ETV Bharat / science-and-technology

BGMI Mobile Game: ਭਾਰਤ ਵਿੱਚ ਖੇਡਣ ਲਈ BGMI ਮੋਬਾਈਲ ਗੇਮ ਉਪਲਬਧ, ਉਮਰ ਵਰਗ ਦੇ ਅਨੁਸਾਰ ਗੇਮ ਦਾ ਸਮਾਂ ਹੈ ਨਿਸ਼ਚਿਤ - ਵੀਡੀਓ ਗੇਮ ਡਿਵੈਲਪਰ ਕ੍ਰਾਫਟਨ

ਦੱਖਣੀ ਕੋਰੀਆ ਦੇ ਵੀਡੀਓ ਗੇਮ ਡਿਵੈਲਪਰ ਕ੍ਰਾਫਟਨ ਦੁਆਰਾ ਬਣਾਈਆਂ ਗਈਆਂ ਵੀਡੀਓ ਗੇਮਾਂ ਦਾ ਆਨੰਦ ਲੈ ਸਕਣਗੇ। ਕੰਪਨੀ ਨੇ ਇਸ ਬਾਰੇ ਐਲਾਨ ਕਰ ਦਿੱਤਾ ਹੈ।

BGMI Mobile Game
BGMI Mobile Game
author img

By

Published : May 29, 2023, 6:28 PM IST

ਨਵੀਂ ਦਿੱਲੀ: ਦੱਖਣੀ ਕੋਰੀਆ ਦੇ ਵੀਡੀਓ ਗੇਮ ਡਿਵੈਲਪਰ ਕ੍ਰਾਫਟਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵੀਡੀਓ ਗੇਮ ਬੈਟਲਗ੍ਰਾਉਂਡ ਮੋਬਾਈਲ ਇੰਡੀਆ (BGMI) ਹੁਣ ਭਾਰਤ ਵਿੱਚ ਖੇਡਣ ਲਈ ਉਪਲਬਧ ਹੈ। ਕੰਪਨੀ ਨੇ ਕਿਹਾ, BGMI ਹੁਣ ਖੇਡਣ ਲਈ ਉਪਲਬਧ ਹੈ, ਜਿਸਨੂੰ 2.5 ਅਪਡੇਟ ਦੇ ਨਾਲ ਸ਼ੁਰੂ ਕੀਤਾ ਗਿਆ ਹੈ, ਜੋ ਗੇਮਰਜ਼ ਲਈ ਇੱਕ ਇਮਰਸਿਵ ਅਨੁਭਵ ਪ੍ਰਦਾਨ ਕਰਦਾ ਹੈ। ਗੇਮ ਦੀ ਖੇਡਣਯੋਗਤਾ ਵੱਖਰੀ ਹੋਵੇਗੀ, ਜਿਸ ਨਾਲ ਯੂਜ਼ਰਸ ਇੱਕ ਵਧੀਆ ਅਨੁਭਵ ਲਈ ਵੱਖ-ਵੱਖ ਪੜਾਵਾਂ ਵਿੱਚ ਲੌਗਇਨ ਕਰ ਸਕਣਗੇ।

18 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਸਿਰਫ 3 ਘੰਟੇ ਲਈ ਇਹ ਗੇਮ ਖੇਡ ਸਕਣਗੇ: 48 ਘੰਟਿਆਂ ਦੇ ਅੰਦਰ ਸਾਰੇ ਯੂਜ਼ਰਸ ਲੌਗਇਨ ਕਰ ਸਕਣਗੇ ਅਤੇ ਗੇਮ ਖੇਡ ਸਕਣਗੇ। ਕੰਪਨੀ ਮੁਤਾਬਕ ਇਹ ਗੇਮ iOS ਯੂਜ਼ਰਸ ਲਈ ਦੇਸ਼ 'ਚ ਡਾਊਨਲੋਡ ਅਤੇ ਖੇਡਣ ਲਈ ਉਪਲੱਬਧ ਹੋਵੇਗੀ। ਕ੍ਰਾਫਟਨ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਲਈ ਖੇਡਣ ਦਾ ਸਮਾਂ ਤਿੰਨ ਘੰਟਿਆਂ ਤੱਕ ਸੀਮਿਤ ਹੋਵੇਗਾ, ਜਦਕਿ ਬਾਕੀ ਖਿਡਾਰੀਆਂ ਲਈ ਇਹ ਪ੍ਰਤੀ ਦਿਨ ਛੇ ਘੰਟੇ ਹੋਵੇਗਾ। ਇਸਦੇ ਨਾਲ ਹੀ ਨਾਬਾਲਗ ਯੂਜ਼ਰਸ ਲਈ ਮਾਪਿਆਂ ਦੀ ਤਸਦੀਕ ਅਤੇ ਸਮਾਂ ਸੀਮਾ ਗੇਮ ਦਾ ਹਿੱਸਾ ਬਣੀ ਰਹੇਗੀ।

ਗੇਮ ਦੇ ਅਪਡੇਟ ਵਿੱਚ ਨਵੇਂ ਐਡੀਸ਼ਨ ਵੀ ਸ਼ਾਮਲ: ਇਸ ਤੋਂ ਇਲਾਵਾ, ਅਪਡੇਟ ਵਿੱਚ ਨਵੇਂ ਐਡੀਸ਼ਨ ਵੀ ਸ਼ਾਮਲ ਹੋਣਗੇ ਜਿਵੇਂ ਕਿ ਬ੍ਰਾਂਡ ਨਿਉ ਮੈਪ, ਕੇਪਿਵੇਟਿੰਗ ਇਨ-ਗੇਮ ਈਵੈਂਟਸ, ਵੈਪਨ ਅੱਪਗਰੇਡ ਅਤੇ ਗੇਮਪਲੇ ਨੂੰ ਵਧਾਉਣ ਲਈ ਨਵੀਂ ਸਕਿਨ ਦਾ ਇੱਕ ਸ਼ਾਨਦਾਰ ਕਲੈਕਸ਼ਨ ਸ਼ਾਮਲ ਹੋਵੇਗਾ। ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਦੇਸ਼ ਵਿੱਚ PUBG ਦੀ ਪੇਸ਼ਕਸ਼ ਕਰਨ ਵਾਲੇ ਕ੍ਰਾਫਟਨ ਦੀ ਮਾਰਕੀ 'ਤੇ ਪਾਬੰਦੀ ਲਗਾ ਦਿੱਤੀ ਸੀ। ਕ੍ਰਾਫਟਨ ਨੇ ਬਾਅਦ ਵਿੱਚ ਮਈ 2021 ਵਿੱਚ BGMI ਗੇਮ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਭਾਰਤ ਸਰਕਾਰ ਨੇ ਫਿਰ ਗੂਗਲ ਅਤੇ ਐਪਲ ਨੂੰ ਸੂਚਨਾ ਤਕਨਾਲੋਜੀ ਐਕਟ 2000 ਦੀ ਧਾਰਾ 69A ਦੇ ਤਹਿਤ ਆਪਣੇ ਸਬੰਧਿਤ ਔਨਲਾਈਨ ਸਟੋਰਾਂ ਤੋਂ BGMI ਗੇਮਿੰਗ ਐਪ ਨੂੰ ਬਲੌਕ ਕਰਨ ਦਾ ਹੁਕਮ ਦਿੱਤਾ ਸੀ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.