ਸੈਨ ਫਰਾਂਸਿਸਕੋ: ਵੀਡੀਓ ਚੈਟ ਤੇ ਵਾਇਸ ਕਾਲ ਪਲੇਟਫਾਰਮ ਸਕਾਇਪ ਦੀ ਵਰਤੋਂ ਕਰਨ ਵਾਲਿਆਂ ਨੂੰ ਹੁਣ ਨਿੱਜੀ ਕੰਪਿਊਟਰ (PC), iOS ਤੇ iPadOS ਉੱਤੇ ਬ੍ਰੈਕਗਰਾਊਂਡ ਬਲੱਰ ਕਰਨ ਦੀ ਸੁਵਿਧਾ ਮਿਲੇਗੀ। ਹਾਲਾਂਕਿ ਐਂਡਰਾਇਡ ਸਪੋਰਟ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦਿ ਵਰਜ (The Verge) ਦੀ ਰਿਪੋਰਟ ਦੇ ਮੁਤਾਬਿਕ ਇਹ ਸੁਵਿਧਾ ਕੁਝ ਸਮੇਂ ਦੇ ਲਈ ਸਕਾਇਪ ਦੇ ਡੈਸਕਟਾਪ ਦੇ ਨਵੇਂ ਵਰਜ਼ਨ ਉੱਤੇ ਉਪਲਬਧ ਹੋਵੇਗੀ।
ਕੋਈ ਵੀ ਵਿਅਕਤੀ ਆਈਫੋਨ ਜਾਂ ਆਈਪੈਡ ਦੇ ਲਈ ਸਕਾਇਪ ਦਾ ਨਵੇਂ ਵਰਜ਼ਨ ਨੂੰ ਡਾਊਨਲਾਡ ਕਰ ਸਕਦਾ ਹੈ ਤੇ ਵੀਡੀਓ ਕਾਲ ਆਪਸ਼ਨ ਵਿੱਚ ਜਾ ਕੇ ਬੈਕਗਰਾਉਂਡ ਬਲੱਰ ਨੂੰ ਇਸਤਮਾਲ ਕਰ ਸਕਦਾ ਹੈ।
ਮਾਇਕਰੋਸਾਫਟ ਇੱਕ ਰੂਮ ਵਿੱਚ ਯੂਜ਼ਰਸ ਦੇ ਚਾਰੇ ਪਾਸੇ ਸਭ ਕੁਝ ਧੁੰਦਲਾ ਕਰਨ ਤੇ ਯੂਜ਼ਰ ਨੂੰ ਮੁੱਖ ਫੋਕਸ ਬਿੰਦੂ ਵਿੱਚ ਰੱਖਣ ਦੇ ਲਈ ਆਰਟੀਫਿਲ਼ਲ ਇੰਟੈਲੀਜੈਂਸ (ਏਆਰ) ਦਾ ਉਪਯੋਗ ਕਰ ਰਿਹਾ ਹੈ। ਬਲੱਰ ਇਫੈਕਟ ਵੀਡੀਓ ਕਾਲ ਦੇ ਦੌਰਾਨ ਮੁੱਖ ਸ਼ਰੀਰਕ ਹਾਵ ਭਾਵ ਨੂੰ ਧੁੰਦਲਾ ਹੋਣ ਤੋਂ ਬਚਣ ਦੇ ਲਈ ਵਾਲਾਂ, ਬਾਹਾਂ ਤੇ ਹੱਥਾਂ ਦਾ ਪਤਾ ਲਗਾਏਗਾ।
ਗੂਗਲ ਦੀ ਵੀਡੀਓ ਕਾਨਫਰੰਸਿੰਗ ਸੇਵਾ ਗੂਗਲ ਮੀਟ ਵਿੱਚ ਵੀ ਜਲਦ ਹੀ ਨਵਾਂ ਫੀਚਰ ਜੁੜ ਸਕਦਾ ਹੈ। ਜੋ ਵੀਡੀਓ ਕਾਲ ਦੌਰਾਨ ਯੂਜ਼ਰਸ ਦੇ ਬੈਕਗਰਾਊਂਡ ਨੂੰ ਧੁੰਦਲਾ ਕਰ ਦੇਵੇਗਾ। ਨਵੀਂ ਡਿਵੈਲਪਮੈਂਟ ਨੂੰ ਐਂਡਰਾਇਡ ਲਈ ਗੂਗਲ ਮੀਟ ਵਰਜ਼ਨ 41.5 ਦੇ ਏਪੀਕੇ ਟੀਅਰਡਾਉਨ ਦੌਰਾਨ ਦੇਖਿਆ ਗਿਆ ਸੀ।