ETV Bharat / opinion

2023 ਤੱਕ ਭਾਰਤ 'ਚ ਵੱਡੀ ਮੰਦੀ ਆਉਣ ਦਾ ਅੰਦੇਸ਼ਾ, ਚਿੰਤਾ 'ਚ ਪੰਜਾਬ ਦੇ ਵਪਾਰੀ ! - Ludhiana NEWS

ਵਿਸ਼ਵ ਬੈਂਕ ਵੱਲੋਂ 2023 ਅੰਦਰ ਭਾਰਤ ਵਿੱਚ ਵੱਡੀ ਮੰਦੀ ਆਉਣ ਦਾ ਅੰਦੇਸ਼ਾ ਜਾਰੀ ਕੀਤਾ ਹੈ। ਕਰੋੜਾਂ ਦਾ ਵਪਾਰ ਬੰਦ ਹੋਣ ਸਬੰਧੀ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਜਿਸ ਨੂੰ ਲੈ ਕੇ ਹੁਣ ਕਾਰੋਬਾਰੀ ਕਾਫੀ ਚੰਤਿਤ ਹਨ। ਇਸ ਨੂੰ ਲੈ ਕੇ ਲੁਧਿਆਣਾ ਆਲ ਇੰਡਸਟਰੀ ਅਤੇ ਟਰੇਡ ਫੋਰਮ (All Industry and Trade Forum) ਨੇ ਚਿੰਤਾ ਜ਼ਾਹਿਰ ਕੀਤੀ ਹੈ ਨਾਲ ਹੀ ਯੂਸੀਪੀਐਮਏ (UCPMA) ਨੇ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ।

World Bank has expressed recession
World Bank has expressed recession
author img

By

Published : Nov 15, 2022, 10:48 AM IST

ਲੁਧਿਆਣਾ: ਵਿਸ਼ਵ ਬੈਂਕ ਵੱਲੋਂ 2023 ਅੰਦਰ ਭਾਰਤ ਵਿੱਚ ਵੱਡੀ ਮੰਦੀ ਆਉਣ ਦਾ ਅੰਦੇਸ਼ਾ ਜਾਰੀ ਕੀਤਾ ਹੈ। ਕਰੋੜਾਂ ਦਾ ਵਪਾਰ ਬੰਦ ਹੋਣ ਸਬੰਧੀ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਜਿਸ ਨੂੰ ਲੈ ਕੇ ਹੁਣ ਕਾਰੋਬਾਰੀ ਕਾਫੀ ਚੰਤਿਤ ਹਨ। ਭਾਰਤ ਸਰਕਾਰ ਤੋਂ ਇਸ ਸਬੰਧੀ ਪਹਿਲਾਂ ਹੀ ਤਿਆਰੀ ਕਰਨ ਅਤੇ ਐੱਮਐੱਸਐੱਮਈ (MSME) ਯਾਨੀ ਛੋਟੀ ਸਨਅਤ ਨੂੰ ਇਸ ਸੰਬੰਧੀ ਤੋਂ ਬਚਾਉਣ ਲਈ ਪ੍ਰਧਾਨਮੰਤਰੀ ਦੇ ਨਾਇਕ ਪੱਤਰ ਲਿਖਿਆ ਹੈ।

ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਚੀਨ ਤੋਂ ਇਸ ਸਾਲ ਭਾਰਤ ਵਿੱਚ 20 ਲੱਖ ਕਰੋੜ ਰੁਪਏ ਦਾ ਇੰਪੋਰਟ ਕਰਵਾਇਆ ਗਿਆ ਹੈ ਉਸ ਤੇ ਸਰਕਾਰ ਪਾਬੰਦੀ ਲਾਏ ਤਾਂ ਹੀ ਮੇਕ ਇਨ ਇੰਡੀਆ ਪ੍ਰੋਗਰਾਮ ਅਤੇ ਦੇਸ਼ ਦੀ ਐਮਏ ਸੈਮੀ ਨੂੰ ਬਚਾਇਆ ਜਾ ਸਕੇਗਾ। ਇਸ ਨੂੰ ਲੈ ਕੇ ਲੁਧਿਆਣਾ ਆਲ ਇੰਡਸਟਰੀ ਅਤੇ ਟਰੇਡ ਫੋਰਮ (All Industry and Trade Forum) ਨੇ ਚਿੰਤਾ ਜ਼ਾਹਿਰ ਕੀਤੀ ਹੈ ਨਾਲ ਹੀ ਯੂਸੀਪੀਐਮਏ (UCPMA) ਨੇ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ।

World Bank has expressed recession

ਚੀਨ ਨਾਲ ਵਪਾਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਗਏ ਪੱਤਰ ਦੇ ਵਿੱਚ ਇਹ ਅੰਕੜੇ ਦੱਸੇ ਗਏ ਹਨ ਕਿ ਭਾਰਤ ਦੀ ਅਰਥ ਵਿਵਸਥਾ ਨੂੰ ਤਹਿਸ ਨਹਿਸ ਕਰਨ ਲਈ ਚੀਨ ਭਾਰਤ ਵਿੱਚ ਜੰਮ ਕੇ ਐਕਸਪੋਰਟ ਕਰ ਰਿਹਾ ਹੈ ਪਿਛਲੇ ਵਿੱਤੀ ਸਾਲ ਦੇ ਵਿੱਚ ਚੀਨ ਤੋਂ ਇੰਪੋਰਟ ਭਾਰਤ ਅੰਦਰ ਵਧ ਕੇ 46.17 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ। ਜੋ ਕਿ ਕਾਫੀ ਹੈਰਾਨੀਜਨਕ ਹੈ ਇੰਨਾ ਹੀ ਨਹੀਂ ਸਾਲ 2019 ਵਿੱਚ 461524 ਕਰੋੜ ਦਾ ਐਕਸਪੋਰਟ ਜਦੋਂ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਸਾਲ 2020 ਦੇ ਵਿੱਚ ਚੀਨ ਵੱਲੋਂ ਭਾਰਤ ਅੰਦਰ ਕੁੱਲ 482495 ਕਰੋੜ ਦਾ ਐਕਸਪੋਰਟ ਕੀਤਾ ਸੀ।

ਇੰਨਾ ਹੀ ਨਹੀਂ ਹਾਲਾਤ ਹੋਰ ਵੀ ਖ਼ਰਾਬ ਹੋਏ ਜਦੋਂ ਸਾਲ 2021 ਦੇ ਵਿਚ ਇਹ ਵਪਾਰ 70,5123 ਕਰੋੜ 'ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਚੀਨ ਵੱਲੋਂ ਸਾਲ 2023 ਅੰਦਰ ਭਾਰਤ ਵਿੱਚ 12 ਲੱਖ ਕਰੋੜ ਰੁਪਏ ਦਾ ਐਕਸਪੋਰਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜੋ ਭਾਰਤ ਦੀ ਕੁੱਲ ਆਮਦਨ ਦਾ 25 ਫ਼ੀਸਦੀ ਹਿੱਸਾ ਹੈ।

ਕਸਟਮ ਵਿਚ ਭ੍ਰਿਸ਼ਟਾਚਾਰ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਵਸਤੂਆਂ ਉਤੇ ਭਾਰਤ ਵੱਲੋਂ ਇੰਪੋਰਟ ਡਿਊਟੀ ਅਤੇ ਐਂਟੀ ਡੰਪਿੰਗ ਡਿਊਟੀ (Import Duty and Anti Dumping Duty) ਵਧਾਈ ਗਈ ਹੈ। ਉਸ ਨੂੰ ਬਹੁਤ ਹੀ ਸ਼ਾਤਰ ਢੰਗ ਦੇ ਨਾਲ ਭਾਰਤ ਦੇ ਅੰਦਰ ਚੀਨ ਗੁਆਂਢੀ ਮੁਲਖਾ ਭੇਜ ਰਿਹਾ ਹੈ। ਇਹੀ ਕਾਰਨ ਹੈ ਕਿ ਸਾਲ 2021 ਦੇ ਵਿੱਚ ਏਸ਼ੀਆ ਤੋਂ ਭਾਰਤ ਪੱਧਰ ਇੰਪੋਰਟ 50,7968 ਕਰੋੜ 'ਤੇ ਪਹੁੰਚ ਚੁੱਕੀ ਹੈ।

World Bank has expressed recession
World Bank has expressed recession

ਭਾਰਤ ਵਿੱਚ ਚੀਨ ਸਿੰਗਾਪੁਰ ਥਾਈਲੈਂਡ ਵੀਅਤਨਾਮ ਇੰਡੋਨੇਸ਼ੀਆ ਅਤੇ ਮਲੇਸ਼ੀਆ ਆਦਿ ਤੋਂ ਐਕਸਪੋਰਟ ਕਰਵਾ ਰਿਹਾ ਹੈ। ਇਸ ਸਬੰਧੀ ਫੋਨ ਉਤੇ ਗੱਲਬਾਤ ਕਰਦੇ ਹੋਏ ਬਾਦਿਸ਼ ਜਿੰਦਲ ਨੈਸ਼ਨਲ ਚੇਅਰਮੈਨ FASII ਨੇ ਕਿਹਾ ਕੇ ਚੀਨ ਵੱਲੋਂ ਕੀਤੀ ਜਾ ਰਹੀ ਸੇਂਧਮਾਰੀ ਕਰਕੇ ਦੇਸ਼ ਦੇ ਅੰਦਰ ਅੰਮ੍ਰਿਤਸਰ ਚੰਡੀਗੜ੍ਹ ਚੇਨਈ ਅਤੇ ਲੁਧਿਆਣਾ ਰਾਜਕੋਟ ਅੰਦਰ ਫਾਸਟਨਰ ਅਤੇ ਸਕੂ ਬਣਾਉਣ ਵਾਲੀਆਂ ਹਜ਼ਾਰਾਂ ਇਕਾਈਆਂ ਬੰਦ ਹੋ ਚੁੱਕੀਆਂ ਹਨ।

ਵਿਸ਼ਵ ਬੈਂਕ ਦੀ ਚਿਤਾਵਨੀ: ਵਿਸ਼ਵ ਬੈਂਕ ਵੱਲੋਂ 2023 ਦੇ ਅੰਦਰ ਭਾਰਤ ਵਿੱਚ ਭਿਅੰਕਰ ਮੰਦੀ ਦਾ ਖ਼ਦਸ਼ਾ ਜਤਾਇਆ ਹੈ। ਭਾਰਤ ਦੇ ਬਾਜ਼ਾਰਾਂ ਵਿਚ ਹੁਣ ਤੋਂ ਹੀ ਸੁਸਤੀ ਆਉਣ ਲੱਗ ਗਈ ਹੈ ਜੋ ਕਿ ਇਸ ਖ਼ਤਰੇ ਦੀ ਨਿਸ਼ਾਨੀ ਹੈ ਬਾਦਿਸ਼ ਜਿੰਦਲ ਨੇ ਕਿਹਾ ਹੈ ਕਿ ਭਾਰਤ ਵਿੱਚ ਲੱਖਾਂ ਕਾਰਖਾਨੇ ਬੰਦ ਹੋਣ ਦੀ ਕਗਾਰ ਉਤੇ ਪਹੁੰਚ ਚੁੱਕੇ ਹਨ। ਕਰੋੜਾਂ ਨੌਕਰੀਆਂ ਇਸ ਨਾਲ ਪ੍ਰਭਾਵਿਤ ਹੋਣਗੀਆਂ ਉਨ੍ਹਾਂ ਕਿਹਾ ਹੈ ਕਿ ਕੁਝ ਅਫ਼ਸਰਸ਼ਾਹੀ ਅਤੇ ਸੀਨੀਅਰ ਅਧਿਕਾਰੀ ਆਪਣੇ ਨਿੱਜੀ ਮੁਫ਼ਾਦ ਕਰਕੇ ਭਾਰਤ ਸਰਕਾਰ ਤੱਕ ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਇਹ ਗੱਲਾਂ ਪਹੁੰਚਣ ਹੀ ਨਹੀਂ ਦਿੰਦੇ।

World Bank has expressed recession
World Bank has expressed recession

ਭਾਰਤ ਦੇ ਬਾਜ਼ਾਰ ਕਿਹੜੀ ਮੰਦੀ ਚੋਂ ਲੰਘ ਰਹੇ ਨੇ ਅਤੇ ਆਉਣ ਵਾਲੇ ਸਾਲ ਦੇ ਅੰਦਰ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਜ਼ਿਆਦਾਤਰ ਅਸਰ ਐਮਐਸਐਮਈ ਤੇ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਚੀਨ ਤੋਂ ਇੰਪੋਰਟ ਤੇ ਮੁਕੰਮਲ ਪਾਬੰਦੀ ਨਾ ਲਾਈ ਗਈ ਤਾਂ ਇਸ ਦੇ ਨਤੀਜੇ ਹੋਰ ਵੀ ਭਿਆਨਕ ਨਿਕਲਣਗੇ ਸਾਲ 2023 ਵਿੱਚ ਵੱਡੀ ਤਦਾਦ ਅੰਦਰ ਛੋਟੀ ਫੈਕਟਰੀਆਂ ਬੰਦ ਹੋ ਜਾਣਗੀਆਂ।

ਯੂਸੀਪੀਐਮਏ ਦੀ ਅਪੀਲ :ਯੂਸੀਪੀਐਮਏ ਯਾਨੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਵੱਲੋਂ ਵੀ ਭਾਰਤ ਸਰਕਾਰ ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਾਡਾ ਦੁਸ਼ਮਣ ਦੇਸ਼ ਸਾਡੇ ਦੇਸ਼ ਨੂੰ ਬਰਬਾਦ ਕਰਨ ਲਈ ਜੋ ਕੋਝੀ ਸਾਜ਼ਿਸ਼ ਹੈ ਰਚ ਰਿਹਾ ਹੈ। ਉਸ ਨੂੰ ਨਾਕਾਮ ਕਰਨਾ ਬੇਹੱਦ ਜ਼ਰੂਰੀ ਹੈ ਯੂਸੀਪੀਐਮਏ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਕਿਹਾ ਕਿ ਚੀਨ ਤੋਂ ਇੰਪੋਰਟ ਹੋਣ ਵਾਲਾ 20 ਲੱਖ ਕਰੋੜ ਦਾ ਸਾਮਾਨ ਤੇ ਸਾਨੂੰ ਮੁਕੰਮਲ ਪਾਬੰਦੀ ਲਾਉਣੀ ਪਵੇਗੀ ਤਾਂ ਹੀ ਭਾਰਤੀ ਬਾਜ਼ਾਰ ਅਤੇ ਸੈਕਟਰੀ ਨੂੰ ਬਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਵੀ ਐਮਐਸਐਮਈ ਨੂੰ ਕੋਰੋਨਾ ਕਾਲ ਦੇ ਦੌਰਾਨ ਰਾਹਤ ਦਿੱਤੀ ਗਈ ਸੀ। ਕਈ ਭਲਾਈ ਸਕੀਮਾਂ ਵੀ ਲਿਆਂਦੀਆਂ ਗਈਆਂ ਸਨ ਅਤੇ ਹੁਣ ਮੁੜ ਤੋਂ ਦੇਸ਼ ਦੀ ਇੰਡਸਟਰੀ ਨੂੰ ਬਚਾਉਣ ਲਈ ਸਰਕਾਰ ਨੂੰ ਹੁਣ ਤੋਂ ਹੀ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ:- ਅਸਾਮ ਵਿੱਚ ਬਦਮਾਸ਼ਾਂ ਵੱਲੋਂ ਪਰਵਾਸੀ ਪੰਛੀਆਂ ਨੂੰ ਦਿੱਤਾ ਜਾ ਰਿਹੈ ਜ਼ਹਿਰ

ETV Bharat Logo

Copyright © 2025 Ushodaya Enterprises Pvt. Ltd., All Rights Reserved.