ਹੈਦਰਾਬਾਦ: ਗੂਗਲ ਨੇ ਭਾਰਤ 'ਚ AI ਸਰਚ ਟੂਲ ਲਾਂਚ ਕੀਤਾ ਹੈ, ਜੋ ਸਮਰੀ ਦੇ ਨਾਲ ਟੈਕਸਟ ਅਤੇ Visuals ਦਾ ਨਤੀਜਾ ਦਿਖਾਵੇਗਾ। ਇਸ ਫੀਚਰ ਨੂੰ ਸਰਚ ਜਨਰੇਟਿਵ ਐਕਸਪੀਰਿਅਸ ਵੀ ਕਿਹਾ ਜਾ ਰਿਹਾ ਹੈ।
ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾ 'ਚ ਇਸਤੇਮਾਲ ਕਰ ਸਕੋਗੇ AI ਸਰਚ ਟੂਲ: ਇਸ ਫੀਚਰ ਨੂੰ ਸਭ ਤੋਂ ਪਹਿਲਾ ਅਮਰੀਕਾ 'ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਫੀਚਰ ਨੂੰ ਭਾਰਤ ਅਤੇ ਜਾਪਾਨ 'ਚ ਵੀ ਲਾਂਚ ਕਰ ਦਿੱਤਾ ਗਿਆ ਹੈ। ਜਾਪਾਨੀ ਯੂਜ਼ਰਸ ਇਸ ਫੀਚਰ ਦੀ ਵਰਤੋ ਆਪਣੀ ਭਾਸ਼ਾ 'ਚ ਕਰ ਸਕਣਗੇ ਅਤੇ ਭਾਰਤੀ ਯੂਜ਼ਰਸ ਇਸਨੂੰ ਹਿੰਦੀ ਅਤੇ ਅੰਗ੍ਰੇਜ਼ੀ 'ਚ ਇਸਤੇਮਾਲ ਕਰ ਸਕਣਗੇ।
ਇਸ ਤਰ੍ਹਾਂ ਕੰਮ ਕਰੇਗਾ ਗੂਗਲ ਦਾ AI ਸਰਚ ਟੂਲ: ਇਸ ਫੀਚਰ ਦੀ ਵਰਤੋ ਕਰਨ ਲਈ ਗੂਗਲ ਐਪ ਦੇ ਕਾਰਨਰ 'ਚ ਲੈਬਸ ਆਈਕਨ 'ਤੇ ਟੈਪ ਕਰੋ। ਫਿਰ Integrated ਸਰਚ ਰਿਜਲਟ ਪੇਜ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ, ਜੋ ਸਰਚ ਰਿਜਲਟ ਦੇ ਟਾਪ 'ਤੇ AI ਸਨੈਪਸ਼ਾਰਟ ਦੇ ਨਾਲ ਨਜ਼ਰ ਆਵੇਗਾ। ਮਈ 2023 'ਚ ਪਹਿਲੀ ਵਾਰ ਇਸਨੂੰ ਅਮਰੀਕਾਂ 'ਚ ਅਤੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਜਾਪਾਨ ਵਿੱਚ ਲਾਂਚ ਕਰਨ ਤੋਂ ਬਾਅਦ ਭਾਰਤ ਤੀਸਰਾ ਬਾਜ਼ਾਰ ਹੈ, ਜਿੱਥੇ ਇਸ ਫੀਚਰ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ।
ਕੀ ਹੈ ਗੂਗਲ ਸਰਚ?: ਗੂਗਲ ਸਰਚ ਦੁਨੀਆਂ ਦਾ ਇੱਕ ਇੰਜਨ ਹੈ। ਜਿਸਦਾ ਇਸਤੇਮਾਲ ਲੋਕ ਦੁਨੀਆਂ ਭਰ 'ਚ ਅਲੱਗ-ਅਲੱਗ ਤਰ੍ਹਾਂ ਦੀ ਜਾਣਕਾਰੀ, ਵੈੱਬਸਾਈਟ, ਤਸਵੀਰ, ਵੀਡੀਓ, ਖਬਰਾਂ ਅਤੇ ਹੋਰ ਕੰਟੈਟ ਸਰਚ ਕਰਨ ਲਈ ਕਰਦੇ ਹਨ। ਗੂਗਲ ਦਾ ਸਰਚ AI ਟੂਲ ਅਮਰੀਕਾ ਤੋਂ ਬਾਅਦ ਹੁਣ ਭਾਰਤੀ ਅਤੇ ਜਾਪਾਨੀ ਯੂਜ਼ਰਸ ਲਈ ਵੀ ਲਾਂਚ ਕਰ ਦਿੱਤਾ ਹੈ।