ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ 23 ਜਨਵਰੀ ਦੇ ਦਿਨ ਵਿਸ਼ਵ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਚੀਨ 'ਚ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਇਸ ਬਾਰੇ ਜਾਣਕਾਰੀ ਵੀ ਕਾਫ਼ੀ ਸਾਹਮਣੇ ਆ ਚੁੱਕੀ ਹੈ। ਹੁਣ ਇਸ ਸਮਾਰਟਫੋਨ ਦੀ ਕੀਮਤ ਵੀ ਸਾਹਮਣੇ ਆ ਗਈ ਹੈ। ਹਾਲ ਹੀ ਵਿੱਚ ਇਸ ਫੋਨ ਦੀ ਕੀਮਤ ਐਮਾਜ਼ਾਨ 'ਤੇ ਲਿਸਟ ਕੀਤੀ ਗਈ ਹੈ।
-
Search '12' in your Twitter GIF bar, reply with your coolest find, and stand a chance to bag a OnePlus Buds Pro.
— OnePlus India (@OnePlus_IN) January 14, 2024 " class="align-text-top noRightClick twitterSection" data="
Let's see those GIF game skills in comments ! 🌟 #OnePlus12Series pic.twitter.com/1PYMN1u8kU
">Search '12' in your Twitter GIF bar, reply with your coolest find, and stand a chance to bag a OnePlus Buds Pro.
— OnePlus India (@OnePlus_IN) January 14, 2024
Let's see those GIF game skills in comments ! 🌟 #OnePlus12Series pic.twitter.com/1PYMN1u8kUSearch '12' in your Twitter GIF bar, reply with your coolest find, and stand a chance to bag a OnePlus Buds Pro.
— OnePlus India (@OnePlus_IN) January 14, 2024
Let's see those GIF game skills in comments ! 🌟 #OnePlus12Series pic.twitter.com/1PYMN1u8kU
OnePlus 12 ਦੀ ਕੀਮਤ: ਕੰਪਨੀ ਵੱਲੋ ਇਸ ਸਮਾਰਟਫੋਨ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ, ਪਰ ਐਮਾਜ਼ਾਨ 'ਤੇ ਇਸਦੀ ਕੀਮਤ ਸਾਹਮਣੇ ਆ ਚੁੱਕੀ ਹੈ। ਇਸ ਸਮਾਰਟਫੋਨ ਨੂੰ 69,999 ਰੁਪਏ 'ਚ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਮਾਜ਼ਾਨ 'ਤੇ ਇਹ ਕੀਮਤ ਗਲਤੀ ਨਾਲ ਲੀਕ ਹੋ ਗਈ ਹੈ। ਇਸ ਲਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ OnePlus 12 ਸਮਾਰਟਫੋਨ ਐਮਾਜ਼ਾਨ 'ਤੇ ਦੱਸੀ ਗਈ ਕੀਮਤ ਅਨੁਸਾਰ ਹੀ ਲਾਂਚ ਕੀਤਾ ਜਾਵੇਗਾ ਜਾਂ ਨਹੀ।
-
This is the #OnePlus12.
— OnePlus (@oneplus) November 27, 2023 " class="align-text-top noRightClick twitterSection" data="
">This is the #OnePlus12.
— OnePlus (@oneplus) November 27, 2023This is the #OnePlus12.
— OnePlus (@oneplus) November 27, 2023
OnePlus 12 ਦੇ ਫੀਚਰਸ: ਇਸ ਸਮਾਰਟਫੋਨ ਨੂੰ ਚੀਨ 'ਚ ਪਹਿਲਾ ਹੀ ਲਾਂਚ ਕਰ ਦਿੱਤਾ ਗਿਆ ਹੈ। ਇਸ ਲਈ OnePlus 12 ਸਮਾਰਟਫੋਨ ਦੇ ਕਈ ਫੀਚਰਸ ਸਾਹਮਣੇ ਆ ਚੁੱਕੇ ਹਨ। ਭਾਰਤ 'ਚ ਲਾਂਚ ਹੋਣ ਲਈ ਤਿਆਰ OnePlus 12 ਸਮਾਰਟਫੋਨ 'ਚ ਸੇਮ ਫੀਚਰ ਹੋਣ ਦੀ ਉਮੀਦ ਹੈ। ਇਸ ਸਮਾਰਟਫੋਨ 'ਚ 6.82 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 1440x3168 ਪਿਕਸਲ Resolution ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 Soc ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ ਅਤੇ ਸੈਲਫ਼ੀ ਲਈ 32MP ਦਾ ਕੈਮਰਾ ਮਿਲਣ ਦੀ ਉਮੀਦ ਹੈ।
-
Meet the family: #OnePlus12 and #OnePlus12R, launching on Jan 23
— OnePlus India (@OnePlus_IN) January 5, 2024 " class="align-text-top noRightClick twitterSection" data="
">Meet the family: #OnePlus12 and #OnePlus12R, launching on Jan 23
— OnePlus India (@OnePlus_IN) January 5, 2024Meet the family: #OnePlus12 and #OnePlus12R, launching on Jan 23
— OnePlus India (@OnePlus_IN) January 5, 2024
OnePlus 12R ਸਮਾਰਟਫੋਨ ਦੀ ਲਾਂਚ ਡੇਟ: OnePlus 12 ਸਮਾਰਟਫੋਨ ਦੇ ਨਾਲ 23 ਜਨਵਰੀ ਨੂੰ OnePlus 12R ਸਮਾਰਟਫੋਨ ਵੀ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਦੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.78 ਇੰਚ LTPO 4.0 ਸਕ੍ਰੀਨ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਚ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP IMX890 ਪ੍ਰਾਈਮਰੀ ਸੈਂਸਰ, ਅਲਟ੍ਰਾ ਵਾਈਡ ਲੈਂਸ ਦੇ ਨਾਲ 8MP ਸੈਂਸਰ ਅਤੇ 2MP ਮੈਕਰੋ ਸ਼ੂਟਰ ਮਿਲੇਗਾ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। OnePlus 12R ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100 ਵਾਈਰਡ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।