ਹੈਦਰਾਬਾਦ: ਐਲੋਨ ਮਸਕ ਦੁਆਰਾ ਸੰਚਾਲਿਤ x ਕਾਰਪ ਨੇ 26 ਸਤੰਬਰ ਤੋਂ ਲੈ ਕੇ 25 ਅਕਤੂਬਰ ਦੇ ਵਿਚਕਾਰ ਭਾਰਤ 'ਚ ਰਿਕਾਰਡ 2,37,339 ਅਕਾਊਂਟਾਂ ਨੂੰ ਬੰਦ ਕਰ ਦਿੱਤਾ ਹੈ। ਜਿਹੜੇ ਅਕਾਊਂਟਾਂ 'ਤੇ ਬੈਨ ਲਗਾਇਆ ਗਿਆ ਹੈ, ਉਨ੍ਹਾਂ 'ਚ ਜ਼ਿਆਦਾਤਰ ਬਾਲ ਜਿਨਸੀ ਸ਼ੋਸ਼ਣ ਅਤੇ ਗੈਰ ਸਹਿਮਤੀ ਵਾਲੀ ਨਗਨਤਾ ਨੂੰ ਵਧਾਉਣ ਵਾਲੇ X ਅਕਾਊਂਟਸ ਸ਼ਾਮਲ ਹਨ।
X ਨੇ ਕਿਊ ਬੰਦ ਕੀਤੇ 2 ਲੱਖ ਤੋਂ ਜ਼ਿਆਦਾ ਅਕਾਊਂਟਸ: 2,755 ਅਕਾਊਂਟਾਂ ਨੂੰ ਦੇਸ਼ 'ਚ ਅੱਤਵਾਦ ਨੂੰ ਵਧਾਉਣ ਦੇ ਇਲਜ਼ਾਮ 'ਚ ਬੰਦ ਕੀਤਾ ਗਿਆ ਹੈ। X ਨੇ ਨਵੇਂ ਆਈਟੀ ਨਿਯਮ, 2021 ਦੀ ਪਾਲਣਾ 'ਚ ਆਪਣੀ ਮਹੀਨਾਵਾਰ ਰਿਪੋਰਟ 'ਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਨਿਵਾਰਣ ਵਿਧੀ ਰਾਹੀਂ ਭਾਰਤੀ ਐਕਸ ਯੂਜ਼ਰਸ ਤੋਂ 3,229 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਸ ਤੋਂ ਇਲਾਵਾ X ਨੇ 78 ਹੋਰਨਾਂ ਸ਼ਿਕਾਇਤਾਂ 'ਤੇ ਵੀ ਕਾਰਵਾਈ ਕੀਤੀ, ਜੋ ਅਕਾਊਂਟ ਮੁਅੱਤਲੀ ਦੇ ਖਿਲਾਫ਼ ਸ਼ਿਕਾਇਤ ਕਰ ਰਹੇ ਸਨ। ਕੰਪਨੀ ਨੇ ਕਿਹਾ ਕਿ ਇਸ ਹਾਲਾਤ ਦੀ ਜਾਂਚ ਕਰਨ ਤੋਂ ਬਾਅਦ ਅਸੀਂ ਇਨ੍ਹਾਂ 'ਚੋਂ 43 ਅਕਾਊਂਟਾਂ ਦੀ ਮੁਅਤਲੀ ਨੂੰ ਪਲਟ ਦਿੱਤਾ ਹੈ। ਭਾਰਤ 'ਚ ਸਭ ਤੋਂ ਜ਼ਿਆਦਾ ਸ਼ਿਕਾਇਤਾ ਨਫ਼ਰਤ ਭਰਿਆ ਵਿਹਾਰ, ਦੁਰਵਿਵਹਾਰ ਅਤੇ ਬਾਲ ਜਿਨਸੀ ਸ਼ੋਸ਼ਣ ਨੂੰ ਲੈ ਕੇ ਮਿਲੀਆ ਸਨ।
ਇੰਸਟਾਗ੍ਰਾਮ ਯੂਜ਼ਰਸ Close Friends ਨਾਲ ਸ਼ੇਅਰ ਕਰ ਸਕਣਗੇ ਪੋਸਟਾਂ ਅਤੇ ਰੀਲਾਂ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਯੂਜ਼ਰਸ ਨੂੰ ਜਲਦ ਹੀ ਇੱਕ ਹੋਰ ਨਵਾਂ ਅਪਡੇਟ ਮਿਲਣ ਜਾ ਰਿਹਾ ਹੈ। ਮੈਟਾ ਦੇ ਸੀਈਓ ਮਾਰਕ ਨੇ ਆਪਣੇ ਇੰਸਟਾਗ੍ਰਾਮ ਚੈਨਲ 'ਚ ਇੱਕ ਨਵੇਂ ਅਪਡੇਟ ਬਾਰੇ ਦੱਸਿਆ ਹੈ। ਉਨ੍ਹਾਂ ਨੇ ਦੱਸਿਆਂ ਕਿ ਹੁਣ ਇੰਸਟਾਗ੍ਰਾਮ ਯੂਜ਼ਰਸ ਆਪਣੀ ਪੋਸਟ ਅਤੇ ਰੀਲਾਂ ਨੂੰ Close Friends ਦੇ ਨਾਲ ਸ਼ੇਅਰ ਕਰ ਸਕਣਗੇ। ਵਰਤਮਾਨ ਸਮੇਂ 'ਚ ਤੁਸੀਂ ਸਿਰਫ਼ ਆਪਣੀ ਸਟੋਰੀ ਨੂੰ Close Friends ਦੇ ਨਾਲ ਸ਼ੇਅਰ ਕਰ ਸਕਦੇ ਸੀ ਪਰ ਹੁਣ ਜਲਦ ਹੀ ਪੋਸਟ ਅਤੇ ਰੀਲਾਂ ਵੀ ਤੁਸੀਂ ਆਪਣੇ Close Friends ਦੇ ਨਾਲ ਸ਼ੇਅਰ ਕਰ ਸਕੋਗੇ। ਇਸ ਲਈ ਤੁਹਾਨੂੰ ਰੀਲ ਜਾਂ ਪੋਸਟ ਦੌਰਾਨ Audience ਆਪਸ਼ਨ 'ਚ ਜਾਣਾ ਹੋਵੇਗਾ। ਕੰਪਨੀ ਨੇ ਇਹ ਅਪਡੇਟ ਜਾਰੀ ਕਰ ਦਿੱਤਾ ਹੈ ਅਤੇ ਹੌਲੀ-ਹੌਲੀ ਇਹ ਫੀਚਰ ਸਾਰਿਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।