ਚੰਡੀਗੜ੍ਹ: (ਨੀਰਜ ਬਾਲੀ) ਬੀਤੇ ਦਿਨੀਂ ਪੰਜਾਬ ਦੀ ਨਵੀਂ ਕੈਬਨਿਟ ਦਾ ਵਿਸਥਾਰ ਹੋ ਗਿਆ। ਵਿਸਥਾਰ ਹੁੰਦੇ ਹੀ ਮੁੱਖ ਮੰਤਰੀ ਚੰਨੀ ਨੇ ਅਹਿਮ ਮੁੱਦਿਆਂ 'ਤੇ ਚਰਚਾ ਕਰਨ ਲਈ ਕੈਬਨਿਤ ਮੀਟਿੰਗ ਸੱਦ ਲਈ ਜੋ ਹਾਲੇ ਜਾਰੀ ਹੈ। ਇਸ ਮੀਟਿੰਗ 'ਚ ਚੰਨੀ ਵੱਲੋਂ ਅਹਿਮ ਮੁੱਦਿਆਂ ਤੇ ਚਰਚਾ ਕਰਨ ਦੀ ਉਮੀਦ ਹੈ। ਸਭ ਤੋਂ ਪਹਿਲਾਂ ਉਹ ਮੁੱਦੇ ਤੇ ਸਭ ਦੀਆਂ ਨਜ਼ਰਾਂ ਨੇ ਜੋ ਪਿਛਲੀ ਅਕਾਲੀ ਸਰਕਾਰ ਵੇਲੇ ਵਾਪਰਿਆ ਸੀ, ਬੇਅਦਬੀ ਦਾ ਮੁੱਦਾ
ਦੂਜਾ ਮੁੱਦਾ ਕਿਸਾਨੀ ਮੁੱਦਾ ਜੋ ਲਗਾਤਾਰ ਭਖਦਾ ਜਾ ਰਿਹਾ ਹੈ। ਇਸਤੋਂ ਇਲਾਵਾ ਮੁਫਤ ਬਿਜਲੀ ਦਾ ਮੁੱਦਾ ਹੈ ਜਿਸਤੇ ਹਰ ਪਾਰਟੀ ਨੇ ਸਿਆਸੀ ਦਾਅ ਖੇਡਦਿਆਂ ਵੱਡੇ-ਵੱਡੇ ਵਾਅਦੇ ਕੀਤੇ ਹਨ। ਇਸਤੋਂ ਇਲਾਵਾ ਨਸ਼ਿਆਂ ਦਾ ਮੁੱਦਾ, ਕਰਜ ਮੁੱਆਫੀ ਦਾ ਮੁੱਦਾ ਵੀ ਕੈਬਨਿਟ 'ਚ ਗੁੰਜਣ ਦੀ ਉਮੀਦ ਹੈ। ਮੁੱਖ ਮੰਤਰੀ ਚੰਨੀ ਜਿਵੇਂ ਲੋਕਾਂ ਚ ਵਿਚਰ ਰਹੇ ਹਨ ਤੇ ਜਿਵੇਂ ਮਨਪ੍ਰੀਤ ਬਾਦਲ ਵਾਂਗ ਸਾਯਰਾਨਾਂ ਅੰਦਾਜ਼ ਚ ਸਾਯਿਰੀ ਕਰ ਰਹੇ ਹਨ ਲੋਕਾਂ ਨੂੰ ਤਾਂ ਬਹੁਤ ਲੁਬਾ ਰਿਹਾ ਹੈ। ਪਰ ਕੀ ਭਗੜਾ ਪਾਉਣ ਤੋਂ ਬਾਅਦ ਅਤੇ ਸਾਯਰੀ ਕਰਨ ਤੋਂ ਬਾਅਦ ਲੋੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ, ਇਹ ਸਭ ਦੇ ਜ਼ਹਿਨ 'ਚ ਹੈ।
ਪੰਜਾਬ ਕੈਬਨਿਟ ਬੈਠਕ
ਜਿਕਰਯੋਗ ਹੈ ਕਿ ਪੰਜਾਬ ਦੀ ਨਵੀਂ ਵਜ਼ਾਰਤ ( New Ministry of Punjab) ਬਣ ਗਈ ਹੈ। ਕਾਂਗਰਸ ਹਾਈਕਮਾਂਡ (Congress High Command) ਕੋਲੋਂ ਅੰਤਮ ਰੂਪ ਦਿਵਾਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਇਨ੍ਹਾਂ ਮੰਤਰੀਆਂ ਨੂੰ ਸਹੁੰ ਚੁਕਾਉਣ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwari Lal Purohit) ਨੂੰ ਸੌਂਪੀ ਗਈ ਸੂਚੀ ਵਿੱਚ 7 ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ, ਜਦੋਂਕਿ 8 ਪੁਰਾਣੇ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਹ ਹੈ ਚੰਨੀ ਦੀ ਨਵੀਂ ਟੀਮ
1. ਮੰਤਰੀ ਬ੍ਰਹਮ ਮਹਿੰਦਰਾ (ਖੱਤਰੀ)
2.ਮਨਪ੍ਰੀਤ ਸਿੰਘ ਬਾਦਲ (ਜੱਟ)
3.ਤ੍ਰਿਪਤ ਰਜਿੰਦਰ ਸਿੰਘ (ਜੱਟ)
4.ਅਰੁਣਾ ਚੌਧਰੀ (ਐਸਸੀ)
5.ਸੁਖਬਿੰਦਰ ਸਿੰਘ ਸਰਕਾਰੀਆ (ਜੱਟ)
6.ਰਾਣਾ ਗੁਰਜੀਤ ਸਿੰਘ (ਜੱਟ)
7.ਰਜ਼ੀਆ ਸੁਲਤਾਨਾ (ਮੋਹੰਮਦਨ)
8.ਵਿਜੈ ਇੰਦਰ ਸਿੰਗਲਾ (ਬਾਣੀਆ)
9.ਭਾਰਤ ਭੂਸ਼ਣ ਆਸ਼ੂ (ਬ੍ਰਾਹਮਣ)
10.ਰਣਦੀਪ ਸਿੰਘ ਨਾਭਾ (ਜੱਟ)
11.ਰਾਜ ਕੁਮਾਰ ਵੇਰਕਾ (ਬਾਲਮਿਕੀ)
12.ਸੰਗਤ ਸਿੰਘ ਗਿਲਜੀਆਂ (ਲਬਾਣਾ)
13.ਪਰਗਟ ਸਿੰਘ (ਜੱਟ)
14.ਅਮਰਿੰਦਰ ਰਾਜਾ ਵੜਿੰਗ (ਜੱਟ)
15. ਗੁਰਕੀਰਤ ਸਿੰਘ ਕੋਟਲੀ (ਜੱਟ)
ਕੈਬਨਿਟ ਮੰਤਰੀਆਂ ਨੂੰ ਅੱਜ ਵਿਭਾਗ ਵੀ ਦਿੱਤੇ ਜਾ ਰਹੇ ਨੇ, ਜਿਸਤੇ ਕੈਬਨਿਟ ਮੰਤਰੀ ਤਾਂ ਖੁਸ਼ ਨੇ ਪਰ ਦੂਜੇ ਪਾਸੇ 10 ਮਹੀਨਿਆਂ ਤੋਂ ਸੜਕਾਂ 'ਤੇ ਬੈਠੇ ਦੇਸ਼ ਦੇ ਅੰਨਦਾਤਾ 'ਚ ਕਾਫੀ ਨਰਾਜ਼ਗੀਆਂ ਹਨ ਭਾਵੇਂ ਉਹ ਕੇਂਦਰ ਸਰਕਾਰ ਦੇ ਖਿਲਾਫ ਹੋਵੇ ਜਾਂ ਫਿਰ ਸੂਬਾ ਸਰਕਾਰ ਦੇ ਖਿਲਾਫ।
ਕੁੱਝ ਦੇਰ ਪਹਿਲਾਂ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਨੇ ਟਵੀਟ ਕਰ ਲਿਖੀਆ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਅਤੇ ਹਰ ਕੋਈ ਕਿਸਾਨਾਂ ਦਾ ਸਮਰਥਨ ਕੀਤਾ ਕਰ ਰਿਹਾ ਹੈ ਪਰ ਪੰਜਾਬ ਕੈਬਨਿਟ ਦੀ ਚੱਲ ਰਹੀ ਹੈ ਜਿਤਤੋਂ ਬਾਅਦ ਸਵਾਲ ਖੜੇ ਹੋਣਾ ਸੰਭਾਵਿਕ ਹੈ।
ਇਹ ਵੀ ਪੜ੍ਹੋ: ਸੋਚ ਸਮਝਕੇ ਨਿੱਕਲਿਓ ਘਰੋਂ ਬਾਹਰ ਅੱਜ ਹੈ ਭਾਰਤ ਬੰਦ