ETV Bharat / lifestyle

2020 'ਚ ਸੈਮਸੰਗ ਲਾਂਚ ਕਰੇਗਾ 2 ਫੋਲਡੇਬਲ ਸਮਾਰਟ ਫੋਨ - Z flip 5G

ਸੈਮਸੰਗ 2020 ਵਿੱਚ ਆਪਣੇ 2 ਫੋਲਡੇਬਲ ਸਮਾਰਟ ਫੋਨ ਲਾਂਚ ਕਰ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਸੈਮਸੰਗ ਗਲੈਕਸੀ ਫੋਲਡ 2 ਅਤੇ ਗਲੈਕਸੀ ਜ਼ੈੱਡ ਫਲਿੱਪ ਦੇ 5ਜੀ ਵੇਰੀਐਂਟ ਨੂੰ ਲਾਂਚ ਕਰ ਸਕਦਾ ਹੈ।

Samsung is going to launch 2 folding smart phones in 2020
2020 'ਚ ਸੈਮਸੰਗ ਲਾਂਚ ਕਰੇਗਾ 2 ਫੋਲਡੇਬਲ ਸਮਾਰਟ ਫੋਨ
author img

By

Published : Jun 28, 2020, 5:27 PM IST

ਸਿਓਲ: ਸੈਮਸੰਗ ਆਪਣਾ ਨਵਾਂ ਫੋਲਡੇਬਲ ਸਮਾਰਟ ਫੋਨ ਅਗਸਤ 'ਚ ਹੋਣ ਵਾਲੇ ਈਵੈਂਟ 'ਚ ਲਾਂਚ ਕਰ ਸਕਦਾ ਹੈ। ਉਦਯੋਗ ਦੇ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਯੋਨਹਾਪ ਨਿਊਜ਼ ਏਜੰਸੀ ਨੇ ਉਦਯੋਗ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸੈਮਸੰਗ ਅਗਸਤ ਵਿੱਚ ਇੱਕ ਸਮਾਗਮ ਵਿੱਚ ਗਲੈਕਸੀ ਫੋਲਡ 2 ਅਤੇ ਗਲੈਕਸੀ ਜ਼ੈੱਡ ਫਲਿੱਪ ਦੇ 5ਜੀ ਵੇਰੀਐਂਟ ਨੂੰ ਲਾਂਚ ਕਰ ਸਕਦਾ ਹੈ। ਸੈਮਸੰਗ ਫੋਲਡੇਬਲ ਸਮਾਰਟਫੋਨ ਦੀ ਕੀਮਤ ਨਿਯਮਤ ਗਲੈਕਸੀ ਫੋਲਡੇਬਲ ਡਿਵਾਇਸ ਤੋਂ ਅੱਧੀ ਕੀਮਤ 'ਤੇ ਆਉਣ ਦੀਆਂ ਗੱਲਾਂ ਸਿਰਫ਼ ਅਫਵਾਹਾਂ ਹਨ।

ਤਕਨੀਕੀ ਸਮੀਖਿਆਕਰਤਾਵਾਂ ਦਾ ਕਹਿਣਾ ਹੈ ਕਿ ਗਲੈਕਸੀ ਫੋਲਡ 2 ਵਿੱਚ 7.7 ਇੰਚ ਦੀ ਸਕ੍ਰੀਨ ਹੋਵੇਗੀ, ਜਿਸ ਵਿੱਚ 6.23 ਇੰਚ ਦਾ ਕਵਰ ਡਿਸਪਲੇਅ ਹੋਵੇਗਾ।

ਇਹ ਵੀ ਪੜ੍ਹੋ: ਪਤੰਜਲੀ ਕੋਰੋਨਿਲ ਮਾਮਲਾ: ਬਾਲਕ੍ਰਿਸ਼ਨ ਨੇ ਕਿਹਾ- ਵਿਦੇਸ਼ਾਂ ਤੋਂ ਆ ਰਹੀ ਹੈ ਦਵਾਈ ਦੀ ਮੰਗ

ਸੈਮਸੰਗ ਆਪਣੇ ਨਵੇਂ ਗਲੈਕਸੀ ਫੋਲਡ 2 ਵਿੱਚ ਅਲਟਰਾ-ਥਿਕ ਗਲਾਸ (ਯੂਟੀਜੀ) ਦੀ ਵਰਤੋਂ ਕਰ ਸਕਦਾ ਹੈ, ਜਿਵੇਂ ਗਲੈਕਸੀ ਜ਼ੈਡ ਫਲਿੱਪ ਵਿੱਚ ਕੀਤਾ ਸੀ। ਹਾਲਾਂਕਿ, ਬਹੁਤਿਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਗਲੈਕਸੀ ਫੋਲਡ ਦੀ ਦੂਜੀ ਜੈਨਰੇਸ਼ਨ ਐਸ-ਪੈਨ ਸਪੋਰਟ ਨਹੀਂ ਕਰੇਗੀ।

ਗਲੈਕਸੀ ਜ਼ੈਡ ਫਲਿੱਪ ਦੇ 5ਜੀ ਵੇਰੀਐਂਟ ਵਿੱਚ ਪਹਿਲੇ ਮਾਡਲ ਨਾਲੋਂ ਜ਼ਿਆਦਾ ਬਦਲਾਅ ਹੋਣ ਦੀ ਉਮੀਦ ਨਹੀਂ ਹੈ। ਜਿਸ ਸਮੇਂ ਸੈਮਸੰਗ ਆਪਣਾ ਫੋਨ ਲਾਂਚ ਕਰਨ ਜਾ ਰਿਹਾ ਹੈ, ਉਸੇ ਸਮੇਂ ਹੁਆਵੇ ਅਤੇ ਮਾਈਕ੍ਰੋਸਾੱਫਟ ਵੀ ਲਾਂਚ ਕਰਨ ਜਾ ਰਹੇ ਹਨ। ਅਜਿਹੇ ਵਿੱਚ ਤਿੰਨਾਂ ਕੰਪਨੀਆਂ ਵਿੱਚ ਮੁਕਾਬਲਾ ਹੋ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.