moto G Play ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ

author img

By ETV Bharat Tech Team

Published : Jan 17, 2024, 10:44 AM IST

Moto G Play Launch in US: Motorola ਨੇ ਆਪਣੇ ਗ੍ਰਾਹਕਾਂ ਲਈ Moto G Play ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਅਮਰੀਕਾ 'ਚ ਲਾਂਚ ਕੀਤਾ ਗਿਆ ਹੈ।

Moto G Play Launch in US
Moto G Play Launch in US

ਹੈਦਰਾਬਾਦ: Motorola ਨੇ ਆਪਣੇ ਯੂਜ਼ਰਸ ਲਈ Moto G Play ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਅਮਰੀਕਾ 'ਚ ਲਾਂਚ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਕੰਪਨੀ ਨੇ ਆਪਣੀ G ਸੀਰੀਜ਼ 'ਚ Moto G Play (2023) ਨੂੰ ਲਾਂਚ ਕੀਤਾ ਸੀ। ਇਹ ਫੋਨ ਕੰਪਨੀ ਨੇ ਸਾਲ 2022 'ਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ Moto G Play (2023) ਦੀ ਸਫ਼ਲਤਾ ਦੇ ਰੂਪ 'ਚ Moto G Play (2024) ਨੂੰ ਪੇਸ਼ ਕੀਤਾ ਹੈ।

Snapdragon® processor. Fast-refreshing 6.5" display. Immersive stereo sound. Great entertainment is here with the NEW moto g play.

Register to be the first to know when you can order: https://t.co/WFR0rB9zlf pic.twitter.com/482lLR7wpR

— motorolaus (@MotorolaUS) January 16, 2024

Moto G Play ਦੇ ਫੀਚਰਸ: Moto G Play ਸਮਾਰਟਫੋਨ 'ਚ 6.5 ਇੰਚ ਦੀ HD+Resolution ਵਾਲੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 500nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 680 ਦੀ ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 4GB ਰੈਮ ਅਤੇ 64GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ, ਮੇਨ ਕੈਮਰਾ LED ਫਲੈਸ਼ ਯੂਨਿਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Moto G Play ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 150 ਡਾਲਰ 'ਚ ਲਾਂਚ ਕੀਤਾ ਗਿਆ ਹੈ। ਅਮਰੀਕਾ 'ਚ Moto G Play ਸਮਾਰਟਫੋਨ ਦੀ ਪਹਿਲੀ ਸੇਲ 8 ਫਰਵਰੀ ਨੂੰ ਸ਼ੁਰੂ ਹੋਵੇਗੀ। ਇਸ ਫੋਨ ਨੂੰ ਕੰਪਨੀ ਨੇ sole Sapphire Blue ਕਲਰ 'ਚ ਪੇਸ਼ ਕੀਤਾ ਹੈ।

Motorola G34 5G ਦੀ ਪਹਿਲੀ ਸੇਲ: ਇਸ ਤੋਂ ਇਲਾਵਾ, Motorola ਅੱਜ ਆਪਣੇ ਗ੍ਰਾਹਕਾਂ ਲਈ Motorola G34 5G ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਕਰਨ ਜਾ ਰਹੀ ਹੈ। ਇਸ ਸਮਾਰਟਫੋਨ ਨੂੰ ਸੇਲ ਦੌਰਾਨ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। Motorola G34 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ Motorola.in ਤੋਂ ਖਰੀਦ ਸਕਦੇ ਹੋ। ਭਾਰਤ 'ਚ Motorola G34 5G ਸਮਾਰਟਫੋਨ ਦੀ ਕੀਮਤ 11,999 ਰੁਪਏ ਰੱਖੀ ਗਈ ਹੈ।

ਹੈਦਰਾਬਾਦ: Motorola ਨੇ ਆਪਣੇ ਯੂਜ਼ਰਸ ਲਈ Moto G Play ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਅਮਰੀਕਾ 'ਚ ਲਾਂਚ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਕੰਪਨੀ ਨੇ ਆਪਣੀ G ਸੀਰੀਜ਼ 'ਚ Moto G Play (2023) ਨੂੰ ਲਾਂਚ ਕੀਤਾ ਸੀ। ਇਹ ਫੋਨ ਕੰਪਨੀ ਨੇ ਸਾਲ 2022 'ਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ Moto G Play (2023) ਦੀ ਸਫ਼ਲਤਾ ਦੇ ਰੂਪ 'ਚ Moto G Play (2024) ਨੂੰ ਪੇਸ਼ ਕੀਤਾ ਹੈ।

Moto G Play ਦੇ ਫੀਚਰਸ: Moto G Play ਸਮਾਰਟਫੋਨ 'ਚ 6.5 ਇੰਚ ਦੀ HD+Resolution ਵਾਲੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 500nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 680 ਦੀ ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 4GB ਰੈਮ ਅਤੇ 64GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ, ਮੇਨ ਕੈਮਰਾ LED ਫਲੈਸ਼ ਯੂਨਿਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Moto G Play ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 150 ਡਾਲਰ 'ਚ ਲਾਂਚ ਕੀਤਾ ਗਿਆ ਹੈ। ਅਮਰੀਕਾ 'ਚ Moto G Play ਸਮਾਰਟਫੋਨ ਦੀ ਪਹਿਲੀ ਸੇਲ 8 ਫਰਵਰੀ ਨੂੰ ਸ਼ੁਰੂ ਹੋਵੇਗੀ। ਇਸ ਫੋਨ ਨੂੰ ਕੰਪਨੀ ਨੇ sole Sapphire Blue ਕਲਰ 'ਚ ਪੇਸ਼ ਕੀਤਾ ਹੈ।

Motorola G34 5G ਦੀ ਪਹਿਲੀ ਸੇਲ: ਇਸ ਤੋਂ ਇਲਾਵਾ, Motorola ਅੱਜ ਆਪਣੇ ਗ੍ਰਾਹਕਾਂ ਲਈ Motorola G34 5G ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਕਰਨ ਜਾ ਰਹੀ ਹੈ। ਇਸ ਸਮਾਰਟਫੋਨ ਨੂੰ ਸੇਲ ਦੌਰਾਨ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। Motorola G34 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ Motorola.in ਤੋਂ ਖਰੀਦ ਸਕਦੇ ਹੋ। ਭਾਰਤ 'ਚ Motorola G34 5G ਸਮਾਰਟਫੋਨ ਦੀ ਕੀਮਤ 11,999 ਰੁਪਏ ਰੱਖੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.