ETV Bharat / lifestyle

5ਜੀ ਐਕਸੈਸ ਨੂੰ ਬੰਦ ਰੱਖ ਕੇ ਬਚਾ ਸਕਦੇ ਹਾਂ ਸਮਾਰਟਫੋਨ ਦੀ ਬੈਟਰੀ ਲਾਈਫ਼: ਵੇਰੀਜੋਨ

ਜੇ ਤੁਸੀਂ ਆਪਣੇ ਸਮਾਰਟਫੋਨ ਦੀ ਬੈਟਰੀ ਦੀ ਲਾਈਫ਼ ਬਚਾਉਣਾ ਚਾਹੁੰਦੇ ਹੋ, ਤਾਂ 5ਜੀ ਐਕਸੈਸ ਨੂੰ ਬੰਦ ਰੱਖੋ। ਅਮਰੀਕੀ ਦੂਰਸੰਚਾਰ ਸੇਵਾ ਪ੍ਰਦਾਤਾ ਵੇਰੀਜੋਨ ਲੋਕਾਂ ਨੂੰ ਕੁਝ ਅਜਿਹੀ ਸਲਾਹ ਦੇ ਰਿਹਾ ਹੈ। ਵੇਰੀਜੋਨ ਦੇ ਅਨੁਸਾਰ, ਜੇਕਰ ਉਪਭੋਗਤਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਫ਼ੋਨ ਦੀ ਬੈਟਰੀ ਪਹਿਲਾਂ ਨਾਲੋਂ ਤੇਜ਼ੀ ਨਾਲ ਚੱਲ ਰਹੀ ਹੈ, ਤਾਂ ਐਲਟੀਈ ਚਾਲੂ ਕਰਨ ਨਾਲ ਉਹ ਬੈਟਰੀ ਬਚਾਉਣ ‘ਚ ਸਹਾਇਤਾ ਕਰ ਸਕਦੇ ਹਨ।

ਤਸਵੀਰ
ਤਸਵੀਰ
author img

By

Published : Mar 2, 2021, 1:24 PM IST

ਸੈਨ ਫ੍ਰਾਂਸਿਸਕੋ: ਦੁਨੀਆ ‘ਚ 5ਜੀ ਨੈੱਟਵਰਕ ਪ੍ਰਤੀ ਲੋਕਾਂ ਦਾ ਉਤਸ਼ਾਹ ਸਿਖਰ 'ਤੇ ਹੈ, ਪਰ ਅਮਰੀਕੀ ਦੂਰਸੰਚਾਰ ਸੇਵਾ ਪ੍ਰਦਾਤਾ ਵੇਰੀਜੋਨ ਨੇ ਲੋਕਾਂ ਨੂੰ ਬੈਟਰੀ ਦੀ ਲਾਈਫ਼ ਬਚਾਉਣ ਲਈ ਆਪਣੇ ਸਮਾਰਟਫੋਨ 'ਤੇ 5ਜੀ ਅਕਸੈਸ ਬੰਦ ਰੱਖਣ ਦੀ ਸਲਾਹ ਦਿੱਤੀ ਹੈ।

ਐਤਵਾਰ ਨੂੰ ਇੱਕ ਟਵੀਟ ‘ਚ ਵੈਰੀਜੋਨ ਸਪੋਰਟ ਨੇ ਕਿਹਾ ਕਿ ਜੇ ਉਪਭੋਗਤਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਸਮਾਰਟਫੋਨ ਦੀ ਬੈਟਰੀ ਪਹਿਲਾਂ ਨਾਲੋਂ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ, ਤਾਂ ਐਲਟੀਈ ਨੂੰ ਚਾਲੂ ਕਰਕੇ ਬੈਟਰੀ ਨੂੰ ਬਚਾਉਣ ‘ਚ ਸਹਾਇਤਾ ਮਿਲ ਸਕਦੀ ਹੈ।

ਜਦੋਂ ਕਿ ਅਸਲੀਅਤ ਇਹ ਹੈ ਕਿ ਐਲਟੀਈ ਜਾਂ 4ਜੀ ਨੂੰ ਚਾਲੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ 5ਜੀ ਬੰਦ ਹੋਣ ਤੋਂ ਬਾਅਦ ਆਪਣੇ ਆਪ ਚਾਲੂ ਹੋ ਜਾਵੇਗਾ।

ਦਿ ਵਰਜ ਦੀ ਰਿਪੋਰਟ ਦੇ ਅਨੁਸਾਰ, ਵੈਰੀਜੋਨ ਕੁਦਰਤੀ ਤੌਰ 'ਤੇ ਬਹੁਤ ਸਾਵਧਾਨੀ ਵਰਤ ਰਿਹਾ ਹੈ ਤਾਂ ਜੋ ਇਸਦੇ ਗਾਹਕਾਂ ਨੂੰ ਅਸਲ ‘ਚ '5ਜੀ ਟਰਨ ਆਫ' ਕਰਨ ਦੀ ਗੱਲ ਨਾ ਕਰਨੀ ਪਵੇ।

ਵੇਰੀਜੋਨ ਨੇ 5ਜੀ ਨੈਟਵਰਕ ਲਈ 45 ਅਰਬ ਡਾਲਰ ਖਰਚ ਕੀਤੇ ਹਨ, ਜਦੋਂ ਕਿ ਇਸਦੇ ਵਿਰੋਧੀ ਏ.ਟੀ.ਐਂਡ.ਟੀ ਨੇ 23.4 ਅਰਬ ਖਰਚ ਕੀਤੇ ਹਨ।

ਵੇਰੀਜੋਨ ਦੇ 5 ਜੀ ਨੈਟਵਰਕ ਦੁਆਰਾ ਡੀ.ਐਸ.ਐਸ ਨਾਮਕ ਇੱਕ ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਸਾਰੇ ਮਾਮਲਿਆਂ ‘ਚ ਐਲਟੀਈ ਨੈਟਵਰਕ ਨਾਲੋਂ ਹੌਲੀ ਹੈ, ਇਸ ਲਈ ਇਸ ਨੂੰ ਬਦਲਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ।

ਸਾਲ 2021 'ਚ ਕੰਪਨੀ ਨੇ ਇੱਕ ਵੱਡੇ 5ਜੀ ਪਲਾਨ ਦੀ ਘੋਸ਼ਣਾ ਕੀਤੀ ਹੈ।

ਇਹ ਵੀ ਪੜ੍ਹੋ:ਹੁਬਲੀ ਦੇ ਸਾਬਕਾ ਵਿਦਿਆਰਥੀਆਂ ਨੇ ਪ੍ਰਦੂਸ਼ਣ ਨੂੰ ਘਟਾਉਣ ਲਈ ਬਣਾਇਆ ਏਅਰ ਫਿਲਟਰ ਟਾਵਰ

ETV Bharat Logo

Copyright © 2024 Ushodaya Enterprises Pvt. Ltd., All Rights Reserved.