ਹੈਦਰਾਬਾਦ: Xiaomi 14 ਸੀਰੀਜ਼ ਨੂੰ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸੀਰੀਜ਼ 'ਚ Xiaomi 14 ਅਤੇ Xiaomi 14 ਪ੍ਰੋ ਸ਼ਾਮਲ ਹੈ। ਫਿਲਹਾਲ ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ ਅਤੇ ਕੰਪਨੀ ਜਲਦ ਹੀ Xiaomi 14 ਸੀਰੀਜ਼ ਨੂੰ ਭਾਰਤ 'ਚ ਵੀ ਲਾਂਚ ਕਰ ਸਕਦੀ ਹੈ। ਭਾਰਤ 'ਚ Xiaomi 14 ਸੀਰੀਜ਼ ਆਉਣ ਤੋਂ ਪਹਿਲਾ ਹੀ Xiaomi 13 ਪ੍ਰੋ 'ਤੇ ਭਾਰੀ ਛੋਟ ਮਿਲ ਰਹੀ ਹੈ। ਐਮਾਜ਼ਾਨ 'ਤੇ ਗ੍ਰੇਟ ਇੰਡੀਅਨ ਫੇਸਟਿਵਲ ਸੇਲ ਚੱਲ ਰਹੀ ਹੈ। ਇਹ ਸੇਲ 10 ਨਵੰਬਰ ਨੂੰ ਖਤਮ ਹੋ ਜਾਵੇਗੀ। ਇਸ ਲਈ ਤੁਸੀਂ ਸੇਲ ਖਤਮ ਹੋਣ ਤੋਂ ਪਹਿਲਾ Xiaomi 13 ਪ੍ਰੋ ਨੂੰ ਸਸਤੇ 'ਚ ਖਰੀਦ ਸਕਦੇ ਹੋ।
ਐਮਾਜ਼ਾਨ ਸੇਲ ਦੌਰਾਨ ਸਸਤੇ 'ਚ ਮਿਲ ਰਿਹਾ Xiaomi 13 ਪ੍ਰੋ ਸਮਾਰਟਫੋਨ: ਇਹ ਸਮਾਰਟਫੋਨ ਐਮਾਜ਼ਾਨ 'ਤੇ 89,999 ਰੁਪਏ 'ਚ ਮਿਲ ਰਿਹਾ ਹੈ, ਪਰ ਇਸ ਪਲੇਟਫਾਰਮ 'ਤੇ 15,001 ਰੁਪਏ ਦੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 74,998 ਰੁਪਏ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ Xiaomi 13 ਪ੍ਰੋ 'ਤੇ 50,000 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ। ਜੇਕਰ ਤੁਹਾਡੇ ਕੋਲ ਪੁਰਾਣਾ ਫੋਨ ਹੈ, ਤਾਂ ਤੁਸੀਂ ਐਕਸਚੇਜ਼ ਬੋਨਸ ਦਾ ਲਾਭ ਵੀ ਲੈ ਸਕਦੇ ਹੋ।
Xiaomi 13 ਪ੍ਰੋ ਸਮਾਰਟਫੋਨ ਦੇ ਫੀਚਰਸ: ਇਹ ਕੰਪਨੀ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੈ। ਹੁਣ ਐਮਾਜ਼ਾਨ ਸੇਲ 'ਚ ਤੁਸੀਂ ਇਸ ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਫੋਨ 'ਚ 6.73 ਇੰਚ ਦੀ 2K AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। Xiaomi 13 ਪ੍ਰੋ 'ਚ 12GB ਰੈਮ ਦੇ ਨਾਲ 256GB ਤੱਕ ਦੀ ਸਟੋਰੇਜ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਮੇਨ ਕੈਮਰਾ, ਜਿਸਦੇ ਨਾਲ 50MP ਦਾ ਟੈਲੀਫੋਟੋ ਲੈਂਸ ਅਤੇ 50MP ਅਲਟ੍ਰਾਵਾਈਡ ਲੈਂਸ ਵੀ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4,820mAh ਦੀ ਬੈਟਰੀ ਦਿੱਤੀ ਗਈ ਹੈ, ਜੋ 50 ਵਾਟ ਦੀ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।