ETV Bharat / science-and-technology

Infinix Smart 8 HD ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ

Infinix Smart 8 HD Launch Date: Infinix ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ Infinix Smart 8 HD ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ 8 ਦਸੰਬਰ ਨੂੰ ਭਾਰਤ 'ਚ ਲਾਂਚ ਹੋਵੇਗਾ। Infinix Smart 8 HD ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ।

author img

By ETV Bharat Punjabi Team

Published : Dec 5, 2023, 10:48 AM IST

Infinix Smart 8 HD Launch Date
Infinix Smart 8 HD Launch Date

ਹੈਦਰਾਬਾਦ: Infinix ਭਾਰਤ 'ਚ 8 ਦਸੰਬਰ ਨੂੰ Infinix Smart 8 HD ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਲਾਂਚ ਤੋਂ ਕੁਝ ਦਿਨ ਪਹਿਲਾ ਹੀ Infinix ਨੇ ਖੁਲਾਸਾ ਕੀਤਾ ਹੈ ਕਿ ਉਸਦਾ ਆਉਣ ਵਾਲਾ ਸਮਾਰਟਫੋਨ ਭਾਰਤ 'ਚ ਫਲਿੱਪਕਾਰਟ ਰਾਹੀ ਵੇਚਿਆ ਜਾਵੇਗਾ। ਇਸ ਸਮਾਰਟਫੋਨ ਨੂੰ ਭਾਰਤ ਵਿੱਚ ਘਟ ਕੀਮਤ 'ਚ ਲਾਂਚ ਕੀਤਾ ਜਾ ਰਿਹਾ ਹੈ।

Infinix Smart 8 HD ਸਮਾਰਟਫੋਨ ਦੀ ਕੀਮਤ: Infinix ਨੇ ਦੱਸਿਆ ਕਿ Infinix Smart 8 HD ਦੀ ਭਾਰਤੀ ਬਾਜ਼ਾਰ 'ਚ ਕੀਮਤ 6,000 ਰੁਪਏ ਤੋਂ ਘੱਟ ਹੋਵੇਗੀ। Infinix Smart 8 HD ਸਮਾਰਟਫੋਨ 8 ਦਸੰਬਰ ਦੇ ਦਿਨ ਲਾਂਚ ਹੋਵੇਗਾ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। Infinix Smart 8 HD ਸਮਾਰਟਫੋਨ ਨੂੰ ਗ੍ਰੀਨ, ਗੋਲਡ, ਬਲੈਕ ਅਤੇ ਵਾਈਟ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਰਿਹਾ ਹੈ।

Infinix Smart 8 HD ਸਮਾਰਟਫੋਨ ਦੇ ਫੀਚਰਸ: Infinix Smart 8 HD ਸਮਾਰਟਫੋਨ 'ਚ 6.6 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ 90Hz ਦੇ ਰਿਫ੍ਰੈਸ਼ ਦਰ, HD+Resolution ਅਤੇ 500nits ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ ਇੰਟਰਐਕਟਿਵ ਮੈਜਿਕ ਰਿੰਗ ਫੀਚਰ ਮਿਲ ਸਕਦਾ ਹੈ। ਇਸ ਸੀਰੀਜ਼ 'ਚ ਇੱਕ ਪਾਸੇ ਫੇਸਿੰਗ ਫਿੰਗਰਪ੍ਰਿੰਟ ਸਕੈਨਰ, UFS 2.2 ਸਟੋਰੇਜ ਅਤੇ ਇੱਕ USB-C ਪੋਰਟ ਦੀ ਸੁਵਿਧਾ ਮਿਲਣ ਦੀ ਉਮੀਦ ਹੈ। ਇਸ ਸੀਰਜ਼ ਦੇ ਕੁਝ ਫੀਚਰਸ ਅਜੇ ਸਾਹਮਣੇ ਨਹੀ ਆਏ ਹਨ।

OnePlus 12 ਸਮਾਰਟਫੋਨ ਅੱਜ ਹੋਵੇਗਾ ਲਾਂਚ: ਇਸਦੇ ਨਾਲ ਹੀ, OnePlus 12 ਸਮਾਰਟਫੋਨ ਦਾ ਯੂਜ਼ਰਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਸਮਾਰਟਫੋਨ ਨੂੰ ਲੈ ਕੇ ਲਗਾਤਾਰ ਚਰਚਾ ਚਲ ਰਹੀ ਹੈ, ਤਾਂ ਅੱਜ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਕੰਪਨੀ ਇਸ ਫੋਨ ਨੂੰ ਅੱਜ ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਸ ਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਵਿਸ਼ਵ ਅਤੇ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। OnePlus 12 ਸਮਾਰਟਫੋਨ ਨੂੰ ਲੈ ਕੇ ਅਜੇ ਤੱਕ ਕਈ ਜਾਣਕਾਰੀਆਂ ਸਾਹਮਣੇ ਆ ਗਈਆ ਹਨ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ 'ਚ 6.82 ਇੰਚ ਦੀ OLED ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ Snapdragon 8 Gen 3 ਚਿਪਸੈੱਟ ਦੇ ਨਾਲ ਲਿਆਂਦਾ ਜਾ ਰਿਹਾ ਹੈ। OnePlus 12 ਸਮਾਰਟਫੋਨ 'ਚ 16GB ਰੈਮ ਅਤੇ 1TB ਸਟੋਰੇਜ ਦਿੱਤੀ ਜਾ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 48MP IMX581 ਅਲਟ੍ਰਾਵਾਈਡ ਲੈਂਸ ਅਤੇ 64MP OmniVision OV64B ਪੈਰੀਸਕੋਪ ਕੈਮਰੇ ਦੇ ਨਾਲ ਲਿਆਂਦਾ ਜਾ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਫਰੰਟ ਫੇਸਿੰਗ ਸੈਂਸਰ ਮਿਲ ਸਕਦਾ ਹੈ। ਇਸ ਫੋਨ 'ਚ 5,400mAh ਦੀ ਬੈਟਰੀ ਮਿਲੇਗੀ। OnePlus 12 ਸਮਾਰਟਫੋਨ ਦਾ ਡਿਜ਼ਾਈਨ OnePlus 11 ਸਮਾਰਟਫੋਨ ਵਰਗਾ ਹੈ। OnePlus 12 ਸਮਾਰਟਫੋਨ ਨੂੰ ਚੀਨ 'ਚ ਬਲੈਕ, ਵਾਈਟ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.