ਹੈਦਰਾਬਾਦ: iQOO ਆਪਣੀ ਨਵੀਂ ਸੀਰੀਜ਼ iQOO Neo 9 ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ 27 ਦਸੰਬਰ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ। ਚੀਨ ਦੇ ਲੋਕਲ ਸਮੇਂ ਅਨੁਸਾਰ, iQOO Neo 9 ਸੀਰੀਜ਼ ਨੂੰ ਸ਼ਾਮ 7 ਵਜੇ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹੈ।
-
iQOO Neo 9 series is launching on December 27 in China#iQOO #IQOONeo9series #iQOONeo9 #iQOONeo9Pro pic.twitter.com/HIbUN0Qxns
— Anvin (@ZionsAnvin) December 18, 2023 " class="align-text-top noRightClick twitterSection" data="
">iQOO Neo 9 series is launching on December 27 in China#iQOO #IQOONeo9series #iQOONeo9 #iQOONeo9Pro pic.twitter.com/HIbUN0Qxns
— Anvin (@ZionsAnvin) December 18, 2023iQOO Neo 9 series is launching on December 27 in China#iQOO #IQOONeo9series #iQOONeo9 #iQOONeo9Pro pic.twitter.com/HIbUN0Qxns
— Anvin (@ZionsAnvin) December 18, 2023
iQOO Neo 9 ਸੀਰੀਜ਼ ਦੇ ਫੀਚਰਸ: ਲੀਕ ਰਿਪੋਰਟ ਅਨੁਸਾਰ, iQOO Neo 9 ਸੀਰੀਜ਼ 'ਚ 2800x1260 ਪਿਕਸਲ Resolution ਦੇ ਨਾਲ 6.78 ਇੰਚ ਦੀ 1.5K ਫਲੈਟ OLED ਪੈਨਲ ਆਫ਼ਰ ਕੀਤੀ ਜਾ ਰਹੀ ਹੈ। ਇਹ ਡਿਸਪਲੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। iQOO Neo 9 ਸੀਰੀਜ਼ 'ਚ LPDDR5x ਰੈਮ ਅਤੇ UFS 4.0 ਸਟੋਰੇਜ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਅਤੇ Dimensity 9300 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ 50MP ਦਾ Sony IMX920 ਲੈਂਸ ਮਿਲੇਗਾ। ਇਹ ਪ੍ਰਾਈਮਰੀ ਕੈਮਰਾ OIS ਫੀਚਰ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਕੰਪਨੀ iQOO Neo 9 ਪ੍ਰੋ ਸਮਾਰਟਫੋਨ 'ਚ 50MP ਦਾ ਸੈਮਸੰਗ JN1 ਅਲਟ੍ਰਾ ਵਾਈਡ ਐਂਗਲ ਲੈਂਸ ਵੀ ਦੇ ਸਕਦੀ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ 120ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
iQOO Neo 9 ਸੀਰੀਜ਼ ਦੇ ਕਲਰ ਆਪਸ਼ਨ: ਰਿਪੋਰਟਸ ਦੀ ਮੰਨੀਏ, ਤਾਂ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਲਾਲ-ਵਾਈਟ ਕਲਰ ਆਪਸ਼ਨਾਂ 'ਚ ਦੇਖਿਆ ਜਾ ਸਕਦਾ ਹੈ।
iQOO Neo9 ਸੀਰੀਜ਼ ਦਾ ਡਿਜ਼ਾਈਨ: ਹਾਲ ਹੀ ਵਿੱਚ iQOO ਨੇ iQOO Neo9 ਸੀਰੀਜ਼ ਦਾ ਟੀਜ਼ਰ ਸ਼ੇਅਰ ਕੀਤਾ ਸੀ। ਇਸ ਟੀਜ਼ਰ 'ਚ iQOO Neo9 ਸੀਰੀਜ਼ ਦਾ ਡਿਜ਼ਾਈਨ ਵੀ ਸਾਹਮਣੇ ਆਇਆ ਹੈ। ਇਸ ਟੀਜ਼ਰ 'ਚ ਦੇਖਿਆ ਜਾ ਸਕਦਾ ਹੈ ਕਿ iQOO Neo9 ਅਤੇ iQOO Neo9 ਪ੍ਰੋ ਸਮਾਰਟਫੋਨ ਨੂੰ ਕਈ ਕਲਰ ਆਪਸ਼ਨਾਂ ਦੇ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਸੀਰੀਜ਼ ਦੇ ਬੈਕ 'ਚ ਦੋਹਰਾ ਰਿਅਰ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ iQOO Neo9 ਸੀਰੀਜ਼ ਨੂੰ ਇੱਕ ਪਲਾਸਟਿਕ ਫਰੇਮ ਦੇ ਨਾਲ ਦੇਖਿਆ ਜਾ ਰਿਹਾ ਹੈ।