ETV Bharat / lifestyle

ਟਵਿੱਟਰ ਨੇ ਸ਼ੁਰੂ ਕੀਤੀ ਆਈ.ਓ.ਐਸ. ਖਪਤਕਾਰਾਂ ਲਈ ਨਵੀਂ ਸਹੂਲਤ

ਟਵਿੱਟਰ ਨੇ ਆਈ.ਓ.ਐਸ. ਖਪਤਕਾਰਾਂ ਲਈ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਹ ਸਹੂਲਤ ਖਪਤਕਾਰਾਂ ਨੂੰ ਪਲੇਟਫ਼ਾਰਮ 'ਤੇ ਆਪਣੇ ਟਵੀਟ ਦੇ ਜਵਾਬਾਂ ਨੂੰ ਸੀਮਤ ਕਰਨ ਦੀ ਮਨਜੂਰੀ ਦਿੰਦਾ ਹੈ।

ਟਵਿੱਟਰ ਨੇ ਸ਼ੁਰੂ ਕੀਤੀ ਆਈ.ਓ.ਐਸ. ਖਪਤਕਾਰਾਂ ਲਈ ਨਵੀਂ ਸਹੂਲਤ
ਟਵਿੱਟਰ ਨੇ ਸ਼ੁਰੂ ਕੀਤੀ ਆਈ.ਓ.ਐਸ. ਖਪਤਕਾਰਾਂ ਲਈ ਨਵੀਂ ਸਹੂਲਤ
author img

By

Published : Aug 8, 2020, 4:02 PM IST

ਨਵੀਂ ਦਿੱਲੀ: ਟਵਿੱਟਰ ਨੇ ਆਈ.ਓ.ਐਸ. ਖਪਤਕਾਰਾਂ ਲਈ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਹ ਸਹੂਲਤ ਖਪਤਕਾਰਾਂ ਨੂੰ ਪਲੇਟਫ਼ਾਰਮ 'ਤੇ ਆਪਣੇ ਟਵੀਟ ਦੇ ਜਵਾਬਾਂ ਨੂੰ ਸੀਮਤ ਕਰਨ ਦੀ ਮਨਜੂਰੀ ਦਿੰਦਾ ਹੈ।

ਟਵਿੱਟਰ ਨੇ ਸ਼ੁਰੂ ਕੀਤੀ ਆਈ.ਓ.ਐਸ. ਖਪਤਕਾਰਾਂ ਲਈ ਨਵੀਂ ਸਹੂਲਤ
ਟਵਿੱਟਰ ਨੇ ਸ਼ੁਰੂ ਕੀਤੀ ਆਈ.ਓ.ਐਸ. ਖਪਤਕਾਰਾਂ ਲਈ ਨਵੀਂ ਸਹੂਲਤ

ਮਾਈਕ੍ਰੋ ਬਲਾਗਿੰਗ ਪਲੇਟਫ਼ਾਰਮ ਨੇ ਸਭ ਤੋਂ ਪਹਿਲਾਂ ਮਈ ਵਿੱਚ ਸੀਮਤ ਖਪਤਕਾਰਾਂ ਨਾਲ ਇਹ ਸਹੂਲਤ ਦਾ ਪ੍ਰੀਖਣ ਕੀਤਾ ਸੀ।

ਕੰਪਨੀ ਨੇ ਕਿਹਾ ਕਿ ਮਈ ਵਿੱਚ ਅਸੀਂ ਇੱਕ ਨਵਾਂ ਢੰਗ ਅਜ਼ਮਾਇਆ ਸੀ, ਜਿਸ ਨਾਲ ਵਰਤੋਂਕਾਰ, ਜਿਸ ਨਾਲ ਚੈਟ ਕਰਨਾ ਚਾਹੁੰਦਾ ਹੈ ਉਸ ਨਾਲ ਚੈਟ ਕਰ ਉਹ ਜੋ ਚਾਹੁੰਦੇ ਹਨ, ਸਾਰਥਕ ਚੀਜ਼ਾਂ ਦਾ ਲੈਣ-ਦੇਣ ਕਰ ਸਕਦੇ ਹਨ। ਹਰ ਕੋਈ ਇਸ ਨਵੀਂ ਸਹੂਲਤ ਨੂੰ ਅਜ਼ਮਾ ਸਕਦਾ ਹੈ। ਇੰਨਾ ਹੀ ਨਹੀਂ ਵਰਤੋਂਕਾਰ ਇਹ ਵੀ ਚੁਣ ਸਕਦੇ ਹਨ ਕਿ ਕੋਣ ਉਨ੍ਹਾਂ ਦੇ ਕਿਹੜੇ ਟਵੀਟ ਦਾ ਜਵਾਬ ਦੇਣਾ ਹੈ।

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਐਂਡਰਾਇਡ ਡਿਵਾਈਸ ਅਤੇ ਟਵਿੱਟਰ ਦੇ ਡੈਸਕਟਾਪ 'ਤੇ ਇਹ ਸਹੂਲਤ ਕਦੋਂ ਆਵੇਗੀ।

ਨਵੀਂ ਸਹੂਲਤ ਦੀ ਵਰਤੋਂ ਲਈ ਟਵੀਟ ਲਿਖਦੇ ਸਮੇਂ ਆਪਣੇ ਡਿਵਾਈਸ 'ਤੇ ਕੀ-ਬੋਰਡ ਦੇ ਉਪਰ ਇੱਕ ਬਾਕਸ ਟੈਪ ਕਰੋ। ਤੁਸੀ ਚੁਣ ਸਕਦੇ ਹੋ ਕਿ ਤੁਹਾਡੇ ਟਵੀਟ ਦਾ ਹਰ ਕੋਈ ਉਤਰ ਦੇਵੇ ਜਾਂ ਉਹ ਲੋਕ ਦੇਣ ਜਿਹੜੇ ਤੁਹਾਨੂੰ ਫਾਲੋ ਕਰਦੇ ਹਨ। ਇਸਤੋਂ ਇਲਾਵਾ ਜਿਹੜੇ ਲੋਕ ਤੁਹਾਡਾ ਉਲੇਖ ਕਰਦੇ ਹਨ, ਉਹ ਜਵਾਬ ਦੇ ਸਕਦੇ ਹਨ।

ਸਾਲ ਦੇ ਸ਼ੁਰੂ ਵਿੱਚ ਟਵਿੱਟਰ ਨੇ ਕਿਹਾ ਕਿ ਇਹ ਛੇਤੀ ਹੀ ਵਰਤੋਂਕਾਰਾਂ ਨੂੰ ਚਾਰ ਵਿਕਲਪ ਦੇਵੇਗਾ। ਇਹ ਵਿਕਲਪ ਇਹ ਸਹੂਲਤ ਪ੍ਰਦਾਨ ਕਰੇਗਾ, ਜਿਸ ਨਾਲ ਤੁਸੀ ਚੁਣ ਸਕਦੇ ਹੋ ਕਿ ਗੱਲਬਾਤ ਦੌਰਾਨ ਕੌਣ ਭਾਗ ਲੈ ਸਕਦਾ ਹੈ।

ਪਹਿਲਾ ਵਿਕਲਪ ਗਲੋਬਲ ਹੋਵੇਗਾ, ਜਿੱਥੇ ਹਰ ਕੋਈ ਤੁਹਾਡੇ ਟਵੀਟ ਦਾ ਜਵਾਬ ਦੇ ਸਕਦਾ ਹੈ। ਗਰੁੱਪ ਨਾਂਅ ਦਾ ਦੂਜਾ ਵਿਕਲਪ, ਤੁਸੀ ਉਨ੍ਹਾਂ ਲੋਕਾਂ ਨੂੰ ਜਵਾਬ ਸੀਮਤ ਕਰ ਸਕਦੇ ਹੋ, ਜਿਹੜੇ ਤੁਹਾਨੂੰ ਫਾਲੋ ਕਰਦੇ ਹਨ ਅਤੇ ਉਲੇਖ ਕਰਦੇ ਹਨ। ਪੈਨਲ ਨਾਂਅ ਦਾ ਤੀਜਾ ਵਿਕਲਪ ਸਿਰਫ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਹੋਵੇਗਾ ਅਤੇ ਚੌਥੇ ਵਿਕਲਪ ਵੱਜੋਂ ਸਾਰੀਆਂ ਸਟੇਟਮੈਂਟਾਂ ਵਿੱਚ ਕੋਈ ਵੀ ਨਹੀਂ। ਟਵਿੱਟਰ ਦੇ ਉਤਪਾਦ ਪ੍ਰਬੰਧਨ ਦੇ ਨਿਰਦੇਸ਼ਕ ਸੁਜੈਨ ਜੀ ਨੇ ਸੀ.ਈ.ਐਸ 2020 ਵਿੱਚ ਐਲਾਨ ਕੀਤਾ ਸੀ।

ਇਸਦਾ ਮਤਲਬ ਹੈ ਕਿ ਟਵਿੱਟਰ ਵਰਤਣ ਵਾਲਿਆਂ ਨੂੰ ਬੁਲੀ (bullies) ਤੋਂ ਬਚਣ ਲਈ ਆਪਣਾ ਅਕਾਊਂਟ ਪ੍ਰਾਈਵੇਟ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਸਹੂਲਤ ਦੁਨੀਆ ਭਰ ਵਿੱਚ ਸਾਲ ਦੇ ਅਖ਼ੀਰ ਤੱਕ ਲਾਂਚ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.