ETV Bharat / science-and-technology

ਜਾਣੋ, ਟੈਲੀਫੋਨ ਦੇ ਖੋਜੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਬਾਰੇ ਦਿਲਚਸਪ ਗੱਲਾਂ - ਟੈਲੀਫੋਨ ਸੇਵਾਵਾਂ ਇੱਕ ਮਿੰਟ ਲਈ ਮੁਅੱਤਲ

ਅਲੈਗਜ਼ੈਂਡਰ ਗ੍ਰਾਹਮ ਬੈੱਲ ਇੱਕ ਵਿਗਿਆਨੀ ਅਤੇ ਸਕੌਟਿਸ਼ ਮੂਲ ਦਾ ਖੋਜਕਾਰ ਸੀ। ਐਲਗਜ਼ੈਡਰ ਗ੍ਰਾਹਮ ਬੈੱਲ ਨੂੰ 1876 ‘ਚ ਸਭ ਤੋਂ ਪਹਿਲੇ ਕੰਮ ਕਰਨ ਵਾਲੇ ਟੈਲੀਫੋਨ ਦੀ ਖੋਜ ਕਰਨ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਹੀ ਨਹੀਂ, ਗ੍ਰਾਹਮ ਬੈੱਲ ਨੂੰ 1877 ‘ਚ ਬੇਲ ਟੈਲੀਫੋਨ ਕੰਪਨੀ ਦੀ ਸਥਾਪਨਾ ਲਈ ਵੀ ਜਾਣਿਆ ਜਾਂਦਾ ਹੈ।

ਜਾਣੋ, ਟੈਲੀਫੋਨ ਦੇ ਖੋਜੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਬਾਰੇ ਦਿਲਚਸਪ ਗੱਲਾਂ

author img

By

Published : Mar 6, 2021, 4:18 PM IST

ਹੈਦਰਾਬਾਦ: ਇੱਕ ਵਿਗਿਆਨੀ ਅਤੇ ਸਕਾਟਿਸ਼ ਮੂਲ ਦੇ ਖੋਜਕਰਤਾ, ਅਲੈਗਜ਼ੈਂਡਰ ਗ੍ਰਾਹਮ ਬੈੱਲ ਟੈਲੀਫੋਨ ਦੇ ਮੁੱਢਲੇ ਕਾਰਜਾਂ ‘ਚੋਂ ਇਕ ਸੀ। ਉਸਨੇ ਬੋਲੇ ਲੋਕਾਂ (ਜਿਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ) ਲਈ ਮਹੱਤਵਪੂਰਣ ਕੰਮ ਕੀਤੇ ਅਤੇ 18 ਤੋਂ ਵੱਧ ਪੇਟੈਂਟ ਵੀ ਕਰਵਾਏ।

ਅਲੈਗਜ਼ੈਂਡਰ ਗ੍ਰਾਹਮ ਬੈੱਲ ਬਾਰੇ ਦਿਲਚਸਪ ਤੱਥ: -

ਅਲੈਗਜ਼ੈਂਡਰ ਗ੍ਰਾਹਮ ਬੈੱਲ
ਅਲੈਗਜ਼ੈਂਡਰ ਗ੍ਰਾਹਮ ਬੈੱਲ
  • ਗ੍ਰਾਹਮ ਬੈੱਲ ਨੂੰ 1876 ‘ਚ ਸਭ ਤੋਂ ਪਹਿਲਾਂ ਕੰਮ ਕਰਨ ਵਾਲੇ ਟੈਲੀਫੋਨ ਦੀ ਖੋਜ ਕਰਨ ਅਤੇ 1877 ‘ਚ ਬੇਲ ਟੈਲੀਫੋਨ ਕੰਪਨੀ ਦੀ ਸਥਾਪਨਾ ਲਈ ਜਾਣਿਆ ਜਾਂਦਾ ਹੈ।
  • ਗ੍ਰਾਹਮ ਬੈੱਲ ਦਾ ਜਨਮ 3 ਮਾਰਚ 1847 ਨੂੰ ਸਕਾਟਲੈਂਡ ਦੇ ਐਡੀਨਬਰਗ ‘ਚ ਹੋਇਆ ਸੀ।
  • ਉਹ ਅਲੈਗਜ਼ੈਂਡਰ ਮੇਲਵਿਲੇ ਬੈੱਲ ਅਤੇ ਅਲੀਜ਼ਾ ਗ੍ਰੇਸ ਸਾਇਮੰਡਜ਼ ਬੇਲ ਦੇ ਦੂਜੇ ਪੁੱਤਰ ਸੀ।
  • ਬੈੱਲ ਦਾ ਨਾਮ ਉਨ੍ਹਾਂ ਦੇ ਨਾਨੇ ਦੇ ਨਾਮ ’ਤੇ ਰੱਖਿਆ ਗਿਆ ਸੀ।
  • ਉਸ ਦੇ ਪਿਤਾ ਅਤੇ ਦਾਦਾ ਇੰਗਲੈਂਡ ‘ਚ ਭਾਸ਼ਣ ਦੇ ਵਿਕਾਸ ਦੇ ਖੇਤਰ ‘ਚ ਆਪਣੇ ਕੰਮ ਲਈ ਮਸ਼ਹੂਰ ਸਨ, ਜਿਸ ਨੂੰ ਐਲੋਕੇਸ਼ਨ ਕਿਹਾ ਜਾਂਦਾ ਸੀ। ਇਸ ਨੇ ਬੈੱਲ ਨੂੰ ਭਾਸ਼ਣ ਅਤੇ ਸੰਚਾਰ ਦਾ ਅਧਿਐਨ ਕਰਨ ਲਈ ਪ੍ਰੇਰਿਆ।
    ਉਪਲਬਧੀਆਂ ਅਤੇ ਰੌਚਕ ਗੱਲਾਂ
    ਉਪਲਬਧੀਆਂ ਅਤੇ ਰੌਚਕ ਗੱਲਾਂ
  • 12 ਸਾਲ ਦੀ ਉਮਰ ‘ਚ, ਬੈੱਲ ਨੇ ਆਪਣੇ ਦੋਸਤ ਦੇ ਪਰਿਵਾਰਕ ਅਨਾਜ ਮਿੱਲ ਲਈ ਇੱਕ ਡੀ-ਹਾਕਿੰਗ ਮਸ਼ੀਨ ਦੀ ਖੋਜ ਕੀਤੀ। ਵਿਹਾਰਕ ਅਤੇ ਮਸ਼ਹੂਰ ਖੋਜਾਂ ਦੀ ਬਹੁਤ ਲੰਮੀ ਲਾਈਨ ‘ਚ ਇਹ ਬੈੱਲ ਦੀ ਪਹਿਲੀ ਖੋਜ ਸੀ।
  • ਬੈੱਲ ਦੀ ਮਾਂ ਅਤੇ ਪਤਨੀ ਦੋਵੇਂ ਬੋਲੇ ਸੀ। ਇਸੀ ਕਾਰਨ ਨੇ ਉਨ੍ਹਾਂ ਨੂੰ ਧੁਨੀ ਵਿਗਿਆਨ ਨਾਲ ਕੰਮ ਕਰਨ ਅਤੇ ਤਾਰਾਂ ’ਤੇ ਧੁਨੀ ਤਰੰਗਾਂ ਸੰਚਾਰਿਤ ਕਰਨ ਲਈ ਪ੍ਰਭਾਵਤ ਕੀਤਾ ਸੀ।

ਅਲੈਗਜ਼ੈਂਡਰ ਗ੍ਰਾਹਮ ਬੈੱਲ ਦੀਆਂ ਪ੍ਰਾਪਤੀਆਂ: -

  • ਅਲੈਗਜ਼ੈਂਡਰ ਗ੍ਰਾਹਮ ਬੈੱਲ ਟੈਲੀਫੋਨ ਦੀ ਖੋਜ ਲਈ ਸਭ ਤੋਂ ਮਸ਼ਹੂਰ ਹੈ, ਜਿਸ ਨੇ ਸੰਚਾਰ ਦੇ ਖੇਤਰ ’ਚ ਕ੍ਰਾਂਤੀ ਲਿਆ ਦਿੱਤੀ।
  • ਬੈੱਲ ਬਹੁਤ ਸਾਰੇ ਖੇਤਰਾਂ ‘ਚ ਖੋਜ ‘ਚ ਦਿਲਚਸਪੀ ਰੱਖਦਾ ਸੀ ਅਤੇ ਕਈ ਹੋਰ ਮਹੱਤਵਪੂਰਣ ਖੋਜਾਂ ਕੀਤੀਆਂ।
  • 1890 ਦੇ ਦਹਾਕੇ ‘ਚ, ਬੈੱਲ ਨੇ ਆਪਣਾ ਧਿਆਨ ਹਵਾਬਾਜ਼ੀ (ਹਵਾਈ ਜਹਾਜ) 'ਚ ਪ੍ਰਯੋਗ ਕਰਨ ਲਈ ਲਗਾਇਆ।
    ਉਪਲਬਧੀਆਂ ਅਤੇ ਰੌਚਕ ਗੱਲਾਂ
    ਉਪਲਬਧੀਆਂ ਅਤੇ ਰੌਚਕ ਗੱਲਾਂ
  • 1903 ਵਿਚ ਰਾਈਟ ਬ੍ਰਦਰਜ਼ ਦੁਆਰਾ ਪਹਿਲੀ ਸਫ਼ਲ ਸੰਚਾਲਿਤ ਨਿਯੰਤਰਿਤ ਉਡਾਣ ਤੋਂ ਬਾਅਦ ਵੀ ਉਸਨੇ ਆਪਣੇ ਪ੍ਰਯੋਗਾਂ ਨੂੰ ਜਾਰੀ ਰੱਖਿਆ। ਬੈੱਲ ਦੀ ਵਿਸ਼ੇਸ਼ ਦਿਲਚਸਪੀ ਵਧੇਰੇ ਐਰੋਡਾਇਨਾਮਿਕ ਖੰਭਾਂ ਅਤੇ ਪ੍ਰੋਪੈਲਰ ਬਲੇਡ ਵਿਕਸਿਤ ਕਰਨ ‘ਚ ਸੀ।
  • 1907 ‘ਚ ਉਸਨੇ ਹਵਾਬਾਜ਼ੀ ‘ਚ ਹੋਰ ਨਵੀਨਤਾ ਲਿਆਉਣ ਲਈ ਏਰੀਅਲ ਪ੍ਰਯੋਗ ਐਸੋਸੀਏਸ਼ਨ ਦੀ ਸਥਾਪਨਾ ਕੀਤੀ।
  • ਬੈੱਲ ਨੇ ਥੌਮਸ ਵਾਟਸਨ ਨਾਲ ਟੈਲੀਫੋਨ 'ਤੇ ਕੰਮ ਕੀਤਾ।
  • ਉਸਨੇ ਕਈ ਹੋਰ ਖੋਜਾਂ 'ਤੇ ਵੀ ਕੰਮ ਕੀਤਾ, ਜਿਸ ‘ਚ ਫਲਾਇੰਗ ਮਸ਼ੀਨ ਅਤੇ ਹਾਈਡ੍ਰੋਫਿਲ ਸ਼ਾਮਲ ਸੀ।
    ਉਪਲਬਧੀਆਂ ਅਤੇ ਰੌਚਕ ਗੱਲਾਂ
    ਉਪਲਬਧੀਆਂ ਅਤੇ ਰੌਚਕ ਗੱਲਾਂ

ਐਲਗਜ਼ੈਡਰ ਗ੍ਰਾਹਮ ਬੈੱਲ ਦੀ ਮੌਤ 2 ਅਗਸਤ 1922 ਨੂੰ ਨੋਵਾ ਸਕੋਸ਼ੀਆ, ਕਨੇਡਾ ‘ਚ ਹੋਈ। ਜਦੋਂ ਬੈੱਲ ਨੂੰ ਉਸਦੀ ਕਬਰ ‘ਚ ਦਫ਼ਨਾਇਆ ਗਿਆ, ਤਾਂ ਅਮਰੀਕਾ ਅਤੇ ਕਨੇਡਾ ‘ਚ ਸਾਰੀਆਂ ਟੈਲੀਫੋਨ ਸੇਵਾਵਾਂ ਇੱਕ ਮਿੰਟ ਲਈ ਮੁਅੱਤਲ ਕਰ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ:ਮੰਗਲ 'ਤੇ ਨਾਸਾ ਦੇ ਰੋਵਰ ਨੇ ਪਹਿਲੀ ਵਾਰ 21 ਫੁੱਟ ਦਾ ਸਫਰ ਕੀਤਾ ਤੈਅ

ETV Bharat Logo

Copyright © 2025 Ushodaya Enterprises Pvt. Ltd., All Rights Reserved.