ਹੈਦਰਾਬਾਦ: ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਨੇ ਕਿਹਾ ਕਿ ਚੰਦਰਯਾਨ-3 ਨੂੰ ਚੰਦ ਦੇ ਕਰੀਬ ਪਹੁੰਚਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਸਰੋ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਅਗਲੀ ਕੋਸ਼ਿਸ਼ 9 ਅਗਸਤ ਨੂੰ ਕਰੇਗਾ। ਇਸਰੋ ਨੇ ਐਤਵਾਰ ਨੂੰ ਇੱਕ ਟਵੀਟ ਵਿੱਚ ਕਿਹਾ," ਪੁਲਾੜ ਜਹਾਜ਼ ਨੇ ਚੰਦ ਦੇ ਹੋਰ ਕਰੀਬ ਪਹੁੰਚਣ ਦੀ ਇੱਕ ਪ੍ਰਕਿਰੀਆਂ ਪੂਰੀ ਕਰ ਲਈ ਹੈ। ਇੰਜਣਾਂ ਦੀ ਰੀਟਰੋਫਾਇਰਿੰਗ ਨੇ ਇਸਨੂੰ ਚੰਦ ਦੇ ਪੱਧਰ ਦੇ ਹੋਰ ਕਰੀਬ ਪਹੁੰਚਾ ਦਿੱਤਾ ਹੈ।"
-
Chandrayaan-3 Mission:
— ISRO (@isro) August 5, 2023 " class="align-text-top noRightClick twitterSection" data="
“MOX, ISTRAC, this is Chandrayaan-3. I am feeling lunar gravity 🌖”
🙂
Chandrayaan-3 has been successfully inserted into the lunar orbit.
A retro-burning at the Perilune was commanded from the Mission Operations Complex (MOX), ISTRAC, Bengaluru.
The next… pic.twitter.com/6T5acwiEGb
">Chandrayaan-3 Mission:
— ISRO (@isro) August 5, 2023

The next… pic.twitter.com/6T5acwiEGbChandrayaan-3 Mission:
— ISRO (@isro) August 5, 2023
“MOX, ISTRAC, this is Chandrayaan-3. I am feeling lunar gravity 🌖”
🙂
Chandrayaan-3 has been successfully inserted into the lunar orbit.
A retro-burning at the Perilune was commanded from the Mission Operations Complex (MOX), ISTRAC, Bengaluru.
The next… pic.twitter.com/6T5acwiEGb
ਚੰਦ ਦੇ ਹੋਰ ਕਰੀਬ ਪਹੁੰਚਾਉਣ ਦੀ ਅਗਲੀ ਕੋਸ਼ਿਸ਼ 9 ਅਗਸਤ ਨੂੰ ਕੀਤੀ ਜਾਵੇਗੀ: ਇਸਰੋ ਨੇ ਕਿਹਾ," ਚੰਦ ਦੇ ਹੋਰ ਕਰੀਬ ਪਹੁੰਚਾਉਣ ਦੀ ਅਗਲੀ ਕੋਸ਼ਿਸ਼ 9 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ ਇੱਕ ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ ਕੀਤੇ ਜਾਣ ਦਾ ਪ੍ਰੋਗਰਾਮ ਹੈ। ਅਗਸਤ ਤੱਕ ਤਿੰਨ ਹੋਰ ਅਭਿਆਨ ਪ੍ਰਕਿਰੀਆਂ ਪੂਰੀਆਂ ਕੀਤੀਆ ਜਾਣਗੀਆਂ। ਜਿਸ ਤੋਂ ਬਾਅਦ ਲੈਂਡਿੰਗ ਮੋਡੀਊਲ 'ਪ੍ਰੋਪਲਸ਼ਨ ਮੋਡੀਊਲ' ਤੋਂ ਅਲੱਗ ਹੋ ਜਾਵੇਗਾ। ਇਸ ਤੋਂ ਬਾਅਦ ਲੈਂਡਰ 'ਤੇ ਡੀ-ਆਰਬਿਟਰਿੰਗ ਕੋਸ਼ਿਸ਼ ਕੀਤੀ ਜਾਵੇਗੀ। ਚੰਦ ਦੇ ਪੱਧਰ 'ਤੇ ਉਤਰਨ ਤੋਂ ਪਹਿਲਾ ਲੈਂਡਰ 'ਤੇ ਡੀ-ਆਰਬਿਟਰਿੰਗ ਕੋਸ਼ਿਸ਼ ਨੂੰ ਅੰਜ਼ਾਮ ਦਿੱਤਾ ਜਾਵੇਗਾ।" ਇਸਰੋ ਅਨੁਸਾਰ, ਇਹ 23 ਅਗਸਤ ਨੂੰ ਚੰਦ ਦੇ ਪੱਧਰ 'ਤੇ ਲੈਂਡਿੰਗ ਦੀ ਕੋਸ਼ਿਸ਼ ਕਰੇਗਾ।
ਸੌਫ਼ਟ ਲੈਡਿੰਗ ਦੀ ਉਮੀਦ: ਦੱਸ ਦਈਏ ਕਿ ਲੈਂਡਰ 'ਤੇ ਲੱਗਾ ਲੇਜਰ ਡੋਪਲਰ ਵੇਲੋਸੀਮੀਟਰ ਨਾਮ ਦਾ ਯੰਤਰ ਚੰਦ ਦੇ ਪੱਧਰ 'ਤੇ ਉੱਤਰਨ ਸਮੇਂ 3D ਲੇਜਰ ਸੁੱਟੇਗਾ। ਜਿਸ ਤੋਂ ਬਾਅਦ ਲੇਜਰ ਜ਼ਮੀਨ ਨਾਲ ਟਕਰਾਉਦੀ ਹੈ। ਫਿਰ ਸਤਹ ਦੀ ਖੁਰਦਰੀ ਆਦਿ ਦਾ ਪਤਾ ਲਗਣ ਤੋਂ ਬਾਅਦ ਇਹ ਲੈਂਡਿੰਗ ਲਈ ਸਹੀ ਜਗ੍ਹਾਂ ਚੁਣਦੀ ਹੈ। ਲੈਂਡਰ ਵਿੱਚ ਇੱਕ ਨਿਰਦੇਸ਼ਿਤ ਚੰਦ ਪੱਧਰ 'ਤੇ ਸੌਫ਼ਟ ਲੈਂਡਿੰਗ ਕਰਨ ਅਤੇ Rover ਨੂੰ ਤਾਇਨਾਤ ਕਰਨ ਦੀ ਸਮਰੱਥਾ ਹੈ, ਜੋ ਚੰਦ ਦੇ ਪੱਧਰ ਦਾ In-Situ ਰਸਾਇਣਾਂ ਦਾ ਵਿਸ਼ਲੇਸ਼ਣ ਕਰੇਗਾ।