ETV Bharat / science-and-technology

FB-Insta ਲਈ ਕੰਪਨੀ ਲੈ ਕੇ ਆਈ 'No Ads' ਦੀ ਸੁਵਿਧਾ, ਹੁਣ ਬਿਨ੍ਹਾਂ Ads ਤੋਂ ਫੇਸਬੁੱਕ ਅਤੇ ਇੰਸਟਾ ਚਲਾਉਣ ਲਈ ਦੇਣੇ ਪੈਣਗੇ ਇੰਨੇ ਪੈਸੇ - No Ads feature for Facebook and Instagram news

Ads Free Fb and Insta: ਫੇਸਬੁੱਕ ਅਤੇ ਇੰਸਟਾਗ੍ਰਾਮ ਬਿਨ੍ਹਾਂ Ads ਤੋਂ ਚਲਾਉਣ ਲਈ ਹੁਣ ਯੂਜ਼ਰਸ ਨੂੰ ਕੰਪਨੀ ਨੂੰ ਪੈਸੇ ਦੇਣੇ ਪੈਣਗੇ। ਇਹ ਸੁਵਿਧਾ ਫਿਲਹਾਲ US 'ਚ ਲਾਈਵ ਹੋ ਚੁੱਕੀ ਹੈ।

Ads Free Fb and Insta
Ads Free Fb and Insta
author img

By ETV Bharat Tech Team

Published : Nov 13, 2023, 9:38 AM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਬਹੁਤ ਇਸਤੇਮਾਲ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਨ੍ਹਾਂ ਐਪਾਂ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕੰਪਨੀ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਚ ਯੂਜ਼ਰਸ ਨੂੰ Ads ਦਿਖਾਉਣੇ ਸ਼ੁਰੂ ਕੀਤੇ ਸੀ। ਹੁਣ ਮੈਟਾ ਨੇ ਫੇਸਬੁੱਕ ਅਤੇ ਇਸਟਾਗ੍ਰਾਮ ਲਈ No Ads ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਕੰਪਨੀ EU ਦੇ ਆਦੇਸ਼ਾਂ ਨੂੰ ਫਾਲੋ ਕਰਦੇ ਹੋਏ ਯੂਜ਼ਰਸ ਲਈ ਇਹ ਆਪਸ਼ਨ ਲੈ ਕੇ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਇਨ੍ਹਾਂ ਐਪਸ 'ਚ Ads ਦਿਖਾਏ ਜਾਂਦੇ ਸੀ, ਪਰ EU ਦੇ ਆਦੇਸ਼ਾਂ ਤੋਂ ਬਾਅਦ ਹੁਣ ਕੰਪਨੀ Ads ਫ੍ਰੀ ਵਰਜ਼ਨ ਲੈ ਕੇ ਆਈ ਹੈ। ਹਾਲਾਂਕਿ Ads ਫ੍ਰੀ ਇੰਸਟਾਗ੍ਰਾਮ ਅਤੇ ਫੇਸਬੁੱਕ ਚਲਾਉਣ ਲਈ ਯੂਜ਼ਰਸ ਨੂੰ ਪੈਸੇ ਦੇਣੇ ਪੈਣਗੇ। ਦ ਵਰਜ਼ ਦੀ ਰਿਪੋਰਟ ਅਨੁਸਾਰ, ਫਿਲਹਾਲ No Ads ਵਾਲਾ ਵਰਜ਼ਨ US ਦੇ ਯੂਜ਼ਰਸ ਲਈ ਲਾਈਵ ਹੋ ਗਿਆ ਹੈ। ਟਵਿੱਟਰ 'ਤੇ Matt Navarra ਨੇ ਵੀ ਇਸਦੇ ਕੁਝ ਸਕ੍ਰੀਨਸ਼ਾਰਟ ਸ਼ੇਅਰ ਕੀਤੇ ਹਨ। ਇਨ੍ਹਾਂ ਸਕ੍ਰੀਨਸ਼ਾਰਟਸ 'ਚ ਨਜ਼ਰ ਆ ਰਿਹਾ ਹੈ ਕਿ ਮੈਟਾ ਨੇ ਯੂਜ਼ਰਸ ਨੂੰ ਫ੍ਰੀ ਵਰਜ਼ਨ ਸਬਸਕ੍ਰਾਈਬ ਕਰਨ ਲਈ ਕਿਹਾ ਹੈ।

  • FIRST LOOK: Meta's Ad-Free Subscription Subscription Sign Up Flow

    Facebook and Instagram users in the EU are starting to see the Ad-Free Subscription or Free pic.twitter.com/H4mLFd5U3t

    — Matt Navarra - Exiting X… Follow me on Threads (@MattNavarra) November 7, 2023 " class="align-text-top noRightClick twitterSection" data=" ">

ਇੰਸਟਾਗ੍ਰਾਮ ਅਤੇ ਫੇਸਬੁੱਕ ਨੂੰ ਬਿਨ੍ਹਾਂ Ads ਤੋਂ ਚਲਾਉਣ ਲਈ ਦੇਣੇ ਪੈਣਗੇ ਇੰਨੇ ਪੈਸੇ: ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ Ad ਫ੍ਰੀ ਲਈ ਯੂਜ਼ਰਸ ਨੂੰ ਹਰ ਮਹੀਨੇ 832 ਰੁਪਏ ਦੇਣੇ ਪੈਣਗੇ। ਇਹ ਚਾਰਜ਼ ਵੈੱਬ ਵਰਜ਼ਨ ਲਈ ਹੈ ਜਦਕਿ ਮੋਬਾਈਲ ਲਈ 1,082 ਰੁਪਏ ਰੱਖੇ ਗਏ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਕੀਮਤ ਨਾਲ ਮੈਟਾ ਸੈਂਟਰ ਨਾਲ ਜੁੜੇ ਸਾਰੇ ਅਕਾਊਂਟਸ Ads ਫ੍ਰੀ ਹੋ ਜਾਣਗੇ। ਤੁਹਾਨੂੰ ਅਲੱਗ ਤੋਂ ਕੋਈ ਚਾਰਜ਼ ਨਹੀ ਦੇਣਾ ਪਵੇਗਾ। ਪਰ 1 ਮਾਰਚ 2024 ਤੋਂ ਬਾਅਦ ਸਬਸਕ੍ਰਾਈਬਰਸ ਨੂੰ ਹਰ ਐਡਿਸ਼ਨਲ ਲਿੰਕ ਅਕਾਊਂਟ ਲਈ ਵਾਧੂ ਫੀਸ ਦੇਣੀ ਹੋਵੇਗੀ। ਇਸ ਲਈ ਯੂਜ਼ਰਸ ਨੂੰ 6 ਡਾਲਰ ਵੈੱਬ ਅਤੇ 8 ਡਾਲਰ ਦਾ ਭੁਗਤਾਨ ਮੋਬਾਈਲ ਲਈ ਕਰਨਾ ਹੋਵੇਗਾ।

ਮੈਟਾ ਯੂਜ਼ਰਸ ਨੂੰ ਮਿਲਣਗੇ ਦੋ ਆਪਸ਼ਨ: ਮੈਟਾ ਦੁਆਰਾ ਕਿਹਾ ਗਿਆ ਹੈ ਕਿ ਕੰਪਨੀ ਇੱਕ ਨਵਾਂ ਆਪਸ਼ਨ ਯੂਜ਼ਰਸ ਨੂੰ ਦੇ ਰਹੀ ਹੈ, ਕਿਉਕਿ ਤੁਹਾਡੇ ਖੇਤਰ 'ਚ ਕਾਨੂੰਨ ਬਦਲ ਗਏ ਹਨ। ਮੈਟਾ ਇਹ ਆਪਸ਼ਨ ਉਨ੍ਹਾਂ ਦੇਸ਼ਾਂ ਦੇ ਬਾਲਗ ਯੂਜ਼ਰਸ ਨੂੰ ਦੇਵੇਗੀ, ਜਿੱਥੇ ਇਹ ਫੀਚਰ ਲਾਈਵ ਹੋ ਚੁੱਕਾ ਹੈ। ਕੰਪਨੀ ਤੁਹਾਨੂੰ Ads ਫ੍ਰੀ ਲਈ ਸਬਸਕ੍ਰਾਈਬਰਸ ਅਤੇ ਫ੍ਰੀ ਦੇ ਵਿਚਕਾਰ ਇੱਕ ਆਪਸ਼ਨ ਚੁਣਨ ਨੂੰ ਕਹੇਗੀ। ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਆਪਸ਼ਨ ਚੁਣ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.