ਹੈਦਰਾਬਾਦ: ਤਿਓਹਾਰਾਂ ਦੇ ਮੌਕੇ 'ਤੇ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਅਕਸਰ ਯੂਜ਼ਰਸ ਲਈ ਨਵੇਂ ਤੌਹਫ਼ੇ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਦਿਵਾਲੀ ਮੌਕੇ ਯੂਜ਼ਰਸ ਲਈ 115 ਨਵੇਂ ਸ਼ਹਿਰਾਂ 'ਚ WiFi ਸੇਵਾ ਰੋਲਆਊਟ ਕਰ ਦਿੱਤੀ ਹੈ। ਹੁਣ ਬਿਨ੍ਹਾਂ ਕੇਵਲ ਕਨੈਕਸ਼ਨ ਤੋਂ ਹਾਈ ਸਪੀਡ 5G ਇੰਟਰਨੈੱਟ ਦਾ ਫਾਇਦਾ ਲੱਖਾਂ ਯੂਜ਼ਰਸ ਨੂੰ ਮਿਲਣ ਜਾ ਰਿਹਾ ਹੈ। Jio AirFiber ਸੇਵਾ ਦੇ ਨਾਲ WiFi ਕਨੈਕਸ਼ਨ ਲੈਣ ਲਈ ਕਿਸੇ ਵੀ ਤਰ੍ਹਾ ਦੀ ਕੇਵਲ ਦੀ ਲੋੜ ਨਹੀਂ ਹੁੰਦੀ। ਇਸਦੇ ਨਾਲ ਹੀ ਯੂਜ਼ਰਸ ਨੂੰ 1.5Gbps ਤੱਕ ਇੰਟਰਨੈੱਟ ਸਪੀਡ ਦਿੱਤੀ ਜਾਵੇਗੀ।
Jio AirFiber ਦੀ ਕੀਮਤ: ਤੁਸੀਂ Jio AirFiber ਦੀ ਫ੍ਰੀ ਇੰਸਟਾਲੇਸ਼ਨ ਦਾ ਮਜ਼ਾ ਲੈ ਸਕਦੇ ਹੋ। ਇਸਦੇ ਲਈ ਇੱਕ Indoor ਅਤੇ Outdoor ਯੂਨਿਟ ਲਗਵਾਉਣੀ ਪੈਂਦੀ ਹੈ, ਜਿਸਨੂੰ ਲਗਵਾਉਣ ਦਾ ਖਰਚ 1,000 ਰੁਪਏ ਹੈ, ਪਰ ਜੇਕਰ ਤੁਸੀਂ ਸਾਲਾਨਾ ਪਲੈਨ ਦੀ ਚੋਣ ਕਰਦੇ ਹੋ, ਤਾਂ ਇਹ ਇੰਸਟਾਲੇਸ਼ਨ ਦਾ ਖਰਚ ਕੰਪਨੀ ਖੁਦ ਕਰਦੀ ਹੈ। Jio AirFiber ਪਲੈਨ 599 ਰੁਪਏ ਹਰ ਮਹੀਨੇ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ। ਇਸ ਪਲੈਨ 'ਚ 30Mbps ਸਪੀਡ ਦੇ ਨਾਲ ਕਈ ਸਾਰੇ OTT ਲਾਭ ਵੀ ਦਿੱਤੇ ਜਾਂਦੇ ਹਨ। ਇਨ੍ਹਾਂ ਲਾਭਾ 'ਚ JioCinema, Sony Liv, Disney+Hotstar, ZEE5, Sun NXT, Hoichoi, Lionsgate Play, Discovery+, ShemarooMe, Docubay, ALTBalaji, Universal+ ਅਤੇ EPIC ਵਰਗੇ ਨਾਮ ਸ਼ਾਮਲ ਹਨ।
ਇਨ੍ਹਾਂ ਸ਼ਹਿਰਾਂ 'ਚ ਮਿਲੇਗੀ AirFiber ਦੀ ਸੇਵਾ:
- ਆਂਧਰਾ ਪ੍ਰਦੇਸ਼ 'ਚ ਅਨੰਤਪੁਰ, ਕੁਡਪਾਹ, ਗੁੰਟੂਰ, ਕਾਕੀਨਾਡਾ, ਕੁਰਨੂਲ, ਨੇਲੋਰ, ਓਂਗੋਲ, ਰਾਜਮੁੰਦਰੀ, ਤਿਰੂਪਤੀ, ਵਿਜੇਵਾੜਾ, ਵਿਸ਼ਾਖਾਪਟਨਮ, ਵਿਜ਼ਿਆਨਗਰਮ ਆਦਿ ਸ਼ਹਿਰਾਂ 'ਚ AirFiber ਦੀ ਸੇਵਾ ਮਿਲੇਗੀ।
- ਦਿੱਲੀ 'ਚ ਦਿੱਲੀ ਐਨ.ਸੀ.ਆਰ ਸ਼ਹਿਰ 'ਚ ਇਹ ਸੁਵਿਧਾ ਮਿਲੇਗੀ।
- ਗੁਜਰਾਤ 'ਚ ਅਹਿਮਦਾਬਾਦ, ਆਨੰਦ, ਅੰਕਲੇਸ਼ਵਰ, ਬਾਰਡੋਲੀ, ਭਰੂਚ, ਭਾਵਨਗਰ, ਭੁਜ, ਦਾਹੋਦ, ਡੀਸਾ, ਹਿੰਮਤਨਗਰ, ਜਾਮਨਗਰ, ਜੂਨਾਗੜ੍ਹ, ਕਾੜੀ, ਕਲੋਲ, ਮੇਹਸਾਣਾ, ਮੋਰਵੀ, ਨਡਿਆਦ, ਨਵਸਾਰੀ, ਪਾਲਨਪੁਰ, ਰਾਜਕੋਟ, ਸੂਰਤ, ਵਡੋਦਰਾ, ਵਲਸਾਡ, ਵਾਪੀ ਅਤੇ ਵਧਵਾਨ ਆਦਿ।
- ਕਰਨਾਟਕ 'ਚ ਬੈਂਗਲੁਰੂ, ਬੇਲਗਾਮ, ਬੇਲਾਰੀ, ਬਿਦਰ, ਬੀਜਾਪੁਰ, ਚਿਕਮਗਲੂਰ, ਚਿਤਰਦੁਰਗਾ, ਡਾਂਡੇਲੀ, ਦੇਵੰਗਾਰੇ, ਡੋਡਬੱਲਾਪੁਰ, ਗੁਲਬਰਗਾ, ਹੋਸਪੇਟ, ਹੁਬਲੀ-ਧਾਰਵਾੜ, ਮਾਂਡਿਆ, ਮੰਗਲੌਰ, ਮੈਸੂਰ, ਰਾਏਚੁਰ, ਸ਼ਿਮੋਗਾ, ਤੁਮਕੁਰ ਅਤੇ ਉਡੁਪੀ 'ਚ AirFiber ਦੀ ਸੇਵਾ ਮਿਲੇਗੀ।
- ਮਹਾਰਾਸ਼ਟਰ 'ਚ ਪੁਣੇ, ਮੁੰਬਈ, ਅਹਿਮਦਨਗਰ, ਅਮਰਾਵਤੀ, ਔਰੰਗਾਬਾਦ, ਚੰਦਰਪੁਰ, ਜਾਲਨਾ, ਕੋਲਹਾਪੁਰ, ਨਾਗਪੁਰ, ਨਾਂਦੇੜ, ਨਾਸਿਕ, ਰਤਨਾਗਿਰੀ, ਸਾਂਗਲੀ ਅਤੇ ਸੋਲਾਪੁਰ ਵਰਗੇ ਸ਼ਹਿਰ ਸ਼ਾਮਲ ਹਨ।
- ਤਾਮਿਲਨਾਡੂ 'ਚ ਚੇਨਈ, ਅੰਬੂਰ, ਚੇਂਗਲਪੱਟੂ, ਕੋਇੰਬਟੂਰ, ਇਰੋਡ, ਹੋਸੂਰ, ਕਾਂਚੀਪੁਰਮ, ਕਰੂਰ, ਕੁੰਬਕੋਨਮ, ਮਦੁਰਾਈ, ਨਮੱਕਲ, ਨੇਵੇਲੀ, ਪੱਟੂਕੋਟਈ, ਪੋਲਾਚੀ, ਸਲੇਮ, ਸ਼੍ਰੀਪੇਰੁਮਪੁਦੁਰ, ਸ਼੍ਰੀਰੰਗਮ, ਤਿਰੂਚਿਰਾਪੱਲੀ, ਤਿਰੁਪੁਰ, ਤਿਰੂਵੱਲੁਰ ਆਦਿ ਸ਼ਹਿਰ।
- ਤੇਲੰਗਾਨਾ 'ਚ ਹੈਦਰਾਬਾਦ, ਅਰਮੂਰ (ਕੋਟਰਾਮੂਰ), ਜਗਤਿਆਲ, ਕਰੀਮਨਗਰ, ਖੰਮਮ, ਕੋਠਾਗੁਡੇਮ, ਮਹਿਬੂਬਨਗਰ, ਮਨਚੇਰਿਅਲ, ਮਿਰਿਆਲਾਗੁਡਾ, ਨਿਰਮਲ, ਨਿਜ਼ਾਮਾਬਾਦ, ਪਲਵੋਂਚਾ, ਪੇਦਾਪੱਲੀ (ਰਾਮਾਗੁੰਡਮ), ਰਾਮਾਗੁੰਡਮ, ਸੰਗਰੇਡੀ, ਸਿੱਦੀਪੇਟ, ਸਰਕਿਲਾ, ਸੂਰਿਆਨਗਲ ਅਤੇ ਵਾਰੰਗਲ ਵਰਗੇ ਸ਼ਹਿਰਾਂ 'ਚ AirFiber ਦੀ ਸੇਵਾ ਮਿਲੇਗੀ।