ETV Bharat / science-and-technology

ਇੰਨ੍ਹਾਂ ਲੋਕਾਂ ਦੇ ਦਿਲ ਦੀ ਧੜਕਣਾਂ ਨੂੰ ਰੋਕ ਸਕਦੇ ਹਨ ਐਪਲ ਅਤੇ ਮਾਈਕ੍ਰੋਸਾਫਟ ਦੇ ਗੈਜੇਟ, ਜਾਣੋ ਕਿਧਰੇ ਤੁਸੀਂ ਤਾਂ ਨਹੀਂ - ਐਪਲ ਪੈਨਸਿਲ ਅਤੇ ਮਾਈਕ੍ਰੋਸਾਫਟ ਸਰਫੇਸ ਪੈਨ

ਸਵਿਟਜ਼ਰਲੈਂਡ ਦੀ ਬਾਸੇਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਏਅਰਪੌਡਸ, ਐਪਲ ਪੈਨਸਿਲ ਅਤੇ ਆਈਫੋਨ ਵਿੱਚ ਸ਼ਕਤੀਸ਼ਾਲੀ ਚੁੰਬਕੀ ਖੇਤਰ ਹਨ, ਜਿਨ੍ਹਾਂ ਕਾਰਨ ਇਮਪਲਾਂਟਡ ਕਾਰਡੀਆਕ ਡਿਵਾਈਸ (ICD) ਨੂੰ ਕੰਮ ਕਰਨਾ ਬੰਦ ਕਰ ਸਕਦੇ ਹਨ। ਇਸ ਦੇ ਨਾਲ ਹੀ ਖੋਜਕਰਤਾਵਾਂ ਨੇ ਸਲਾਹ ਦਿੱਤੀ ਹੈ ਕਿ ਪੇਸਮੇਕਰ ਆਦਿ ਦਾ ਇਸਤੇਮਾਲ ਕਰਨ ਵਾਲੇ ਮਰੀਜ਼ਾਂ ਨੂੰ ਐਪਲ ਉਤਪਾਦਾਂ ਸਮੇਤ ਹੋਰ ਇਲੈਕਟ੍ਰਾਨਿਕ ਉਤਪਾਦਾਂ ਨੂੰ ਆਪਣੀ ਛਾਤੀ ਦੇ ਨੇੜੇ ਜਾਂ ਆਪਣੀ ਜੇਬ ਵਿੱਚ ਨਹੀਂ ਰੱਖਣਾ ਚਾਹੀਦਾ ਹੈ।

ਐਪਲ ਅਤੇ ਮਾਈਕ੍ਰੋਸਾਫਟ ਦੇ ਗੈਜੇਟ
ਐਪਲ ਅਤੇ ਮਾਈਕ੍ਰੋਸਾਫਟ ਦੇ ਗੈਜੇਟ
author img

By

Published : Mar 4, 2022, 4:49 PM IST

ਲੰਡਨ: ਆਧੁਨਿਕ ਤਕਨੀਕ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਪਰ ਇਨ੍ਹਾਂ ਤਕਨੀਕਾਂ ਦਾ ਸਿਹਤ 'ਤੇ ਵੀ ਬੁਰਾ ਪ੍ਰਭਾਵ ਪਿਆ ਹੈ। ਹਾਲ ਹੀ 'ਚ ਅਜਿਹੀ ਹੀ ਇਕ ਜਾਣਕਾਰੀ ਸਾਹਮਣੇ ਆਈ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਇਲੈਕਟ੍ਰਾਨਿਕ ਗੈਜੇਟਸ ਜਿਵੇਂ ਕਿ ਐਪਲ ਏਅਰਪੌਡਸ ਪ੍ਰੋ ਚਾਰਜਿੰਗ ਕੇਸ, ਦੂਜੀ ਪੀੜ੍ਹੀ ਦੇ ਐਪਲ ਪੈਨਸਿਲ ਅਤੇ ਮਾਈਕ੍ਰੋਸਾਫਟ ਸਰਫੇਸ ਪੈਨ ਸਰੀਰ ਵਿੱਚ ਜੀਵਨ ਬਚਾਉਣ ਵਾਲੇ ਉਪਕਰਣਾਂ ਵਿੱਚ ਦਖਲ ਦੇ ਸਕਦੇ ਹਨ ਅਤੇ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਸਕਦੇ ਹਨ।

ਡੇਲੀ ਮੇਲ ਨੇ ਦੱਸਿਆ ਕਿ ਸਵਿਟਜ਼ਰਲੈਂਡ ਦੀ ਯੂਨੀਵਰਸਿਟੀ ਆਫ ਬਾਸੇਲ ਦੇ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਏਅਰਪੌਡਸ, ਐਪਲ ਪੈਨਸਿਲ ਅਤੇ ਆਈਫੋਨ ਵਿੱਚ ਸ਼ਕਤੀਸ਼ਾਲੀ ਚੁੰਬਕੀ ਖੇਤਰ ਹਨ, ਜੋ ਇੰਪਲਾਂਟਡ ਕਾਰਡੀਆਕ ਡਿਵਾਈਸ (ICDs) ਨੂੰ ਕੰਮ ਕਰਨਾ ਬੰਦ ਕਰ ਸਕਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, 'ਕੋਈ ਵੀ ਇਲੈਕਟ੍ਰੀਕਲ ਯੰਤਰ ਜਿਸ ਵਿੱਚ ਚੁੰਬਕ ਹੁੰਦਾ ਹੈ, ਸਿਧਾਂਤਕ ਤੌਰ 'ਤੇ ਉਨ੍ਹਾਂ ਮਰੀਜ਼ਾਂ ਲਈ ਖਤਰਾ ਹੋ ਸਕਦਾ ਹੈ ਜੋ ਆਪਣੇ ਦਿਲ ਨੂੰ ਕ੍ਰਮ ਵਿੱਚ ਰੱਖਣ ਲਈ ਆਈਸੀਡੀ ਦੀ ਵਰਤੋਂ ਕਰਦੇ ਹਨ।'

ਯੂਨੀਵਰਸਿਟੀ ਦੇ ਡਾ. ਸਵੈਨ ਨੇਚ ਨੇ ਕਿਹਾ ਕਿ, 'ਜਨਤਾ ਨੂੰ ਪੋਰਟੇਬਲ ਇਲੈਕਟ੍ਰਾਨਿਕ ਉਪਕਰਨਾਂ ਦੇ ਸੰਭਾਵੀ ਖਤਰਿਆਂ ਤੋਂ ਜਾਣੂ ਹੋਣ ਦੀ ਲੋੜ ਹੈ।' ਉਨ੍ਹਾਂ ਨੇ ਇਹ ਵੀ ਕਿਹਾ ਕਿ, 'ਇਹ ਯੰਤਰ ਤੁਹਾਡੀ ਕਮੀਜ਼ ਜਾਂ ਜੈਕੇਟ ਦੀ ਜੇਬ ਵਿੱਚ ਛਾਤੀ ਦੇ ਸਾਹਮਣੇ ਲੈ ਜਾਣ ਦੇ ਨਾਲ ਨਾਲ ਬਿਸਤਰ ਜਾਂ ਸੋਫੇ ਤੇ ਲੇਟਦੇ ਸਮੇਂ ਆਪਣੀ ਛਾਤੀ ਤੇ ਰੱਖਣ ’ਤੇ ਸਮੱਸਿਆ ਪੈਦਾ ਕਰ ਸਕਦੇ ਹੈ।"

ਇਸ ਦੇ ਨਾਲ ਹੀ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ, ਖੋਜਕਰਤਾਵਾਂ ਨੇ ਸਲਾਹ ਦਿੱਤੀ ਹੈ ਕਿ ਪੇਸਮੇਕਰ ਆਦਿ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਨੂੰ ਐਪਲ ਉਤਪਾਦਾਂ ਸਮੇਤ ਹੋਰ ਇਲੈਕਟ੍ਰਾਨਿਕ ਉਤਪਾਦਾਂ ਨੂੰ ਆਪਣੀ ਛਾਤੀ ਦੇ ਨੇੜੇ ਜਾਂ ਆਪਣੀ ਜੇਬ ਵਿੱਚ ਨਹੀਂ ਰੱਖਣਾ ਚਾਹੀਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਅਜਿਹੇ ਮਰੀਜ਼ਾਂ ਨੂੰ ਜੋਖਮ ਨੂੰ ਘਟਾਉਣ ਲਈ ਆਪਣੇ ਮੋਬਾਈਲ ਨੂੰ ਪੇਸਮੇਕਰ ਤੋਂ ਘੱਟੋ ਘੱਟ 15 ਸੈਂਟੀਮੀਟਰ ਦੂਰ ਰੱਖਣਾ ਚਾਹੀਦਾ ਹੈ।

ਮਾਈਕ੍ਰੋਸਾਫਟ ਨੇ ਇੱਕ ਬਿਆਨ ਵਿੱਚ ਪ੍ਰਕਾਸ਼ਿਤ ਮਾਰਗਦਰਸ਼ਨ ਦੀ ਪਾਲਣਾ ਕਰਨ ਲਈ ਗਾਹਕਾਂ ਨੂੰ ਸਿਫਾਰਸ਼ ਕੀਤੀ ਹੈ ਕਿ ਇਲੈਕਟ੍ਰਾਨਿਕ ਉਪਕਰਨਾਂ ਨੂੰ ਪੇਸਮੇਕਰਾਂ ਅਤੇ ਆਈਸੀਡੀ ਤੋਂ ਘੱਟੋ-ਘੱਟ 6 ਇੰਚ (15 ਸੈਂਟੀਮੀਟਰ) ਦੂਰ ਰੱਖਿਆ ਜਾਵੇ। ਇੱਕ ਹੋਰ ਅਧਿਐਨ ਵਿੱਚ, ਲਾਸ ਏਂਜਲਸ ਵਿੱਚ ਕੈਡਰਸ-ਸਿਨਾਈ ਮੈਡੀਕਲ ਸੈਂਟਰ ਦੇ ਖੋਜਕਰਤਾਵਾਂ ਨੇ ਪਾਇਆ ਕਿ ਜ਼ਿਆਦਾਤਰ ਐਪਲ ਵਾਚ ਉਪਭੋਗਤਾਵਾਂ ਨੂੰ ਐਟਰੀਅਲ ਫਾਈਬਰਿਲੇਸ਼ਨ (ਇੱਕ ਕਿਸਮ ਦੀ ਅਨਿਯਮਿਤ ਦਿਲ ਦੀ ਧੜਕਣ) ਬਾਰੇ ਚੇਤਾਵਨੀਆਂ ਪ੍ਰਾਪਤ ਕਰਨ ਵਿੱਚ ਮਦਦ ਨਹੀਂ ਮਿਲੇਗੀ।

ਇਹ ਵੀ ਪੜੋ: ਹੁਣ ਇੰਸਟਾਗ੍ਰਾਮ ਵੀਡੀਓਜ਼ 'ਚ ਆਟੋਮੈਟਿਕ ਆਉਣਗੇ ਕੈਪਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.