ETV Bharat / science-and-technology

WhatsApp 'ਤੇ ਜਲਦ ਮਿਲੇਗਾ ਨਵਾਂ ਅਪਡੇਟ, ਗਰੁੱਪ ਕਾਲ 'ਚ 31 ਲੋਕਾਂ ਨੂੰ ਇਕੱਠਿਆਂ ਜੋੜ ਸਕੋਗੇ - ਵਟਸਐਪ ਗਰੁੱਪ ਚੈਟ ਫਿਲਟਰ ਤੇ ਵੀ ਕੰਮ ਕਰ ਰਹੀ ਕੰਪਨੀ

WhatsApp New Feature: ਵਟਸਐਪ ਗਰੁੱਪ ਕਾਲਿੰਗ ਨੂੰ ਜਲਦ ਹੀ ਅਪਗ੍ਰੇਡ ਮਿਲ ਸਕਦਾ ਹੈ। ਵਟਸਐਪ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀ ਇੱਕ ਨਵਾਂ ਅਪਡੇਟ ਜਾਰੀ ਕਰ ਰਿਹਾ ਹੈ। ਨਵੇਂ ਅਪਡੇਟ ਤੋਂ ਬਾਅਦ ਗਰੁੱਪ ਕਾਲ 'ਚ ਕਈ ਸਾਰੇ ਯੂਜ਼ਰਸ ਨੂੰ ਜੋੜਿਆ ਜਾ ਸਕੇਗਾ। ਨਵਾਂ ਅਪਡੇਟ ਐਂਡਰਾਈਡ ਲਈ ਵਟਸਐਪ ਬੀਟਾ ਨੂੰ ਵਰਜ਼ਨ 2.23.19.16 'ਚ ਮਿਲ ਰਿਹਾ ਹੈ। ਨਵੇਂ ਅਪਡੇਟ ਤੋਂ ਬਾਅਦ ਕਾਲ ਟੈਬ 'ਚ ਮਾਮੂਲੀ ਸੁਧਾਰ ਕੀਤੇ ਗਏ ਹਨ।

WhatsApp group calling feature
WhatsApp New Feature
author img

By ETV Bharat Punjabi Team

Published : Sep 17, 2023, 3:48 PM IST

ਹੈਦਰਾਬਾਦ: ਵਟਸਐਪ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰ ਰਿਹਾ ਹੈ। ਹੁਣ ਕੰਪਨੀ ਜਲਦ ਹੀ ਯੂਜ਼ਰਸ ਨੂੰ ਇੱਕ ਨਵਾਂ ਅਪਡੇਟ ਦੇਣ ਜਾ ਰਹੀ ਹੈ। ਇਸ ਅਪਡੇਟ ਦੇ ਆਉਣ ਤੋਂ ਬਾਅਦ ਗਰੁੱਪ ਕਾਲਿੰਗ ਲਈ ਜ਼ਿਆਦਾਤਰ 32 ਲੋਕਾਂ ਨੂੰ ਜੋੜਿਆ ਜਾ ਸਕੇਗਾ। ਫਿਲਹਾਲ ਇਹ ਅਪਡੇਟ ਬੀਟਾ ਟੈਸਟਰਾਂ ਲਈ ਹੀ ਉਪਲਬਧ ਹੈ। ਕੰਪਨੀ ਬਹੁਤ ਜਲਦ ਇਸ ਅਪਡੇਟ ਨੂੰ ਸਾਰਿਆਂ ਲਈ ਰੋਲਆਊਟ ਕਰੇਗੀ।

ਵਟਸਐਪ ਗਰੁੱਪ ਕਾਲਿੰਗ ਫੀਚਰ: ਵਟਸਐਪ ਗਰੁੱਪ ਕਾਲਿੰਗ ਫੀਚਰ ਦੇ ਆਉਣ ਤੋਂ ਬਾਅਦ ਗਰੁੱਪ ਕਾਲਿੰਗ ਲਈ ਜ਼ਿਆਦਾਤਰ 32 ਯੂਜ਼ਰਸ ਨੂੰ ਜੋੜਿਆ ਜਾ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾ ਯੂਜ਼ਰਸ ਸਿਰਫ਼ 15 ਲੋਕਾਂ ਨੂੰ ਚੁਣ ਸਕਦੇ ਸੀ। ਫਿਲਹਾਲ ਸਟੇਬਲ ਯੂਜ਼ਰਸ ਵਾਈਸ ਕਾਲਿੰਗ ਲਈ 15 ਲੋਕਾਂ ਨੂੰ ਹੀ ਜੋੜ ਸਕਦੇ ਹਨ।

  • 📝 WhatsApp beta for Android 2.23.19.16: what's new?

    WhatsApp is rolling out a feature to initiate group calls with up to 31 participants, along with minor improvements to the calls tab, and it is available to some beta testers!

    ℹ️ Some users may experiment with the same… pic.twitter.com/vWamGSmtsC

    — WABetaInfo (@WABetaInfo) September 15, 2023 " class="align-text-top noRightClick twitterSection" data=" ">

ਵਟਸਐਪ ਗਰੁੱਪ ਚੈਟ ਫਿਲਟਰ 'ਤੇ ਵੀ ਕੰਮ ਕਰ ਰਹੀ ਕੰਪਨੀ: Wabetainfo ਦੀ ਰਿਪੋਰਟ ਅਨੁਸਾਰ, ਵਟਸਐਪ 'ਤੇ ਚੈਟ ਫਿਲਟਰ ਨੂੰ ਅਪਡੇਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਵਟਸਐਪ ਯੂਜ਼ਰਸ ਆਪਣੀਆਂ ਚੈਟਾਂ 'ਤੇ ਕੰਟਰੋਲ ਕਰ ਸਕਣਗੇ। Wabetainfo ਨੇ ਇਸ ਨਵੇਂ ਅਪਡੇਟ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸਕ੍ਰੀਨਸ਼ਾਰਟ 'ਚ ਵਟਸਐਪ ਚੈਟ ਨੂੰ All, Unread, Contacts ਅਤੇ Group ਸ਼੍ਰੈਣੀ 'ਚ ਦੇਖਿਆ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਯੂਜ਼ਰਸ ਨੂੰ ਪਰਸਨਲ ਸ਼੍ਰੈਣੀ 'ਚ ਗਰੁੱਪ, Communities ਅਤੇ ਪਰਸਨਲ ਚੈਟ ਇਕੱਠੇ ਲਿਆਂਦੇ ਜਾਣ ਦੀ ਰਿਪੋਰਟ ਮਿਲੀ ਸੀ। ਹੁਣ Contact ਸ਼੍ਰੈਣੀ 'ਚ ਪਰਸਨਲ ਚੈਟ ਅਤੇ ਗਰੁੱਪ ਸ਼੍ਰੈਣੀ 'ਚ ਗਰੁੱਪ ਚੈਟਾਂ ਨੂੰ ਦੇਖਿਆ ਜਾ ਸਕੇਗਾ। ਇਸਦੇ ਨਾਲ ਹੀ Business ਫਿਲਟਰ ਨੂੰ ਹਟਾ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.