ETV Bharat / science-and-technology

Huawei ਨੇ ਲਾਂਚ ਕੀਤਾ ਆਪਣਾ ਨਵਾਂ ਟੈਬਲੇਟ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - Huawei MatePad Pro 11 ਦੇ ਫੀਚਰਸ

Huawei MatePad Pro 11 2024 Launched: Huawei ਨੇ ਆਪਣੇ ਗ੍ਰਾਹਕਾਂ ਲਈ MatePad Pro 11 ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਇਹ ਟੈਬਲੇਟ ਚੀਨ 'ਚ ਪ੍ਰੀ-ਆਰਡਰ ਲਈ ਉਪਲਬਧ ਹੋ ਗਿਆ ਹੈ ਅਤੇ 8 ਦਸੰਬਰ ਤੋਂ ਸੇਲ ਲਈ ਉਪਲਬਧ ਹੋ ਜਾਵੇਗਾ।

Huawei MatePad Pro 11 2024 Launched
Huawei MatePad Pro 11 2024 Launched
author img

By ETV Bharat Tech Team

Published : Nov 29, 2023, 10:28 AM IST

ਹੈਦਰਾਬਾਦ: Huawei ਨੇ MatePad Pro 11 ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਇਹ ਟੈਬਲੇਟ 2K Resolution ਦੇ ਨਾਲ OLED ਡਿਸਪਲੇ ਅਤੇ 9000S ਪ੍ਰੋਸੈਸਰ ਦੇ ਨਾਲ ਆਉਦਾ ਹੈ। ਇਸ ਟੈਬਲੇਟ 'ਚ ਕੰਪਨੀ ਨੇ ਹਾਰਮੋਨੀ OS 4, Beidou ਟੂ-ਵੇ ਸੈਟੇਲਾਈਟ ਸੰਚਾਰ, 13MP ਦੋਹਰਾ ਰਿਅਰ ਕੈਮਰਾ ਅਤੇ 16MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਇਸ ਟੈਬਲੇਟ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Huawei MatePad Pro 11 ਦੀ ਕੀਮਤ: Huawei ਨੇ MatePad Pro 11 ਨੂੰ ਦੋ ਮਾਡਲਾਂ 'ਚ ਲਾਂਚ ਕੀਤਾ ਹੈ। ਇਸ ਟੈਬਲੇਟ ਨੂੰ 12GB ਰੈਮ ਦੇ ਨਾਲ 256GB ਜਾਂ 512GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਟੈਬਲੇਟ ਦੀ ਕੀਮਤ 50,200 ਰੁਪਏ ਰੱਖੀ ਗਈ ਹੈ। ਇਹ ਟੈਬਲੇਟ ਕੱਲ ਤੋਂ ਪ੍ਰੀ ਆਰਡਰ ਲਈ ਉਪਲਬਧ ਹੋ ਗਿਆ ਹੈ ਅਤੇ 8 ਦਸੰਬਰ ਤੋਂ ਸੇਲ ਲਈ ਉਪਲਬਧ ਹੋ ਜਾਵੇਗਾ। ਇਸ ਟੈਬਲੇਟ ਨੂੰ ਤੁਸੀਂ Huawei Mall, Huawei ਸਟੋਰ ਅਤੇ ਅਧਿਕਾਰਤ ਈ-ਕਾਮਰਸ ਤੋਂ ਖਰੀਦ ਸਕੋਗੇ।

Huawei MatePad Pro 11 ਦੇ ਫੀਚਰਸ: Huawei ਅਨੁਸਾਰ, MatePad Pro 11 ਸਭ ਤੋਂ ਪਤਲਾ 11-ਇੰਚ ਦਾ ਟੈਬਲੇਟ ਹੈ। Huawei ਟੈਬਲੇਟ ਨੂੰ ਗ੍ਰੀਨ, ਬਲੂ, ਬਲੈਕ ਅਤੇ ਸਫੈ਼ਦ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। ਇਸ ਟੈਬਲੇਟ 'ਚ 2,560 x 1,600 ਸਕ੍ਰੀਨ Resolution, 600nits ਬ੍ਰਾਈਟਨੈੱਸ, 1.07 ਬਿਲੀਅਨ ਕਲਰ ਸਪੋਰਟ ਦੇ ਨਾਲ 11 ਇੰਚ ਦੀ OLED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਟੈਬਲੇਟ 'ਚ 9000S SoC ਚਿਪਸੈੱਟ ਦਿੱਤੀ ਗਈ ਹੈ। MatePad Pro 11 ਟੈਬਲੇਟ 'ਚ 12GB ਰੈਮ ਅਤੇ 512GB ਤੱਕ ਦੀ ਸਟੋਰੇਜ ਮਿਲਦੀ ਹੈ। ਇਸ ਟੈਬਲੇਟ 'ਚ 8,300mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 66 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ 'ਚ ਆਡੀਓ ਲਈ ਛੇ ਸਪੀਕਰ ਦਿੱਤੇ ਗਏ ਹਨ। ਇਸਦੇ ਨਾਲ ਹੀ Two-way satellite communication ਫੀਚਰ ਵੀ ਮਿਲਦਾ ਹੈ, ਜਿਸਦੀ ਮਦਦ ਨਾਲ ਤੁਸੀਂ ਬਿਨ੍ਹਾਂ ਕਿਸੇ ਨੈੱਟਵਰਕ ਖੇਤਰ 'ਚ ਇੱਕ-ਦੂਜੇ ਨੂੰ ਟੈਕਸਟ ਮੈਸੇਜ ਅਤੇ ਆਪਣੀ ਲੋਕੇਸ਼ਨ ਭੇਜ ਸਕੋਗੇ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 13MP ਦਾ ਪ੍ਰਾਈਮਰੀ ਕੈਮਰਾ ਅਤੇ ਪਿਛਲੇ ਪਾਸੇ 8MP ਦਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ ਅਤੇ 16MP ਦਾ ਫਰੰਟ 'ਚ ਸੈਲਫ਼ੀ ਕੈਮਰਾ ਮਿਲਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.