ਹੈਦਰਾਬਾਦ: ਵਟਸਐਪ ਵਿੱਚ ਜਲਦ ਹੀ ਤੁਸੀਂ ਫੋਟੋ ਕੈਪਸ਼ਨ ਵੀ ਐਡਿਟ ਕਰ ਸਕੋਗੇ। ਕੰਪਨੀ ਕੈਪਸ਼ਨ ਐਡਿਟ ਫੀਚਰ ਨੂੰ ਰੋਲਆਊਟ ਕਰ ਰਹੀ ਹੈ। ਫਿਲਹਾਲ ਇਹ ਅਪਡੇਟ ਕੁਝ ਯੂਜ਼ਰਸ ਨੂੰ ਮਿਲ ਚੁੱਕਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਫੋਟੋ ਦੇ ਨਾਲ ਸ਼ੇਅਰ ਕੀਤੇ ਗਏ ਕੈਪਸ਼ਨ ਨੂੰ ਅਗਲੇ 15 ਮਿੰਟ ਤੱਕ ਐਡਿਟ ਕਰ ਸਕੋਗੇ। ਇਸਦੇ ਨਾਲ ਹੀ ਤੁਸੀਂ ਸਿਰਫ਼ ਫੋਟੋ ਕੈਪਸ਼ਨ ਹੀ ਨਹੀਂ ਸਗੋ ਵੀਡੀਓ, ਡਾਕੂਮੈਂਟ ਅਤੇ GIF ਦਾ ਵੀ ਕੈਪਸ਼ਨ ਬਦਲ ਸਕਦੇ ਹੋ।
-
WhatsApp is rolling out a caption message edit feature for iOS and Android!
— WABetaInfo (@WABetaInfo) August 19, 2023 " class="align-text-top noRightClick twitterSection" data="
The message editing feature got an upgrade and it finally allows users to edit the media caption!https://t.co/aG4Y9B6ioT pic.twitter.com/z7TNEDhT7i
">WhatsApp is rolling out a caption message edit feature for iOS and Android!
— WABetaInfo (@WABetaInfo) August 19, 2023
The message editing feature got an upgrade and it finally allows users to edit the media caption!https://t.co/aG4Y9B6ioT pic.twitter.com/z7TNEDhT7iWhatsApp is rolling out a caption message edit feature for iOS and Android!
— WABetaInfo (@WABetaInfo) August 19, 2023
The message editing feature got an upgrade and it finally allows users to edit the media caption!https://t.co/aG4Y9B6ioT pic.twitter.com/z7TNEDhT7i
ਵਟਸਐਪ ਦੇ Caption Edit ਫੀਚਰ ਦਾ ਫਾਇਦਾ: ਇਹ ਫੀਚਰ ਕਾਫ਼ੀ ਫਾਇਦੇਮੰਦ ਹੋਣ ਵਾਲਾ ਹੈ। ਕਿਉਕਿ ਇਸ ਫੀਚਰ ਨਾਲ ਲੋਕਾਂ ਦਾ ਸਮੇਂ ਬਚੇਗਾ ਅਤੇ ਉਹ ਸਹੀਂ ਮੈਸੇਜ ਸਾਹਮਣੇ ਵਾਲੇ ਵਿਅਕਤੀ ਤੱਕ ਘਟ ਸਮੇਂ 'ਚ ਪਹੁੰਚਾ ਸਕਣਗੇ। ਮੈਸੇਜ ਐਡਿਟ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਮੈਸੇਜ ਸਿਰਫ਼ ਉਸੇ ਡਿਵਾਈਸ 'ਚ ਐਡਿਟ ਕਰ ਸਕੋਗੇ, ਜਿਸ ਰਾਹੀ ਤੁਸੀਂ ਉਸ ਮੈਸੇਜ ਨੂੰ ਭੇਜਿਆ ਹੈ। ਲਿੰਕਡ ਡਿਵਾਈਸ ਨਾਲ ਤੁਸੀਂ ਫੋਟੋ ਕੈਪਸ਼ਨ ਨੂੰ ਐਡਿਟ ਨਹੀਂ ਕਰ ਸਕੋਗੇ। ਇਹ ਫੀਚਰ ਹੌਲੀ-ਹੌਲੀ ਸਾਰਿਆਂ ਨੂੰ ਮਿਲਣਾ ਸ਼ੁਰੂ ਹੋਵੇਗਾ।
ਵਟਸਐਪ ਕਰ ਰਿਹਾ ਇਨ੍ਹਾਂ ਫੀਚਰਸ 'ਤੇ ਕੰਮ: ਵਟਸਐਪ ਨੇ ਜੂਨ 'ਚ ਚੈਨਲ ਫੀਚਰ ਲਾਂਚ ਕੀਤਾ ਸੀ। ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। Wabetainfo ਦੀ ਰਿਪੋਰਟ ਅਨੁਸਾਰ, ਵਟਸਐਪ Forward Message ਫੀਚਰ ਨੂੰ ਚੈਨਲ 'ਚ ਜੋੜ ਰਿਹਾ ਹੈ। ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਉਪਲਬਧ ਹੈ, ਜਿਨ੍ਹਾਂ ਨੇ ਐਂਡਰਾਈਡ ਅਤੇ ਆਈਫੋਨ ਦੋਨਾਂ ਲਈ ਵਟਸਐਪ ਦੇ ਨਵੇਂ ਅਪਡੇਟ ਇੰਸਟਾਲ ਕੀਤੇ ਹਨ। ਇਸਦੇ ਨਾਲ ਹੀ ਮੇਟਾ ਨੇ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ ਵਟਸਐਪ 'ਚ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ HD ਤਸਵੀਰਾਂ ਸ਼ੇਅਰ ਕਰ ਸਕੋਗੇ। ਇਸ ਫੀਚਰ ਦੀ ਜਾਣਕਾਰੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਦਿੱਤੀ ਸੀ। ਜੇਕਰ ਹੁਣ ਦੀ ਗੱਲ ਕੀਤੀ ਜਾਵੇ, ਤਾਂ ਅਜੇ ਤੱਕ ਐਪ 'ਚ ਕੰਪਰੈੱਸ ਹੋਈ ਫੋਟੋ ਸ਼ੇਅਰ ਹੁੰਦੀ ਸੀ, ਪਰ ਹੁਣ ਤੁਸੀਂ ਤਸਵੀਰ ਭੇਜਣ ਲੱਗੇ ਇਸਦੀ Quality ਬਦਲ ਸਕੋਗੇ ਅਤੇ ਵਧੀਆਂ Quality 'ਚ ਤਸਵੀਰਾਂ ਸ਼ੇਅਰ ਕਰ ਸਕੋਗੇ।