ਨਵੀਂ ਦਿੱਲੀ: ਪ੍ਰੋਫੈਸ਼ਨਲ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਲਿੰਕਡਇਨ ਨੇ ਭਾਰਤੀ ਯੂਜ਼ਰਸ ਲਈ ਆਪਣਾ Identity Verification Feature ਪੇਸ਼ ਕੀਤਾ ਹੈ। ਬੁੱਧਵਾਰ ਨੂੰ ਇੱਕ ਬਲਾਗ ਪੋਸਟ ਵਿੱਚ ਲਿੰਕਡਇਨ ਇੰਡੀਆ ਦੇ ਕੰਟਰੀ ਮੈਨੇਜਰ ਆਸ਼ੂਤੋਸ਼ ਗੁਪਤਾ ਨੇ ਕਿਹਾ, "ਆਈਡੀ ਵੈਰੀਫਿਕੇਸ਼ਨ ਹੋਣ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਦੀ ਸਰਕਾਰ ਦੁਆਰਾ ਜਾਰੀ ਆਈਡੀ ਲਿੰਕਡਇਨ ਦੇ ਵੈਰੀਫਿਕੇਸ਼ਨ ਪਾਰਟਨਰ ਵਿੱਚੋਂ ਇੱਕ ਦੁਆਰਾ ਵੈਰੀਫਾਇਡ ਹੈ।"
ਇਹ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਭਾਰਤ ਵਿੱਚ Hyperverge ਇੱਕ ਤੀਜੀ ਪਾਰਟੀ Identity Verification ਸੇਵਾ ਹੈ, ਜੋ ਡਿਜਿਲੌਕਰ ਦਾ ਇਸਤੇਮਾਲ ਕਰਦੀ ਹੈ ਜੋ ਭਾਰਤ ਸਰਕਾਰ ਦੁਆਰਾ ਜਾਰੀ ਆਈ.ਡੀ ਜਿਵੇਂ ਕਿ ਆਧਾਰ ਕਾਰਡ ਨੂੰ ਇੱਕ ਔਨਲਾਈਨ ਵਾਲਿਟ ID ਵੈਰੀਫਿਕੇਸ਼ਨ ਨਾਲ ਸੰਭਾਲਦੀ ਹੈ। ID ਵੈਰੀਫਿਕੇਸ਼ਨ ਵੈਲਿਡ ਆਧਾਰ ਨੰਬਰ ਅਤੇ ਭਾਰਤੀ ਫ਼ੋਨ ਨੰਬਰ ਵਾਲੇ ਯੂਜ਼ਰਸ ਲਈ ਉਪਲਬਧ ਹੈ।
ਕੰਟਰੀ ਮੈਨੇਜਰ ਆਸ਼ੂਤੋਸ਼ ਗੁਪਤਾ ਦਾ ਦਾਅਵਾ: ਜੇਕਰ ਤੁਹਾਡੇ ਕੋਲ ਆਧਾਰ ਨਹੀਂ ਹੈ, ਤਾਂ ਤੁਸੀਂ ਲਿੰਕਡਇਨ 'ਤੇ ਵਰਤੋਂ ਲਈ ਅਲੱਗ-ਅਲੱਗ ਤਰੀਕਿਆਂ ਦੀ ਵਰਤੋਂ ਕਰਕੇ ਹੋਰ ਜਾਣਕਾਰੀ ਦੀ ਪੁਸ਼ਟੀ ਕਰ ਸਕਦੇ ਹਨ। ਤੁਸੀਂ ਆਪਣੇ ਕੰਮ ਦੀ ਈਮੇਲ ਜਾਂ ਕੰਮ ਵਾਲੀ ਥਾਂ ਦੇ ਰਾਹੀ verify ਕਰ ਸਕਦੇ ਹੋ।
ਜਲਦ ਹੀ ਇਸ ਫੀਚਰ ਨੂੰ ਹੋਰ ਦੇਸ਼ਾਂ ਵਿੱਚ ਲਿਆਉਣ ਦੀ ਯੋਜਨਾ: ਅਪ੍ਰੈਲ ਵਿੱਚ ਕੰਪਨੀ ਨੇ ਯੂਐਸ ਵਿੱਚ ਆਈਡੀ ਵੈਰੀਫਿਕੇਸ਼ਨ ਸ਼ੁਰੂ ਕੀਤੀ ਸੀ ਅਤੇ ਜਲਦ ਹੀ ਇਸ ਫੀਚਰ ਨੂੰ ਹੋਰ ਦੇਸ਼ਾਂ ਵਿੱਚ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਤਾਂ ਕਿ ਲੋਕ ਪ੍ਰੋਫੈਸ਼ਨਲ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਲਿੰਕਡਇਨ ਦੇ ਇਸ ਫੀਚਰ ਦਾ ਲਾਭ ਲੈ ਸਕਣ।
ਕੀ ਹੈ ਲਿੰਕਡਇਨ?: ਲਿੰਕਡਇਨ ਇੱਕ ਕਾਰੋਬਾਰ ਅਤੇ ਰੁਜ਼ਗਾਰ-ਕੇਂਦ੍ਰਿਤ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੋ ਵੈੱਬਸਾਈਟਾਂ ਅਤੇ ਮੋਬਾਈਲ ਐਪਾਂ ਰਾਹੀਂ ਕੰਮ ਕਰਦਾ ਹੈ। ਇਹ 5 ਮਈ 2003 ਨੂੰ ਲਾਂਚ ਹੋਇਆ ਸੀ। ਹੁਣ ਇਹ ਮਾਈਕ੍ਰੋਸਾਫਟ ਦੀ ਮਲਕੀਅਤ ਹੈ। ਪਲੇਟਫਾਰਮ ਮੁੱਖ ਤੌਰ 'ਤੇ ਪੇਸ਼ੇਵਰ ਨੈੱਟਵਰਕਿੰਗ ਅਤੇ ਕਰੀਅਰ ਦੇ ਵਿਕਾਸ ਲਈ ਵਰਤਿਆ ਜਾਂਦਾ ਹੈ ਅਤੇ ਨੌਕਰੀ ਲੱਭਣ ਵਾਲਿਆਂ ਨੂੰ ਆਪਣੇ ਸੀਵੀ ਅਤੇ ਰੁਜ਼ਗਾਰਦਾਤਾਵਾਂ ਨੂੰ ਨੌਕਰੀਆਂ ਪੋਸਟ ਕਰਨ ਦੀ ਇਜਾਜ਼ਤ ਦਿੰਦਾ ਹੈ। ਮਾਰਚ 2023 ਤੱਕ ਲਿੰਕਡਇਨ ਦੇ 200 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਦੇ 900 ਮਿਲੀਅਨ ਤੋਂ ਵੱਧ ਰਜਿਸਟਰਡ ਮੈਂਬਰ ਹਨ। ਲਿੰਕਡਇਨ ਮੈਂਬਰਾਂ ਨੂੰ ਪ੍ਰੋਫਾਈਲ ਬਣਾਉਣ ਅਤੇ ਇੱਕ ਔਨਲਾਈਨ ਸੋਸ਼ਲ ਨੈਟਵਰਕ ਵਿੱਚ ਇੱਕ ਦੂਜੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਮੈਂਬਰ ਕਨੈਕਸ਼ਨ ਬਣਾਉਣ ਲਈ ਕਿਸੇ ਨੂੰ ਵੀ ਸੱਦਾ ਦੇ ਸਕਦੇ ਹਨ। ਲਿੰਕਡਇਨ ਦੀ ਵਰਤੋਂ ਔਫਲਾਈਨ ਇਵੈਂਟਾਂ ਨੂੰ ਸੰਗਠਿਤ ਕਰਨ, ਗਰੁੱਪਾਂ ਵਿੱਚ ਸ਼ਾਮਲ ਹੋਣ, ਲੇਖ ਲਿਖਣ, ਨੌਕਰੀ ਦੀਆਂ ਪੋਸਟਾਂ ਪ੍ਰਕਾਸ਼ਿਤ ਕਰਨ, ਫੋਟੋਆਂ ਅਤੇ ਵੀਡੀਓ ਪੋਸਟ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਵੀ ਕੀਤੀ ਜਾ ਸਕਦੀ ਹੈ।