ETV Bharat / science-and-technology

iQOO 12 ਦੀ ਲਾਂਚਿੰਗ ਤੋਂ ਪਹਿਲਾ iQOO 11 ਦੀ ਕੀਮਤ 'ਚ ਹੋਈ ਕਟੌਤੀ, ਸਮਾਰਟਫੋਨ 'ਤੇ ਮਿਲ ਰਿਹਾ ਹੈ ਸ਼ਾਨਦਾਰ ਡਿਸਕਾਊਂਟ

iQOO 11 price cut: iQOO 12 ਸਮਾਰਟਫੋਨ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਹੁਣ ਇਹ ਸਮਾਰਟਫੋਨ ਜਲਦ ਹੀ ਭਾਰਤ 'ਚ ਲਾਂਚ ਹੋਵੇਗਾ। ਇਸ ਫੋਨ ਨੂੰ 12 ਦਸੰਬਰ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ। ਇਸ ਸਮਾਰਟਫੋਨ ਦੀ ਲਾਂਚਿੰਗ ਤੋਂ ਪਹਿਲਾ ਹੀ iQOO 11 ਦੀ ਕੀਮਤ 'ਚ ਬਦਲਾਅ ਕਰ ਦਿੱਤਾ ਗਿਆ ਹੈ।

iQOO 11 price cut
iQOO 11 price cut
author img

By ETV Bharat Tech Team

Published : Nov 28, 2023, 1:09 PM IST

ਹੈਦਰਾਬਾਦ: iQOO ਆਪਣੇ ਯੂਜ਼ਰਸ ਲਈ iQOO 12 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਦੇ ਲਾਂਚ ਤੋਂ ਪਹਿਲਾ ਹੀ iQOO 11 ਦੀ ਕੀਮਤ 'ਚ ਬਦਲਾਅ ਕਰ ਦਿੱਤਾ ਗਿਆ ਹੈ। ਕੰਪਨੀ ਗ੍ਰਾਹਕਾਂ ਨੂੰ ਭਾਰਤ 'ਚ ਇਸ ਫੋਨ ਨੂੰ ਘਟ ਕੀਮਤ 'ਤੇ ਖਰੀਦਣ ਦਾ ਮੌਕਾ ਦੇ ਰਹੀ ਹੈ। ਇਸ ਸਮਾਰਟਫੋਨ 'ਤੇ ਸ਼ਾਨਦਾਰ ਡਿਸਕਾਊਂਟ ਵੀ ਮਿਲ ਰਿਹਾ ਹੈ।

iQOO 11 ਸਮਾਰਟਫੋਨ ਹੋਇਆ ਸਸਤਾ: iQOO 11 ਸਮਾਰਟਫੋਨ ਨੂੰ ਐਮਾਜ਼ਾਨ 'ਤੇ ਲਿਸਟ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ 8GB ਰੈਮ+256GB ਸਟੋਰੇਜ ਵਾਲੇ ਮਾਡਲ ਨੂੰ 56,999 ਰੁਪਏ 'ਚ ਲਾਂਚ ਕੀਤਾ ਗਿਆ ਸੀ, ਜਦਕਿ 16GB+256GB ਵਾਲੇ ਮਾਡਲ ਨੂੰ 64,999 ਰੁਪਏ 'ਚ ਪੇਸ਼ ਕੀਤਾ ਗਿਆ ਸੀ। ਹੁਣ ਐਮਾਜ਼ਾਨ 'ਤੇ 8GB ਰੈਮ+256GB ਵਾਲੇ ਮਾਡਲ ਨੂੰ 49,999 ਰੁਪਏ 'ਚ ਲਿਸਟ ਕੀਤਾ ਗਿਆ ਹੈ ਅਤੇ 16GB+256GB ਵਾਲੇ ਮਾਡਲ ਨੂੰ ਤੁਸੀਂ 51,999 ਰੁਪਏ 'ਚ ਖਰੀਦ ਸਕੋਗੇ।

iQOO 11 ਸਮਾਰਟਫੋਨ 'ਤੇ ਮਿਲੇਗਾ ਬੈਂਕ ਡਿਸਕਾਊਂਟ: iQOO 11 ਸਮਾਰਟਫੋਨ ਦੀ ਖਰੀਦਦਾਰੀ ਤੁਸੀਂ ਐਮਾਜ਼ਾਨ ਤੋਂ ਕਰ ਸਕਦੇ ਹੋ। ਇਸ ਸਮਾਰਟਫੋਨ 'ਤੇ ਬੈਂਕ ਆਫ਼ਰ ਵੀ ਦਿੱਤੇ ਗਏ ਹਨ। ਬੈਂਕ ਆਫ਼ਰਸ ਦੇ ਨਾਲ ਵਾਧੂ 2,000 ਰੁਪਏ ਦੀ ਤੁਸੀਂ ਬਚਤ ਕਰ ਸਕੋਗੇ। ਇਸਦੇ ਨਾਲ ਹੀ ICICI ਅਤੇ HDFC ਬੈਂਕ ਕਾਰਡ ਤੋਂ iQOO 11 ਸਮਾਰਟਫੋਨ ਖਰੀਦਣ 'ਤੇ ਤੁਸੀਂ 2,000 ਰੁਪਏ ਤੱਕ ਦਾ ਡਿਸਕਾਊਂਟ ਪਾ ਸਕਦੇ ਹੋ।

iQOO 11 ਸਮਾਰਟਫੋਨ ਦੇ ਫੀਚਰਸ: ਇਸ ਸਮਾਰਟਫੋਨ 'ਚ 6.78 ਇੰਚ ਦੀ E6 AMOLED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 8GB/16GB ਰੈਮ ਅਤੇ 256GB ਸਟੋਰੇਜ ਮਿਲਦੀ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ iQOO 11 ਸਮਾਰਟਫੋਨ 'ਚ 50MP ਮੇਨ, 8MP ਅਲਟ੍ਰਾ ਵਾਈਡ ਐਂਗਲ, 13MP ਟੈਲੀਫੋਟੋ ਕੈਮਰਾ ਅਤੇ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 120 ਵਾਟ ਦੇ ਫਲੈਸ਼ ਚਾਰਜ ਨੂੰ ਸਪੋਰਟ ਕਰਦੀ ਹੈ।

IQOO 12 ਸਮਾਰਟਫੋਨ 12 ਦਸੰਬਰ ਨੂੰ ਹੋਵੇਗਾ ਲਾਂਚ: ਇਸਦੇ ਨਾਲ ਹੀ, ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ IQOO ਭਾਰਤ 'ਚ 12 ਦਸੰਬਰ ਨੂੰ IQOO 12 ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਸ ਫੋਨ 'ਚ ਤੁਹਾਨੂੰ ਸਨੈਪਡ੍ਰੈਗਨ 8 ਜੇਨ 3 ਪ੍ਰੋਸੈਸਰ ਮਿਲੇਗਾ। ਇਹ ਸਮਾਰਟਫੋਨ ਚੀਨ 'ਚ ਪਹਿਲਾ ਹੀ ਲਾਂਚ ਕਰ ਦਿੱਤਾ ਗਿਆ ਹੈ। ਚੀਨ 'ਚ ਲਾਂਚ ਹੋਣ ਤੋਂ ਬਾਅਦ ਹੁਣ ਇਸ ਸਮਾਰਟਫੋਨ ਦੇ ਫੀਚਰਸ ਸਾਹਮਣੇ ਆ ਚੁੱਕੇ ਹਨ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਆਰਡਰ ਕਰ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.