ਹੈਦਰਾਬਾਦ: ਹਰ ਇੱਕ ਵਿਅਕਤੀ ਦੀ ਜਨਮ ਤੋਂ ਬਾਅਦ ਮੌਤ ਵੀ ਨਿਸ਼ਚਿਤ ਹੁੰਦੀ ਹੈ। ਹਾਲਾਂਕਿ, ਕਿਸੇ ਨੂੰ ਆਪਣੀ ਮੌਤ ਦੀ ਤਰੀਕ ਅਤੇ ਸਮੇਂ ਬਾਰੇ ਪਤਾ ਨਹੀਂ ਹੁੰਦਾ। ਹੁਣ ਜਲਦ ਹੀ ਲੋਕ ਆਪਣੀ ਮੌਤ ਦੀ ਤਰੀਕ ਬਾਰੇ ਪਤਾ ਕਰ ਸਕਣਗੇ। ਦਰਅਸਲ, ਡੈਨਮਾਰਕ 'ਚ ਸਥਿਤ ਤਕਨੀਕੀ ਯੂਨੀਵਰਸਿਟੀ ਆਫ਼ ਡੈਨਮਾਰਕ ਨੇ AI 'ਤੇ ਆਧਾਰਿਤ ਮੌਤ ਦੀ ਭਵਿੱਖਬਾਣੀ ਕਰਨ ਵਾਲਾ ਡੂਮ ਕੈਲਕੁਲੇਟਰ ਤਿਆਰ ਕੀਤਾ ਹੈ। ਇਸਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਕਿਸੇ ਵੀ ਵਿਅਕਤੀ ਨੂੰ ਦੱਸ ਸਕਦਾ ਹੈ ਕਿ ਉਹ ਕਿੰਨੇ ਸਮੇਂ ਤੱਕ ਜਿਊਣ ਵਾਲਾ ਹੈ। ਇਸ ਰਾਹੀ ਲੋਕਾਂ ਨੂੰ ਆਪਣੀ ਮੌਤ ਦੀ ਤਰੀਕ ਬਾਰੇ ਪਤਾ ਲੱਗ ਜਾਵੇਗਾ।
ਕਿਸ ਤਰ੍ਹਾਂ ਕੰਮ ਕਰਦਾ ਹੈ ਡੂਮ ਕੈਲਕੁਲੇਟਰ?: ਡੂਮ ਕੈਲਕੁਲੇਟਰ ਤੁਹਾਡੀ ਮੌਤ ਦੀ ਤਰੀਕ ਦੱਸਦਾ ਹੈ। ਡੈਨਮਾਰਕ ਅਤੇ ਯੂਐਸ ਦੇ ਖੋਜਕਾਰਾਂ ਨੇ life2vec ਨਾਮ ਦਾ ਇੱਕ AI ਸਿਸਟਮ ਬਣਾਇਆ ਹੈ, ਜੋ 75% ਸਹੀ ਭਵਿੱਖਬਾਣੀ ਕਰ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ AI ਨਾਲ 6 ਮਿਲੀਅਨ ਤੋਂ ਵੱਧ ਲੋਕਾਂ ਦੀ ਉਮਰ, ਸਿਹਤ, ਨੌਕਰੀ, ਆਮਦਨ ਅਤੇ ਹੋਰ ਕਾਰਕਾਂ 'ਤੇ ਖੋਜ ਕੀਤੀ ਗਈ ਸੀ। ਇਸ ਮਾਡਲ ਨੂੰ AI Life2vec ਸਿਸਟਮ ਦਾ ਨਾਮ ਦਿੱਤਾ ਗਿਆ ਹੈ। ਇਹ ਸਿਸਟਮ ਸਿਹਤ, ਪੜ੍ਹਾਈ, ਵਪਾਰ ਅਤੇ ਉਮਰ ਵਰਗੀਆਂ ਪਰਸਨਲ ਜਾਣਕਾਰੀਆਂ ਨੂੰ ਲੈਂਦਾ ਹੈ ਅਤੇ ਫਿਰ ਇਸਦੇ ਆਧਾਰ 'ਤੇ ਕਿਸੇ ਵਿਅਕਤੀ ਦੇ ਜੀਵਨ ਕਾਲ ਦੀ ਭਵਿੱਖਬਾਣੀ ਕਰਦਾ ਹੈ।
Date Predictor ਸਿਸਟਮ 'ਤੇ ਹੋਈ ਸਟੱਡੀ: ਯੂਨੀਵਰਸਿਟੀ 'ਚ AI Life2vec ਸਿਸਟਮ ਨੂੰ ਲੈ ਕੇ 'ਮਨੁਖੀ ਜੀਵਨ ਦੀ ਭਵਿੱਖਬਾਣੀ ਕਰਨ ਲਈ ਜੀਵਨ ਦੀਆਂ ਘਟਨਾਵਾਂ ਦੇ ਕ੍ਰਮ ਦੀ ਵਰਤੋ ਕਰਨਾ' ਨਾਮ ਤੋਂ ਇੱਕ ਸਟੱਡੀ ਹੋਈ। ਇਸ ਸਟੱਡੀ ਦੀ ਲੇਖਕ ਸੂਨ ਲੇਹਮੈਨ ਨੇ ਨਿਊਯਾਰਕ ਟਾਈਮਜ਼ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, 'ਅਸੀਂ ਹਰ ਵਿਅਕਤੀ ਦੇ ਜੀਵਨ 'ਚ ਵਾਪਰ ਰਹੀਆਂ ਘਟਨਾਵਾਂ ਦਾ ਕ੍ਰਮ ਤਿਆਰ ਕੀਤਾ ਹੈ। ਇਸ ਤੋਂ ਬਾਅਦ, ਇਸਦਾ ਵਿਸ਼ਲੇਸ਼ਣ ਕਰਨ ਲਈ ਚੈਟਜੀਪੀਟੀ ਦੇ ਪਿੱਛੇ ਦੀ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।"