ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਹਾਹਾਕਾਰ ਮਚਾ ਰੱਖੀ ਹੈ। ਦੁਨੀਆਂ ਹਰ ਮੁਲਕ ਇਸ ਦੇ ਨਾਲ ਜੂਝ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਮਹਾਂਮਾਰੀ ਵੀ ਐਲਾਨ ਦਿੱਤਾ ਹੈ।
ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ, ਇਸ ਦਾ ਪਹਿਲਾ ਕੇਸ ਵੀ ਚੀਨ ਵਿੱਚ ਆਇਆ ਸੀ। ਇੱਥੋਂ ਤੱਕ ਕਿ ਜਿਸ ਡਾਕਟਰ ਨੇ ਇਸ ਦੇ ਬਾਰੇ ਸਭ ਤੋਂ ਪਹਿਲਾਂ ਦੱਸਿਆ ਸੀ, ਉਸ ਦੀ ਖ਼ੁਦ ਦੀ ਮੌਤ ਵੀ ਇਸੇ ਵਾਇਰਸ ਕਾਰਨ ਹੋਈ ਸੀ।
ਜਾਣਕਾਰੀ ਮੁਤਾਬਕ ਹਾਲੇ ਤੱਕ ਇਸ ਦਾ ਕੋਈ ਵੀ ਇਲਾਜ ਨਹੀਂ ਲੱਭਿਆ ਹੈ ਪਰ ਫ਼ਿਰ ਵੀ ਤੁਹਾਨੂੰ ਇਸ ਬਾਰੇ ਜਾਗਰੂਕ ਰਹਿਣਾ ਅਤੇ ਕੁੱਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ।
ਕੋਰੋਨਾ ਵਾਇਰਸ ਦੇ ਲੱਛਣ
1. ਕੋਰੋਨਾ ਦਾ ਪਹਿਲਾ ਲੱਛਣ ਇਹ ਹੈ ਕਿ ਸਭ ਤੋਂ ਪਹਿਲਾਂ ਮਰੀਜ਼ ਨੂੰ ਬੁਖ਼ਾਰ ਆਉਂਦਾ ਹੈ।
2. ਫ਼ਿਰ ਇਸ ਤੋਂ ਬਾਅਦ ਉਸ ਨੂੰ ਖ਼ੁਸਕੀ ਵਾਲੀ ਖਾਂਸੀ ਹੋ ਜਾਂਦੀ ਹੈ।
3.ਖ਼ੁਸਕ ਖਾਂਸੀ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਉਸ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ।
4. ਮਾਸ-ਪੇਸ਼ੀਆਂ ਵਿੱਚ ਦਰਦ ਵੀ ਹੁੰਦਾ ਹੈ।
5. ਫ਼ਿਰ ਬੁਖ਼ਾਰ ਅਤੇ ਥਕਾਨ ਨਾਲ ਬੁਰਾ ਹਾਲ ਹੋ ਜਾਂਦਾ ਹੈ।

ਕੋਰੋਨਾ ਵਾਇਰਸ ਤੋਂ ਬਚਾਅ
1. ਸਭ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ ਚਾਹੀਦਾ ਹੈ। ਅਲਕੋਹਲ ਯੁਕਤ ਹੈਂਡਰਬ ਜਾਂ ਸੈਨੀਟਾਇਜ਼ਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
2. ਖੰਘਦੇ ਅਤੇ ਛਿੱਕਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ ਨਾਲ ਜਾਂ ਟਿਸ਼ੂ ਪੇਪਰ ਨਾਲ ਢੱਕਣਾ ਚਾਹੀਦਾ ਹੈ।
3. ਜਿਹੜੇ ਵਿਅਕਤੀਆਂ ਨੂੰ ਖੰਘ ਅਤੇ ਫ਼ਲੂ ਦੇ ਲੱਛਣ ਹੋਣ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ।
4. ਅੰਡੇ ਅਤੇ ਮਾਸ ਨੂੰ ਖਾਣ ਤੋਂ ਪਰਹੇਜ਼ ਕਰੋ।
5. ਜੰਗਲੀ ਜਾਨਵਰਾਂ ਅਤੇ ਹੋਰ ਜਾਨਵਰਾਂ ਦੇ ਸੰਪਰਕ ਵਿੱਚ ਨਾ ਆਓ।
