ETV Bharat / science-and-technology

Motorola G34 5G ਸਮਾਰਟਫੋਨ ਦੀ ਅੱਜ ਪਹਿਲੀ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ

author img

By ETV Bharat Tech Team

Published : Jan 17, 2024, 10:21 AM IST

Motorola G34 5G First Sale: Motorola ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Motorola G34 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ।

Motorola G34 5G First Sale
Motorola G34 5G First Sale

ਹੈਦਰਾਬਾਦ: Motorola ਅੱਜ ਆਪਣੇ ਗ੍ਰਾਹਕਾਂ ਲਈ Motorola G34 5G ਸਮਾਰਟਫੋਨ ਦੀ ਪਹਿਲੀ ਸੇਲ ਲਾਈਵ ਕਰਨ ਜਾ ਰਹੀ ਹੈ। ਇਸ ਸਮਾਰਟਫੋਨ ਨੂੰ ਸੇਲ ਦੌਰਾਨ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। Motorola G34 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ Motorola.in ਤੋਂ ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫੋਨ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਚੀਨ 'ਚ ਇਸ ਸਮਾਰਟਫੋਨ ਨੂੰ ਬਲੈਕ ਅਤੇ ਬਲੂ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ ਅਤੇ ਇਸ ਸਮਾਰਟਫੋਨ ਦੀ ਕੀਮਤ 11,700 ਰੁਪਏ ਰੱਖੀ ਗਈ ਹੈ, ਜਦਕਿ ਭਾਰਤ 'ਚ Motorola G34 5G ਸਮਾਰਟਫੋਨ ਦੀ ਕੀਮਤ 11,999 ਰੁਪਏ ਰੱਖੀ ਗਈ ਹੈ।

Ready to flaunt the new #FastNWow #MotoG345G ? It has the segment's fastest Snapdragon® 695 5G processor & best-in-class 5G with 13 bands.

Starting @ ₹9,999 (Inc. exchange offer)*.

Sale starts on 17th January @Flipkart , https://t.co/azcEfy1Wlo & retail stores.

*T&C Apply pic.twitter.com/CKRN1oJa1a

— Motorola India (@motorolaindia) January 16, 2024

Motorola G34 5G 'ਤੇ ਮਿਲਣਗੇ ਬੈਂਕ ਆਫ਼ਰਸ: Motorola G34 5G ਸਮਾਰਟਫੋਨ 'ਤੇ ਸੇਲ ਦੌਰਾਨ ਕਈ ਸ਼ਾਨਦਾਰ ਆਫ਼ਰਸ ਮਿਲਣਗੇ। ਆਫ਼ਰਸ ਤੋਂ ਬਾਅਦ ਤੁਸੀਂ ਇਸ ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕੋਗੇ। ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ICICI ਬੈਂਕ ਕ੍ਰੇਡਿਟ ਕਾਰਡ ਤੋਂ ਖਰੀਦਦੇ ਹੋ, ਤਾਂ 750 ਰੁਪਏ ਤੱਕ ਦਾ ਤੁਸੀਂ ਡਿਸਕਾਊਂਟ ਪਾ ਸਕਦੇ ਹੋ, ਜਦਕਿ ICICI ਬੈਂਕ ਡੇਬਿਟ ਕਾਰਡ ਰਾਹੀ ਖਰੀਦਦਾਰੀ ਕਰਨ 'ਤੇ 500 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ Flipkart Axis Bank Card ਰਾਹੀ ਭੁਗਤਾਨ ਕਰਦੇ ਹੋ, ਤਾਂ 5 ਫੀਸਦੀ ਤੱਕ ਦਾ ਕੈਸ਼ਬੈਕ ਮਿਲ ਰਿਹਾ ਹੈ।

Motorola G34 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Motorola G34 5G ਸਮਾਰਟਫੋਨ 'ਚ 6.5 ਇੰਚ ਦੀ ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 695 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 4GB/8GB ਰੈਮ ਅਤੇ 128GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪਿਕਸਲ ਦਾ ਕੈਮਰਾ ਅਤੇ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। Motorola G34 5G ਸਮਾਰਟਫੋਨ ਨੂੰ ਪ੍ਰੀਮੀਅਮ ਡਿਜ਼ਾਈਨ ਦੇ ਨਾਲ ਲਿਆਂਦਾ ਗਿਆ ਹੈ।

ਹੈਦਰਾਬਾਦ: Motorola ਅੱਜ ਆਪਣੇ ਗ੍ਰਾਹਕਾਂ ਲਈ Motorola G34 5G ਸਮਾਰਟਫੋਨ ਦੀ ਪਹਿਲੀ ਸੇਲ ਲਾਈਵ ਕਰਨ ਜਾ ਰਹੀ ਹੈ। ਇਸ ਸਮਾਰਟਫੋਨ ਨੂੰ ਸੇਲ ਦੌਰਾਨ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। Motorola G34 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ Motorola.in ਤੋਂ ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫੋਨ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਚੀਨ 'ਚ ਇਸ ਸਮਾਰਟਫੋਨ ਨੂੰ ਬਲੈਕ ਅਤੇ ਬਲੂ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ ਅਤੇ ਇਸ ਸਮਾਰਟਫੋਨ ਦੀ ਕੀਮਤ 11,700 ਰੁਪਏ ਰੱਖੀ ਗਈ ਹੈ, ਜਦਕਿ ਭਾਰਤ 'ਚ Motorola G34 5G ਸਮਾਰਟਫੋਨ ਦੀ ਕੀਮਤ 11,999 ਰੁਪਏ ਰੱਖੀ ਗਈ ਹੈ।

Motorola G34 5G 'ਤੇ ਮਿਲਣਗੇ ਬੈਂਕ ਆਫ਼ਰਸ: Motorola G34 5G ਸਮਾਰਟਫੋਨ 'ਤੇ ਸੇਲ ਦੌਰਾਨ ਕਈ ਸ਼ਾਨਦਾਰ ਆਫ਼ਰਸ ਮਿਲਣਗੇ। ਆਫ਼ਰਸ ਤੋਂ ਬਾਅਦ ਤੁਸੀਂ ਇਸ ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕੋਗੇ। ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ICICI ਬੈਂਕ ਕ੍ਰੇਡਿਟ ਕਾਰਡ ਤੋਂ ਖਰੀਦਦੇ ਹੋ, ਤਾਂ 750 ਰੁਪਏ ਤੱਕ ਦਾ ਤੁਸੀਂ ਡਿਸਕਾਊਂਟ ਪਾ ਸਕਦੇ ਹੋ, ਜਦਕਿ ICICI ਬੈਂਕ ਡੇਬਿਟ ਕਾਰਡ ਰਾਹੀ ਖਰੀਦਦਾਰੀ ਕਰਨ 'ਤੇ 500 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ Flipkart Axis Bank Card ਰਾਹੀ ਭੁਗਤਾਨ ਕਰਦੇ ਹੋ, ਤਾਂ 5 ਫੀਸਦੀ ਤੱਕ ਦਾ ਕੈਸ਼ਬੈਕ ਮਿਲ ਰਿਹਾ ਹੈ।

Motorola G34 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Motorola G34 5G ਸਮਾਰਟਫੋਨ 'ਚ 6.5 ਇੰਚ ਦੀ ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 695 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 4GB/8GB ਰੈਮ ਅਤੇ 128GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪਿਕਸਲ ਦਾ ਕੈਮਰਾ ਅਤੇ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। Motorola G34 5G ਸਮਾਰਟਫੋਨ ਨੂੰ ਪ੍ਰੀਮੀਅਮ ਡਿਜ਼ਾਈਨ ਦੇ ਨਾਲ ਲਿਆਂਦਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.