ਹੈਦਰਾਬਾਦ: ਐਪਲ ਨੇ ਆਪਣੇ ਅਕਤੂਬਰ ਇਵੈਂਟ 'ਚ ਗ੍ਰਾਹਕਾਂ ਲਈ ਮੈਕਬੁੱਕ ਪ੍ਰੋ, ਆਈਮੈਕ ਅਤੇ M3 ਚਿਪ ਨੂੰ ਪੇਸ਼ ਕੀਤਾ ਹੈ। ਇਹ ਇਵੈਂਟ ਭਾਰਤੀ ਸਮੇਂ ਅਨੁਸਾਰ ਅੱਜ 5:30 ਵਜੇ ਲਾਈਵ ਹੋਇਆ ਹੈ। ਇਸ ਇਵੈਂਟ 'ਚ ਪੇਸ਼ ਕੀਤੇ ਗਏ MacBook Pro-14 ਇੰਚ ਦੀ ਕੀਮਤ 1,69,900 ਰੁਪਏ ਤੋਂ ਸ਼ੁਰੂ ਹੋ ਕੇ 3,19,900 ਰੁਪਏ ਤੱਕ ਜਾਂਦੀ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਗ੍ਰਾਹਕ ਨਵੇਂ ਮੈਕਬੁੱਕ ਪ੍ਰੋ ਨੂੰ ਅੱਜ ਤੋਂ ਹੀ ਆਰਡਰ ਕਰ ਸਕਦੇ ਹਨ। ਹਾਲਾਂਕਿ, ਯੂਜ਼ਰਸ ਲਈ ਨਵੇਂ ਪ੍ਰੋਡਕਟਸ 7 ਨਵੰਬਰ ਤੋਂ ਉਪਲਬਧ ਹੋਣਗੇ।
-
The new MacBook Pro. Now in Space Black. Supercharged by the M3 family of chips.
— Apple (@Apple) October 31, 2023 " class="align-text-top noRightClick twitterSection" data="
">The new MacBook Pro. Now in Space Black. Supercharged by the M3 family of chips.
— Apple (@Apple) October 31, 2023The new MacBook Pro. Now in Space Black. Supercharged by the M3 family of chips.
— Apple (@Apple) October 31, 2023
MacBook Pro-14 ਇੰਚ ਅਤੇ 16 ਇੰਚ ਹੋਇਆ ਪੇਸ਼: ਐਪਲ ਨੇ ਅਕਤੂਬਰ ਇਵੈਂਟ 'ਚ ਯੂਜ਼ਰਸ ਲਈ ਨਵੇਂ ਮੈਕਬੁੱਕ ਪ੍ਰੋ ਪੇਸ਼ ਕੀਤੇ ਹਨ। ਕੰਪਨੀ ਨੇ ਨਵੇਂ MacBook Pro ਨੂੰ ਇਸ ਵਾਰ M3 ਚਿਪ ਦੇ ਨਾਲ ਪੇਸ਼ ਕੀਤਾ ਹੈ। MacBook Pro 14 ਅਤੇ 16 ਇੰਚ ਮਾਡਲ 'ਚ ਲਿਆਂਦਾ ਗਿਆ ਹੈ। ਫੀਚਰਸ ਦੀ ਗੱਲ ਕਰੀਏ, ਤਾਂ ਇਸ 'ਚ ਕੰਪਨੀ ਨੇ 128GB ਤੱਕ ਮੈਮੋਰੀ ਅਤੇ 22 ਘੰਟੇ ਦੀ ਬੈਟਰੀ ਲਾਈਫ਼ ਦਿੱਤੀ ਹੈ। MacBook Pro ਨੂੰ ਸਿਲਵਰ ਅਤੇ ਗ੍ਰੇ ਕਲਰ 'ਚ ਪੇਸ਼ ਕੀਤਾ ਗਿਆ ਹੈ।
24 ਇੰਚ ਦਾ iMac M3 ਪ੍ਰੋਸੈਸਰ ਦੇ ਨਾਲ ਹੋਇਆ ਪੇਸ਼: ਐਪਲ ਇਵੈਂਟ 'ਚ 24-ਇੰਚ ਦੇ iMac ਨੂੰ M3 ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਗਿਆ ਹੈ। ਨਵੇਂ ਚਿਪਸੈੱਟ ਦੇ ਨਾਲ iMac ਇਸ ਵਾਰ ਪਹਿਲਾ ਦੇ ਮੁਕਾਬਲੇ ਵਧੀਆਂ ਪ੍ਰਦਰਸ਼ਨ ਦੇ ਨਾਲ ਲਿਆਂਦਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ iMac ਨੂੰ M1 ਪ੍ਰੋਸੈਸਰ ਦੇ ਨਾਲ ਲਿਆਂਦਾ ਗਿਆ ਸੀ। ਕੰਪਨੀ ਦਾ ਦਾਅਵਾ ਹੈ ਕਿ M3 ਪ੍ਰੋਸੈਸਰ ਦੇ ਨਾਲ 24-ਇੰਚ ਦਾ iMac ਯੂਜ਼ਰਸ ਲਈ 108p ਵੈੱਬਕੈਮ, 24GB ਤੱਕ ਮੈਮੋਰੀ, 4.5K ਰੇਟਿਨਾ ਡਿਸਪਲੇ ਅਤੇ 2 ਬਿਲੀਅਨ ਤੋਂ ਜ਼ਿਆਦਾ ਕਲਰ ਵਰਗੇ ਫੀਚਰਸ ਪੇਸ਼ ਕਰਦਾ ਹੈ।
M3 ਚਿਪ ਸੀਰੀਜ਼ 'ਚ ਪੇਸ਼ ਹੋਏ ਤਿੰਨ ਨਵੇਂ ਚਿਪਸੈੱਟ: ਐਪਲ ਨੇ ਇਸ ਇਵੈਂਟ 'ਚ ਯੂਜ਼ਰਸ ਲਈ M3 ਚਿਪ ਸੀਰੀਜ਼ ਪੇਸ਼ ਕੀਤੀ ਹੈ। ਇਸ ਸੀਰੀਜ਼ 'ਚ ਚਿਪਸੈੱਟ M3, M3 Pro ਅਤੇ M3 Pro Max ਨੂੰ ਪੇਸ਼ ਕੀਤਾ ਗਿਆ ਹੈ। ਤਿੰਨੋ ਚਿਪਸੈੱਟ 3nm ਤਕਨਾਲੋਜੀ 'ਤੇ ਆਧਾਰਿਤ ਹਨ।
ਇਵੈਂਟ ਦੌਰਾਨ ਪੇਸ਼ ਹੋਏ ਨਵੇਂ MacBook Pro ਦੀ ਕੀਮਤ: ਕੀਮਤ ਦੀ ਗੱਲ ਕਰੀਏ, ਤਾਂ MacBook Pro-14 ਇੰਚ ਦੀ ਕੀਮਤ 1,69,900 ਰੁਪਏ ਤੋਂ ਸ਼ੁਰੂ ਹੋ ਕੇ 3,19,900 ਰੁਪਏ ਤੱਕ ਜਾਂਦੀ ਹੈ। M3 ਅਤੇ M3 Pro ਚਿਪਸੈੱਟ ਦੇ ਨਾਲ MacBook Pro-14 ਇੰਚ ਨੂੰ ਦੋ ਸਟੋਰੇਜ 'ਚ ਪੇਸ਼ ਕੀਤਾ ਗਿਆ ਹੈ। M3 ਚਿਪਸੈੱਟ ਦੇ ਨਾਲ MacBook Pro-14 ਇੰਚ 512GB ਦੀ ਕੀਮਤ 1,99,900 ਰੁਪਏ ਅਤੇ 1TB ਸਟੋਰੇਜ ਦੀ ਕੀਮਤ 2,39,900 ਰੁਪਏ ਹੋਵੇਗੀ। M3 Max ਚਿਪਸੈੱਟ ਦੇ ਨਾਲ MacBook Pro-14 ਇੰਚ ਦੀ ਕੀਮਤ 3,19,900 ਰੁਪਏ ਹੋਵੇਗੀ।
MacBook-16 ਇੰਚ ਦੀ ਕੀਮਤ: M3 ਪ੍ਰੋਸੈਸਰ ਦੇ ਨਾਲ MacBook-16 ਇੰਚ ਦੇ 18GB ਮੈਮੋਰੀ ਦੀ ਕੀਮਤ 2,49,900 ਰੁਪਏ ਅਤੇ 36GB ਮੈਮੋਰੀ ਦੀ ਕੀਮਤ 2,89,900 ਰੁਪਏ ਹੋਵੇਗੀ। M3 Max ਚਿਪਸੈੱਟ ਦੇ ਨਾਲ MacBook-16 ਇੰਚ ਦੇ 36GB ਮੈਮੋਰੀ ਦੀ ਕੀਮਤ 3,49,900 ਰੁਪਏ ਅਤੇ 4GB ਮੈਮੋਰੀ ਦੀ ਕੀਮਤ 3,99,900 ਰੁਪਏ ਹੋਵੇਗੀ।