ਨਵੀਂ ਦਿੱਲੀ: Honor ਨੇ ਪਿਛਲੇ ਸਾਲ ਨਵੰਬਰ 'ਚ ਚੀਨ ਮਾਰਕੀਟ 'ਚ Honor V30 Pro ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਨੇ Honor View 30 Pro ਨਾਂਅ ਨਾਲ ਇਸ ਫ਼ੋਨ ਦਾ ਗਲੋਬਲ ਵੇਰੀਐਂਟ ਵੀ ਲਾਂਚ ਕੀਤਾ ਹੈ। ਇਸ 'ਚ ਖ਼ਾਸ ਫ਼ੀਚਰਜ਼ ਦੇ ਤੌਰ 'ਤੇ ਟ੍ਰਿਪਲ ਰੀਅਰ ਕੈਮਰੇ ਦੇ ਨਾਲ ਡਿਉੂਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਫ਼ਿਲਹਾਲ ਗਲੋਬਲ ਮਾਰਕੀਟ 'ਚ ਇਸ ਦੀ ਕੀਮਤ ਨਾਲ ਜੁੜੀ ਜਾਣਕਾਰੀ ਨਹੀਂ ਦਿੱਤੀ। ਇਹ ਫ਼ੋਨ Ocean Blue, Icelandic Frost ਤੇ Midnight Black ਕਲਰ ਵੇਰੀਐਂਟ 'ਚ ਅਗਲੇ ਮਹੀਨੇ ਸੇਲ ਲਈ ਉਪਲਬਧ ਹੋਵੇਗਾ।
Honor View 30 Pro ਦੇ ਸਪੈਸੀਫਿਕੇਸ਼ਨਜ਼ 'ਤੇ ਨਜ਼ਰ ਮਾਰੀਏ ਤਾਂ ਇਸ 'ਚ 6.57 ਇੰਚ ਆਈਪੀਐੱਸ ਐੱਲਸੀਡੀ ਫੁੱਲ ਐੱਚਡੀ+ਡਿਸਪਲੇਅ ਦਿੱਤੀ ਗਈ ਹੈ। ਇਸ ਨੂੰ Android 10 ਦੇ ਨਾਲ Magic UI 3.0.1 'ਤੇ ਪੇਸ਼ ਕੀਤਾ ਗਿਆ ਹੈ। Kirin 990 ਚਿਪਸੈੱਟ 'ਤੇ ਆਧਾਰਿਤ ਇਸ ਫੋਨ 'ਚ 8GB ਰੈਮ ਤੇ ਨਾਲ 128GB ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ ਐਕਸਪੈਂਡ ਕੀਤਾ ਜਾ ਸਕਦਾ ਹੈ।
Honor View 30 Pro 'ਚ ਫ਼ੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਉਪਲੱਬਧ ਹੈ। ਫ਼ੋਨ 'ਚ 40MP ਦਾ ਮੇਨ ਸੈਂਸਰ, 8MP ਦਾ ਟੈਲੀਫੋਟੋ ਲੈਂਜ਼ ਤੇ 12MP ਦਾ ਵਾਈਡ ਐਂਗਲ ਸੈਂਸਰ ਦਿੱਤਾ ਗਿਆ ਹੈ। ਇਸ 'ਚ 32MP ਦਾ ਪ੍ਰਾਇਮਰੀ ਸੈਂਸਰ ਤੇ 8MP ਦਾ ਸੈਕੰਡਰੀ ਸੈਂਸਰ ਹੈ। ਪਾਵਰ ਬੈਕਅਪ ਲਈ ਯੂਜ਼ਰਜ਼ ਨੂੰ 40W ਫਾਸਟ ਚਾਰਜਿੰਗ ਸਪੋਰਟ ਦੇ ਨਾਲ 4,100mAh ਦੀ ਬੈਟਰੀ ਮਿਲੇਗੀ।