ਹੈਦਰਾਬਾਦ: ਕਦੇ-ਕਦੇ ਤੁਹਾਨੂੰ ਇੰਸਟਾਗ੍ਰਾਮ 'ਤੇ ਕੋਈ ਪੋਸਟ ਪਸੰਦ ਆ ਜਾਂਦੀ ਹੈ, ਤਾਂ ਤੁਸੀਂ ਤੁਰੰਤ ਉਸ ਪੋਸਟ 'ਤੇ ਕੰਮੇਟ ਕਰਦੇ ਹੋ। ਹਾਲਾਂਕਿ, ਹੁਣ ਇੰਸਟਾਗ੍ਰਾਮ 'ਤੇ ਕਿਸੇ ਵੀ ਪੋਸਟ 'ਤੇ ਕੰਮੇਟ ਕਰਨਾ ਬਹੁਤ ਮਜ਼ੇਦਾਰ ਹੋਵੇਗਾ, ਕਿਉਂਕਿ ਮੇਟਾ ਨੇ ਇੱਕ ਵੱਡਾ ਐਲਾਨ ਕੀਤਾ ਹੈ। ਬਹੁਤ ਜਲਦੀ ਤੁਸੀਂ GIF ਦੇ ਨਾਲ ਕੰਮੇਟ ਕਰਨ ਦੇ ਯੋਗ ਹੋਵੋਗੇ। ਨਵੇਂ ਫੀਚਰ ਦਾ ਖੁਲਾਸਾ ਕੰਪਨੀ ਦੇ ਮੁਖੀ ਐਡਮ ਮੋਸੇਰੀ ਦੁਆਰਾ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨਾਲ ਹਾਲ ਹੀ ਵਿੱਚ ਇੰਸਟਾਗ੍ਰਾਮ ਚੈਨਲ ਚੈਟ ਦੌਰਾਨ ਕੀਤਾ ਗਿਆ ਸੀ। ਫੋਟੋ ਅਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਹ ਫੀਚਰ ਲਿਆ ਰਿਹਾ ਹੈ।
-
Commenting with GIFs >>>
— Instagram (@instagram) May 17, 2023 " class="align-text-top noRightClick twitterSection" data="
You can now post a GIF (from @GIPHY) as a comment on all posts and Reels on Instagram 🌟 pic.twitter.com/ZjDiTYQ62I
">Commenting with GIFs >>>
— Instagram (@instagram) May 17, 2023
You can now post a GIF (from @GIPHY) as a comment on all posts and Reels on Instagram 🌟 pic.twitter.com/ZjDiTYQ62ICommenting with GIFs >>>
— Instagram (@instagram) May 17, 2023
You can now post a GIF (from @GIPHY) as a comment on all posts and Reels on Instagram 🌟 pic.twitter.com/ZjDiTYQ62I
ਮੈਟਾ ਆਪਣੇ ਯੂਜ਼ਰਸ ਲਈ ਇਹ ਫੀਚਰ ਕਰੇਗਾ ਸ਼ੁਰੂ: ਕੰਪਨੀ ਨੇ ਆਪਣੇ ਯੂਜ਼ਰਸ ਲਈ ਪੋਸਟਾਂ 'ਤੇ ਕੰਮੇਟ ਕਰਨ ਅਤੇ ਰੀਲਾਂ ਬਣਾਉਣ ਲਈ GIF ਫੀਚਰ ਸ਼ਾਮਲ ਕੀਤਾ ਹੈ। ਯਾਨੀ ਹੁਣ ਯੂਜ਼ਰਸ ਕਿਸੇ ਪੋਸਟ 'ਤੇ ਕੰਮੇਟ ਕਰਨ ਲਈ GIF ਦੀ ਵਰਤੋਂ ਕਰ ਸਕਦੇ ਹਨ। ਇਸ ਨਾਲ ਹੁਣ ਰੀਲਾਂ ਬਣਾਉਣ ਵੇਲੇ ਵੀ GIF ਦੀ ਵਰਤੋਂ ਕੀਤੀ ਜਾ ਸਕਦੀ ਹੈ। ਇੰਸਟਾਗ੍ਰਾਮ 'ਤੇ GIF ਫੀਚਰ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਇਸ ਫੀਚਰ ਨੂੰ ਤੁਸੀਂ ਫੇਸਬੁੱਕ 'ਤੇ ਇਸਤੇਮਾਲ ਕਰਦੇ ਹੋ। ਯੂਜ਼ਰਸ ਜਾਂ ਤਾਂ GIF ਲਾਇਬ੍ਰੇਰੀ ਨੂੰ ਬ੍ਰਾਊਜ਼ ਕਰ ਸਕਦੇ ਹਨ ਜਾਂ ਕਿਸੇ ਖਾਸ GIF ਨੂੰ ਸਰਚ ਕਰ ਸਕਦੇ ਹਨ।
ਭਾਰਤੀ ਯੂਜ਼ਰਸ ਵੀ ਕਰ ਸਕਣਗੇ ਇਸ ਫੀਚਰ ਦੀ ਵਰਤੋ: ਹੁਣ ਤੱਕ ਮੈਟਾ ਦਾ ਮਸ਼ਹੂਰ ਫੋਟੋ ਅਤੇ ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ ਪੋਸਟ 'ਤੇ ਕੰਮੇਟ ਕਰਨ ਲਈ ਸਿਰਫ ਟੈਕਸਟ ਅਤੇ ਇਮੋਜੀ ਪ੍ਰਦਾਨ ਕਰਦਾ ਸੀ। ਹਾਲਾਂਕਿ, ਕੰਪਨੀ ਨੇ ਪਹਿਲਾਂ ਹੀ ਕੁਝ ਯੂਜ਼ਰਸ ਲਈ GIF ਫੀਚਰ ਨੂੰ ਰੋਲ ਆਊਟ ਕੀਤਾ ਸੀ, ਪਰ ਹੁਣ ਇਸ ਫੀਚਰ ਨੂੰ ਵਿਸ਼ਵ ਭਰ ਵਿੱਚ ਰੋਲ ਆਊਟ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਹ ਫੀਚਰ ਰੋਲਆਊਟ ਹੋ ਰਿਹਾ ਹੈ, ਇਸ ਲਈ ਭਾਰਤੀ ਯੂਜ਼ਰਸ ਆਉਣ ਵਾਲੇ ਦਿਨਾਂ 'ਚ ਹੀ ਨਵੇਂ ਫੀਚਰ ਦੀ ਵਰਤੋਂ ਕਰ ਸਕਣਗੇ।
WhatsApp ਘੁਟਾਲਿਆ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਇਹ ਕਦਮ
Internet Speed: ਜਾਣੋ, ਮੋਬਾਈਲ ਇੰਟਰਨੈੱਟ ਸਪੀਡ ਦੇ ਮਾਮਲੇ ਵਿੱਚ ਭਾਰਤ ਕਿਹੜੇ ਸਥਾਣ 'ਤੇ ਪਹੁੰਚਿਆ
ਨਵੇਂ ਫੀਚਰ ਦੀ ਇਸ ਤਰ੍ਹਾਂ ਕਰ ਸਕੋਗੇ ਵਰਤੋਂ: ਨਵੇਂ ਫੀਚਰ ਦੀ ਵਰਤੋਂ ਕਰਨਾ ਆਸਾਨ ਹੋਵੇਗਾ। ਕਿਸੇ ਪੋਸਟ 'ਤੇ ਕੰਮੇਟ ਕਰਨ ਲਈ ਯੂਜ਼ਰਸ ਕੰਮੇਟ ਬਾਕਸ ਨੂੰ ਖੋਲ੍ਹ ਸਕਦੇ ਹਨ। ਇੱਥੇ, ਕਿਸੇ ਪੋਸਟ 'ਤੇ ਕੰਮੇਟ ਕਰਦੇ ਸਮੇਂ GIF ਬਟਨ 'ਤੇ ਟੈਪ ਕਰਕੇ ਉਸ GIF ਨੂੰ ਚੁਣ ਸਕਦੇ ਹਨ, ਜੋ ਉਹ ਭੇਜਣਾ ਚਾਹੁੰਦੇ ਹਨ। ਇਹ ਬਟਨ ਟੈਕਸਟ ਬਾਕਸ ਦੇ ਸੱਜੇ ਪਾਸੇ ਮੌਜੂਦ ਹੋਵੇਗਾ।