ਹੈਦਰਾਬਾਦ: ਕਯੂਐਲਇਡੀ ਟੀਵੀ ਦੀ ਦੁਨੀਆ ਦੀ ਉਭਰ ਰਹੀ ਤਕਨਾਲੋਜੀ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਇਸ ਨੂੰ ਅੱਗੇ ਵਧਾਉਂਦਿਆਂ,ਸ਼ਾਓਮੀ,ਭਾਰਤੀ ਖਪਤਕਾਰਾਂ ਲਈ ਇਕ ਨਵੀ 'ਮੇਕ ਇਨ ਇੰਡੀਆ' 55 ਇੰਚ ਦਾ ਕਯੂਐਲਇਡੀ ਟੀ ਵੀ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਟੀਵੀ ਦੇ 16 ਦਸੰਬਰ ਨੂੰ ਲਾਂਚ ਹੋਣ ਨਾਲ ਸ਼ਾਓਮੀ ਪ੍ਰੀਮੀਅਮ ਟੀਵੀ ਹਿੱਸੇ ਵਿੱਚ ਆਪਣੀ ਜਗ੍ਹਾ ਬਣਾ ਲਵੇਗੀ।
ਐਮਆਈ ਟੀਵੀ ਦੇ ਸਮਾਰਟ ਟੀਵੀ ਦੇ ਪ੍ਰਮੁੱਖ ਲੀਡਰ ਈਸ਼ਵਰ ਨੀਲਕੰਥਨ ਨੇ ਕਿਹਾ ਕਿ 55 ਇੰਚ ਦਾ ਕਯੂਐਲਇਡੀ ਟੀਵੀ ਤਕਨਾਲੋਜੀ ਅਤੇ ਡਿਜ਼ਾਈਨ ਦਾ ਵਧੀਆ ਸੁਮੇਲ ਹੈ। ਇਸ ਵਿੱਚ, ਉਪਭੋਗਤਾਵਾਂ ਨੂੰ ਚੰਗੀ ਫੋਟੋ ਕੁਆਲਟੀ, ਡਿਜ਼ਾਇਨ ਵੇਖਣੇ ਅਤੇ ਵਧੀਆ ਆਡੀਓ ਸੁਣਨ ਨੂੰ ਮਿਲੇਗਾ। ਇਹ ਉਪਭੋਗਤਾਵਾਂ ਲਈ ਇੱਕ ਚੰਗਾ ਤਜ਼ਰਬਾ ਸਾਬਤ ਹੋ ਸਕਦਾ ਹੈ।
ਕਯੂਐਲਇਡੀ ਟੀਵੀ ਨਵੀਂ ਅਤੇ ਉੱਭਰ ਰਹੀ ਟੀਵੀ ਤਕਨਾਲੋਜੀ ਵਿੱਚ ਸਭ ਤੋਂ ਅੱਗੇ ਹੈ। ਇਹ ਪ੍ਰੀਮੀਅਮ ਟੀਵੀ ਸੇਗਮੈਂਟ ਹਿੱਸੇ ਦੇ ਅਧੀਨ ਆਉਂਦਾ ਹੈ।
ਨੀਲਕੰਠਨ ਨੇ ਇਹ ਵੀ ਕਿਹਾ, “2018 ਵਿੱਚ, ਅਸੀਂ ਐਮਆਈ ਟੀਵੀ 4 ਦੇ ਨਾਲ, ਭਾਰਤ ਵਿੱਚ ਆਪਣਾ ਸਮਾਰਟ ਟੀਵੀ ਲਾਂਚ ਕੀਤਾ, ਜੋ ਦੁਨੀਆ ਦਾ ਸਭ ਤੋਂ ਪਤਲਾ 4.9 ਮਿਮੀ ਐਲਈਡੀ ਟੀਵੀ ਸੀ। ਅਸੀਂ ਦੋ ਸਾਲਾਂ ਲਈ ਭਾਰਤ ਵਿੱਚ ਆਪਣੀ ਟੀਵੀ ਦੀ ਯਾਤਰਾ ਪੂਰੀ ਕੀਤੀ ਹੈ। ਕਯੂ-2 2018 ਤੋਂ, ਐਮਆਈ ਭਾਰਤ ਦਾ ਨੰਬਰ ਇਕ ਸਮਾਰਟ ਟੀਵੀ ਬ੍ਰਾਂਡ ਬਣਿਆ ਹੋਈਆ ਹੈ।
ਐਮਆਈ ਟੀਵੀ, ਪੈਚਵਾਲ ਤਕਨੀਕ ਦੁਆਰਾ ਸੰਚਾਲਿਤ ਜੋ ਵਿਸ਼ੇਸ਼ ਤੌਰ 'ਤੇ ਭਾਰਤੀ ਉਪਭੋਗਤਾਵਾਂ ਲਈ ਤਿਆਰ ਕੀਤਾ ਗਿਆ ਹੈ। ਇਹ ਐਮਆਈਏ ਅਪਣਾ ਓਐਸ ਹੈ।
ਕੰਪਨੀ ਦੇ ਮੁਤਾਬਕ, ਪੈਚਵਾਲ, ਟੀਵੀ ਦਾ ਸਭ ਤੋਂ ਵੱਡਾ ਕੰਟੈਂਟ ਪਲੇਟਫਾਰਮ ਹੈ। ਇਸ ਦੇ ਅਧੀਨ ਯੂਜ਼ਰਸ, ਟੀਵੀ ਤੇ ਨੈੱਟਫਲਿਕਸ, ਪ੍ਰਿਯਮ ਵੀਡਿਓ, ਹੌਸਟਾਰ ਦੇ ਨਾਲ 23 ਤੋਂ ਵੱਧ ਡਿਜੀਟਲ ਪਲੇਟਫਾਰਮ ਦਾ ਆਂਨਦ ਮਾਣ ਸਕਦੇ ਹਨ। ਇਨ੍ਹਾਂ ਹੀ ਨਹੀਂ, ਇਹ 16 ਤੋਂ ਵਧੇਰੇ ਭਾਸ਼ਾਵਾਂ ਵਿੱਚ ਹੈ।