ETV Bharat / science-and-technology

Honor Magic VS2 ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ

Honor Magic VS2 Launch: Honor ਨੇ ਆਪਣਾ ਨਵਾਂ ਸਮਾਰਟਫੋਨ Honor Magic VS2 ਲਾਂਚ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਹ ਸਮਾਰਟਫੋਨ ਚੀਨ 'ਚ ਹੀ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ ਲਗਭਗ 80,000 ਰੁਪਏ ਹੋ ਸਕਦੀ ਹੈ।

Honor Magic VS2 Launch
Honor Magic VS2 Launch
author img

By ETV Bharat Punjabi Team

Published : Oct 13, 2023, 12:28 PM IST

ਹੈਦਰਾਬਾਦ: ਚੀਨੀ ਸਮਾਰਟਫੋਨ ਕੰਪਨੀ Honor ਨੇ ਆਪਣਾ ਨਵਾਂ ਸਮਾਰਟਫੋਨ Honor Magic VS2 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ। ਫਿਲਹਾਲ ਇਹ ਫੋਨ ਸਿਰਫ਼ ਚੀਨ 'ਚ ਹੀ ਲਾਂਚ ਕੀਤਾ ਗਿਆ ਹੈ। ਦੱਸ ਦਈਏ ਕਿ ਕੰਪਨੀ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ Vivo ਤੋਂ ਇਸ ਡਿਵਾਈਸ ਦੇ ਲਾਂਚ ਦਾ ਐਲਾਨ ਕੀਤਾ ਸੀ। ਇਸ ਫੋਨ ਦੇ ਨਾਲ ਕੰਪਨੀ ਨੇ ਨਵੀਂ ਵਾਚ 4 ਪ੍ਰੋ ਵੀ ਲਾਂਚ ਕੀਤੀ ਹੈ।

Honor Magic VS2 ਸਮਾਰਟਫੋਨ ਦੇ ਫੀਚਰਸ: Honor Magic VS2 ਸਮਾਰਟਫੋਨ 'ਚ 7.92 ਇੰਚ LTPO OLED ਡਿਸਪਲੇ ਮਿਲਦੀ ਹੈ। ਇਸਨੂੰ ਫੁੱਲ HD+Resolution ਅਤੇ 120Hz ਰਿਫ੍ਰੈਸ਼ ਦਰ ਦੇ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਵਾ ਸਮਾਰਟਫੋਨ 'ਚ 6.43 ਇੰਚ LTPO OLED ਸਕ੍ਰੀਨ ਵੀ ਦਿੱਤੀ ਗਈ ਹੈ। ਇਸ 'ਚ ਫੁੱਲ HD+Resolution ਅਤੇ 120Hz ਦੇ ਰਿਫ੍ਰੈਸ਼ ਦਰ ਦਾ ਸਪੋਰਟ ਮਿਲਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ 'ਚ 50 ਮੈਗਾਪਿਕਸਲ ਮੇਨ ਕੈਮਰਾ, 12MP ਅਲਟ੍ਰਾਵਾਈਡ ਐਂਗਲ ਲੈਂਸ ਅਤੇ 20MP ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਵੀ ਮਿਲਦਾ ਹੈ। ਇਸ ਸਮਾਰਚਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 66 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਲਾਂਚ ਹੋਈ ਵਾਚ 4 ਪ੍ਰੋ ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ 'ਚ ਸਟੀਲ ਬਾਡੀ, LTPO AMOLED ਸਕ੍ਰੀਨ ਅਤੇ GPS ਸਪੋਰਟ ਮਿਲਦਾ ਹੈ।

Honor Magic VS2 ਸਮਾਰਟਫੋਨ ਦੀ ਕੀਮਤ: Honor Magic VS2 ਸਮਾਰਟਫੋਨ ਦੇ 12GB+256GB ਸਟੋਰੇਜ ਦੀ ਕੀਮਤ 80,000 ਰੁਪਏ ਹੋਵੇਗੀ ਜਦਕਿ ਇਸਦੇ 16GB+512GB ਮਾਡਲ ਦੀ ਕੀਮਤ 88,000 ਰੁਪਏ ਹੋਵੇਗੀ। ਚੀਨ 'ਚ ਗ੍ਰਾਹਕ ਇਸ ਫੋਨ ਨੂੰ ਹੁਣ ਤੋਂ ਹੀ ਪ੍ਰੀ-ਆਰਡਰ ਕਰ ਸਕਦੇ ਹੋ। ਇਸਦੀ ਸ਼ਾਪਿੰਗ 17 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਇਸ ਡਿਵਾਈਸ ਨੂੰ ਤੁਸੀਂ ਮਾਲ, ਆਨਲਾਈਨ ਸ਼ਾਪਿੰਗ ਪਲੇਟਫਾਰਮ ਅਤੇ ਸਟੋਰਸ ਤੋਂ ਖਰੀਦ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.