ਹੈਦਰਾਬਾਦ: ਐਪਲ ਨੇ ਸਤੰਬਰ 'ਚ ਆਈਫੋਨ 15 ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਹੁਣ ਐਪਲ ਦੀ ਆਉਣ ਵਾਲੀ ਸੀਰੀਜ਼ ਆਈਫੋਨ 16 ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਨੇ ਆਈਫੋਨ 16 ਸੀਰੀਜ਼ ਤਿਆਰ ਕਰ ਲਈ ਹੈ। ਫੋਰਬਸ ਦੀ ਇੱਕ ਰਿਪੋਰਟ ਨੇ ਤਾਈਵਾਨੀ ਸਾਈਟ ਆਰਥਿਕ ਡੇਲੀ ਨਿਊਜ਼ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਐਪਲ ਆਪਣੀ ਆਉਣ ਵਾਲੀ ਸੀਰੀਜ਼ ਦੇ ਡਿਜ਼ਾਈਨ 'ਚ ਬਦਲਾਅ ਕਰਨ ਵਾਲਾ ਹੈ ਅਤੇ ਕੰਪਨੀ ਕੈਮਰੇ ਨੂੰ ਲੈ ਕੇ ਵੀ ਨਵੇਂ ਅਪਡੇਟ ਦੇ ਸਕਦੀ ਹੈ।
-
The iPhone 16 models will reportedly feature a new capacitive “Capture Button”
— Apple Hub (@theapplehub) November 1, 2023 " class="align-text-top noRightClick twitterSection" data="
Its function is currently unclear. Does the iPhone need another button?
Source: Instant Digital (Weibo) pic.twitter.com/HQt175sYbt
">The iPhone 16 models will reportedly feature a new capacitive “Capture Button”
— Apple Hub (@theapplehub) November 1, 2023
Its function is currently unclear. Does the iPhone need another button?
Source: Instant Digital (Weibo) pic.twitter.com/HQt175sYbtThe iPhone 16 models will reportedly feature a new capacitive “Capture Button”
— Apple Hub (@theapplehub) November 1, 2023
Its function is currently unclear. Does the iPhone need another button?
Source: Instant Digital (Weibo) pic.twitter.com/HQt175sYbt
iPhone 16 Pro 'ਚ ਹੋ ਸਕਦੈ ਨੇ ਬਦਲਾਅ: ਰਿਪੋਰਟ 'ਚ ਕਿਹਾ ਗਿਆ ਹੈ ਕਿ iPhone 16 Pro 'ਚ ਕੁਝ ਬਦਲਾਅ ਦੇਖਣ ਨੂੰ ਮਿਲਣਗੇ। ਫਿਲਹਾਲ ਅਧਿਕਾਰਿਤ ਤੌਰ 'ਤੇ ਇਸ ਗੱਲ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ iPhone 16 Pro 'ਚ ਸਿਰਫ਼ ਬਦਲਾਅ ਹੋਵੇਗਾ ਜਾਂ iPhone 16 Pro Max 'ਚ ਵੀ ਬਦਲਾਅ ਕੀਤੇ ਜਾਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਕੈਮਰਾ ਅਤੇ ਲੈਂਸ 'ਚ ਵੀ ਬਦਲਾਅ ਕਰੇਗਾ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਹੈ ਕਿ ਇਸ ਸਮਾਰਟਫੋਨ 'ਚ ਟੈਲੀਫੋਟੋ ਲੈਂਸ ਨੂੰ ਬਦਲਿਆ ਜਾਵੇਗਾ।
ਐਮਾਜ਼ਾਨ ਸੇਲ 'ਚ ਕਈ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ: ਐਮਾਜ਼ਾਨ 'ਤੇ Great Indian Festival ਸੇਲ ਚੱਲ ਰਹੀ ਹੈ। ਇਹ ਸੇਲ ਆਪਣੇ ਆਖਰੀ ਦਿਨਾਂ 'ਚ ਹੈ। ਸੇਲ ਖਤਮ ਹੋਣ ਤੋਂ ਪਹਿਲਾ ਤੁਸੀਂ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦ ਸਕਦੇ ਹੋ। ਇਸ ਸੇਲ 'ਚ OnePlus, Samsung, Realme Narzo, Xiaomi, Apple, iQOO ਅਤੇ Motorola ਵਰਗੇ ਬ੍ਰਾਂਡਸ ਦੇ ਫੋਨਾਂ ਨੂੰ ਤੁਸੀਂ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ।