ਹੈਦਰਾਬਾਦ: Oppo ਆਪਣੇ ਭਾਰਤੀ ਗ੍ਰਾਹਕਾਂ ਲਈ Oppo Reno 11 5G ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ 12 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। Oppo Reno 11 5G ਸੀਰੀਜ਼ 'ਚ Oppo Reno 11 5G ਅਤੇ Oppo Reno 11 ਪ੍ਰੋ 5G ਸਮਾਰਟਫੋਨ ਸ਼ਾਮਲ ਹੋਣਗੇ। ਕੰਪਨੀ ਨੇ ਕੁਝ ਦਿਨ ਪਹਿਲਾ ਹੀ ਫੋਨ ਦਾ ਲੈਡਿੰਗ ਪੇਜ਼ ਫਲਿੱਪਕਾਰਟ 'ਤੇ ਜਾਰੀ ਕੀਤਾ ਹੈ, ਜਿਸ 'ਚ ਪੁਸ਼ਟੀ ਕੀਤੀ ਗਈ ਹੈ ਕਿ Oppo Reno 11 5G ਸੀਰੀਜ਼ ਨੂੰ ਜਲਦ ਹੀ ਲਾਂਚ ਕੀਤਾ ਜਾ ਰਿਹਾ ਹੈ।
-
Sleek and sophisticated 🖤
— OPPO (@oppo) January 7, 2024 " class="align-text-top noRightClick twitterSection" data="
Introducing the #OPPOReno11Series5G in stunning Rock Grey 🪨#StandOutInPortrait pic.twitter.com/o6tukaIscK
">Sleek and sophisticated 🖤
— OPPO (@oppo) January 7, 2024
Introducing the #OPPOReno11Series5G in stunning Rock Grey 🪨#StandOutInPortrait pic.twitter.com/o6tukaIscKSleek and sophisticated 🖤
— OPPO (@oppo) January 7, 2024
Introducing the #OPPOReno11Series5G in stunning Rock Grey 🪨#StandOutInPortrait pic.twitter.com/o6tukaIscK
Oppo Reno 11 5G ਸੀਰੀਜ਼ ਦੀ ਲਾਂਚ ਡੇਟ: Oppo ਨੇ ਆਪਣੀ ਨਵੀਂ ਸੀਰੀਜ਼ Oppo Reno 11 5G ਦੀ ਲਾਂਚ ਡੇਟ ਨੂੰ ਲੈ ਕੇ ਪੁਸ਼ਟੀ ਕਰ ਦਿੱਤੀ ਹੈ। ਕੰਪਨੀ ਅਨੁਸਾਰ, Oppo Reno 11 5G ਸੀਰੀਜ਼ 12 ਜਨਵਰੀ ਨੂੰ ਭਾਰਤ 'ਚ ਲਾਂਚ ਹੋਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾ ਹੀ ਇਸ ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾਵੇਗਾ।
-
Make a splash with the #OPPOReno11Series5G in shimmering Wave Green 🌊 💚#StandOutInDesign pic.twitter.com/6yBi0e89aK
— OPPO (@oppo) January 6, 2024 " class="align-text-top noRightClick twitterSection" data="
">Make a splash with the #OPPOReno11Series5G in shimmering Wave Green 🌊 💚#StandOutInDesign pic.twitter.com/6yBi0e89aK
— OPPO (@oppo) January 6, 2024Make a splash with the #OPPOReno11Series5G in shimmering Wave Green 🌊 💚#StandOutInDesign pic.twitter.com/6yBi0e89aK
— OPPO (@oppo) January 6, 2024
Oppo Reno 11 5G ਸੀਰੀਜ਼ ਦੀ ਕੀਮਤ: ਟਿਪਸਟਰ ਅਭਿਸ਼ੇਕ ਯਾਦਵ ਨੇ Oppo Reno 11 5G ਸੀਰੀਜ਼ ਦੀ ਭਾਰਤੀ ਕੀਮਤ ਬਾਰੇ ਖੁਲਾਸਾ ਕੀਤਾ ਹੈ। ਟਿਪਸਟਰ ਅਨੁਸਾਰ, Oppo Reno 11 5G ਦੀ ਕੀਮਤ 28,000 ਰੁਪਏ ਦੇ ਕਰੀਬ ਹੋ ਸਕਦੀ ਹੈ, ਜਦਕਿ Oppo Reno 11 ਪ੍ਰੋ 5G ਸਮਾਰਟਫੋਨ ਦੀ ਕੀਮਤ 35,000 ਰੁਪਏ ਹੋ ਸਕਦੀ ਹੈ। ਹਾਲਾਂਕਿ, Oppo Reno 11 5G ਸੀਰੀਜ਼ ਦੀ ਕੀਮਤ ਬਾਰੇ ਅਜੇ ਕੰਪਨੀ ਵੱਲੋ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਸੀਰੀਜ਼ ਦੀ ਅਸਲੀ ਕੀਮਤ ਅਤੇ ਮਿਲਣ ਵਾਲੇ ਲਾਂਚ ਆਫ਼ਰਸ ਦਾ ਖੁਲਾਸਾ ਕੰਪਨੀ 12 ਜਨਵਰੀ ਨੂੰ ਕਰ ਦੇਵੇਗੀ।
-
Elegance and innovation ✨
— OPPO (@oppo) January 5, 2024 " class="align-text-top noRightClick twitterSection" data="
Introducing the #OPPOReno11Series5G in radiant Pearl White 🤍#StandOutInDesign pic.twitter.com/0zWNzAWDtk
">Elegance and innovation ✨
— OPPO (@oppo) January 5, 2024
Introducing the #OPPOReno11Series5G in radiant Pearl White 🤍#StandOutInDesign pic.twitter.com/0zWNzAWDtkElegance and innovation ✨
— OPPO (@oppo) January 5, 2024
Introducing the #OPPOReno11Series5G in radiant Pearl White 🤍#StandOutInDesign pic.twitter.com/0zWNzAWDtk
Oppo Reno 11 5G ਸੀਰੀਜ਼ ਦੇ ਫੀਚਰਸ: Oppo Reno 11 5G ਸੀਰੀਜ਼ 'ਚ 6.67 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਦੀ ਸਕ੍ਰੀਨ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਸੀਰੀਜ਼ 'ਚ ਮੀਡੀਆਟੋਕ Dimensity 7050 SoC ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Oppo Reno 11 5G ਸੀਰੀਜ਼ 'ਚ OIS ਦੇ ਨਾਲ 50MP ਦਾ Sony LYT600 ਪ੍ਰਾਈਮਰੀ ਬੈਕ ਕੈਮਰਾ, 8MP ਦਾ ਬੈਕ ਅਲਟ੍ਰਾ ਵਾਈਡ ਲੈਂਸ, 32MP ਦਾ ਟੈਲੀਫੋਟੋ ਲੈਂਸ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP OV32C ਫਰੰਟ ਕੈਮਰਾ ਮਿਲ ਸਕਦਾ ਹੈ। Oppo Reno 11 5G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Oppo Reno 11 Pro 5G ਸਮਾਰਟਫੋਨ 'ਚ 4,600mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 80 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। Oppo Reno 11 5G ਸੀਰੀਜ਼ ਨੂੰ ਗ੍ਰੀਨ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।