ਨਵੀਂ ਦਿੱਲੀ: ਆਡੀਓ ਉਪਕਰਨ ਬਣਾਉਣ ਵਾਲੀ ਕੰਪਨੀ ਜੇਬਰੋਨਿਕਸ ਨੇ ਲੰਘੇ ਮੰਗਲਵਾਰ ਨੂੰ ਭਾਰਤ ਵਿੱਚ ਵਾਇਰਲੈਸ ਨੈੱਕਬੈਂਡ ਈਅਰਫੋਨ 'ਜੇਬ-ਮਾਂਕ' ਨੂੰ 3560 ਰੁਪਏ ਵਿੱਚ ਲਾਂਚ ਕੀਤਾ ਹੈ, ਜੋ ਬਾਹਰੀ ਸ਼ੋਰ ਨੂੰ ਘੱਟ ਕਰ ਦਿੰਦੇ ਹਨ।
ਕੰਪਨੀ ਅਨੁਸਾਰ, ਈਅਰਫੋਨ ਵਿੱਚ ਏ.ਐਨ.ਸੀ. ਤੋਂ ਇਲਾਵਾ ਪਲੇਅਬੈਕ ਸਮਾਂ 12 ਘੰਟੇ ਅਤੇ ਏ.ਐਨ.ਸੀ. ਨਾਲ 10 ਘੰਟੇ ਹੈ। ਇਸਦਾ ਕੰਪਨੀ ਨੇ ਦਾਅਵਾ ਵੀ ਕੀਤਾ ਹੈ।
-
The Monk who rocks Playlists.#Introducing Zeb Monk – Wireless Neckband Earphone with ANC.#Neckband #WirelessNeckband #NoiseCancelling #Travel #Music #Workouts #Gym #Fitness #WirelessEarphones #NeckbandEarphones #IndianBrand pic.twitter.com/jXst4Mpclf
— Zebronics (@zebronics) June 26, 2020 " class="align-text-top noRightClick twitterSection" data="
">The Monk who rocks Playlists.#Introducing Zeb Monk – Wireless Neckband Earphone with ANC.#Neckband #WirelessNeckband #NoiseCancelling #Travel #Music #Workouts #Gym #Fitness #WirelessEarphones #NeckbandEarphones #IndianBrand pic.twitter.com/jXst4Mpclf
— Zebronics (@zebronics) June 26, 2020The Monk who rocks Playlists.#Introducing Zeb Monk – Wireless Neckband Earphone with ANC.#Neckband #WirelessNeckband #NoiseCancelling #Travel #Music #Workouts #Gym #Fitness #WirelessEarphones #NeckbandEarphones #IndianBrand pic.twitter.com/jXst4Mpclf
— Zebronics (@zebronics) June 26, 2020
ਜੇਬਰੋਨਿਕਸ ਦੇ ਨਿਰਦੇਸ਼ਕ ਪ੍ਰਦੀਪ ਦੋਸ਼ੀ ਨੇ ਇਕ ਬਿਆਨ ਵਿੱਚ ਕਿਹਾ, 'ਇਹ ਈਅਰਫੋਨ ਉਨ੍ਹਾਂ ਲੋਕਾਂ ਲਈ ਜ਼ਰੂਰੀ ਹਨ, ਜਿਹੜੇ ਘਰ ਵਿੱਚ ਕੰਮ ਕਰ ਰਹੇ ਹਨ ਅਤੇ ਸ਼ੋਰ-ਸ਼ਰਾਬੇ ਵਿਚਕਾਰ ਸ਼ਾਂਤੀ ਚਾਹੁੰਦੇ ਹਨ। ਸਾਡੇ ਬਰਾਂਡ ਨੇ ਲੋਕਾਂ ਲਈ ਸਸਤੀ ਤਕਨੀਕ ਬਣਾਉਣ 'ਤੇ ਕੰਮ ਕੀਤਾ ਹੈ ਅਤੇ ਇਹ ਅਜੇ ਵੀ ਸਾਡੀ ਪਹਿਲਕਦਮੀ ਹੈ।'
ਉਪਕਰਨ ਵਿੱਚ ਇਕ 12 ਮਿ.ਮੀ. ਦਾ ਨਿਓਡਾਈਮਿਅਮ ਚੁੰਬਕ ਡਰਾਈਵਰ ਹੈ, ਜਿਹੜਾ ਸੁਨਣ ਦੇ ਅਹਿਸਾਸ ਨੂੰ ਵਧੀਆ ਬਣਾਉਂਦਾ ਹੈ।
ਇਹ ਸਮਾਰਟ ਕੰਟਰੋਲ ਲਈ ਕਾਲ ਵਿਕਲਪ, ਮੀਡੀਆ, ਆਵਾਜ਼ ਅਤੇ ਚੁੰਬਕੀ ਈਅਰਪੀਸ ਵਰਗੇ ਵਿਕਲਪਾਂ ਨਾਲ ਆਉਂਦਾ ਹੈ।
ਇਸਤੋਂ ਇਲਾਵਾ, ਇਸ ਵਿੱਚ ਇਕ ਬਟਨ ਨੂੰ ਦਬਾਉਣ ਨਾਲ ਹੀ ਵਾਇਸ ਸਹਾਇਕ ਸ਼ੁਰੂ ਹੋ ਜਾਵੇਗਾ, ਜਿਸ ਨਾਲ ਖਪਤਕਾਰ ਸਾਰੇ ਸਵਾਲਾਂ ਦੇ ਜਵਾਬ ਆਸਾਨੀ ਨਾਲ ਦੇ ਸਕਣਗੇ।
ਕੰਪਨੀ ਨੇ ਕਿਹਾ ਕਿ ਇਹ ਵਾਇਰਲੈਸ ਈਅਰਫੋਨ ਦੇਸ਼ ਭਰ ਦੀਆਂ ਪ੍ਰਮੁੱਖ ਈ-ਕਾਮਰਸ ਵੈਬਸਾਈਟਾਂ ਅਤੇ ਰਿਟੇਲ ਸਟੋਰਾਂ 'ਤੇ ਮੌਜੂਦ ਹਨ।