ਹੈਦਰਾਬਾਦ: ਸੋਨੀ ਨੇ ਆਪਣੇ ਨਵੇਂ ਪਲੇਅਸਟੇਸ਼ਨ ਡਿਜ਼ਾਈਨ ਦੇ ਖੁਲਾਸੇ ਵਿੱਚ ਗੇਮਿੰਗ ਦੇ ਭਵਿੱਖ ਦੀ ਪਹਿਲੀ ਝਲਕ ਦਿਖਾਈ ਹੈ।
- ਪੀਐਸ-5 ਨੂੰ 2 ਵਿਕਲਪਾਂ ਦੇ ਵਿੱਚ ਲਾਂਚ ਕੀਤਾ ਜਾਵੇਗਾ। ਇਸ ਵਿੱਚ ਪਹਿਲੇ ਮਾਡਲ ਵਿੱਚ ਅਲਟਰਾ ਐਚਡੀ ਬਲੂ-ਰੇ ਡਿਸਕ ਡਰਾਈਵ ਅਤੇ ਦੂਸਰਾ ਬਿਨਾਂ ਕਿਸੇ ਡਿਸਕ ਡਰਾਈਵ ਦੇ ਇੱਕ ਸਕਿੰਟ ਵਾਲਾ ਇੱਕ ਡਿਜੀਟਲ ਮਾਡਲ ਹੈ।
- ਸੋਨੀ ਨੇ 3ਡੀ ਆਡੀਓ ਦੇ ਨਾਲ ਗੇਮਰਜ਼ ਦੇ ਲਈ ਵਾਇਰਲੈਸ ਹੈੱਡਸੈੱਟ, ਐਚਡੀ ਕੈਮਰਾ ਦੇ ਨਾਲ ਨਾਲ ਗੇਮ ਖੇਡਣ ਦੇ ਅਣੁਭਵਾਂ ਨੂੰ ਫਿਲਮਾਇਆ ਅਤੇ ਕੰਸੋਲ ਦੇ ਵਾਇਰਲੈਸ ਕੰਟਰੋਲਰਾਂ ਦੇ ਲਈ ਚਾਰਜਿੰਗ ਸਟੇਸ਼ਨਾਂ ਸਮੇਤ ਨਵੇਂ ਉਪਕਰਣਾਂ ਦਾ ਸੰਗ੍ਰਹਿ ਦਿਖਾਇਆ।
- ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ, ਸੋਨੀ ਨੇ ਗਿਅਟਜੀ ਫਿਜਿਕਲ ਇਵੈਂਟ ਦੀ ਥਾਂ ਪਹਿਲਾਂ ਤੋਂ ਰਿਕਾਰਡ ਕੀਤਾ ਗਏ ਆਨਲਾਈਨ ਪ੍ਰਸਾਰਣ ਦੀ ਚੋਣ ਕੀਤੀ ਹੈ।
- ਵਾਇਰਸ ਫੈਲਣ ਕਾਰਨ ਇਸ ਮਹੀਨੇ ਦੇ ਇਲੈਕਟ੍ਰਾਨਿਕ ਐਂਟਰਟੇਨਮੈਂਟ ਐਕਸਪੋ ਤੇ ਈ3 ਨੂੰ ਸ਼ੁਰੂ ਵਿੱਚ ਰੱਦ ਕਰ ਦਿੱਤਾ ਗਿਆ ਸੀ। ਸੋਨੀ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਸਾਲਾਨਾ ਲਾਸ ਏਂਜਲਸ ਦੇ ਪ੍ਰਦਰਸ਼ਨ ਨੂੰ ਛੱਡ ਦੇਵੇਗਾ।
ਸੋਨੀ ਇੰਟਰਐਕਟਿਵ ਇੰਟਰਟੇਨਮੈਂਟ ਦੇ ਪ੍ਰਧਾਨ ਤੇ ਸੀਈਓ ਜਿਮ ਰਿਆਨ ਕਹਿੰਦੇ ਹਨ ਕਿ ਪਲੇਅਸਟੇਸ਼ਨ ਵਿੱਚ ਅਸੀਂ ਪੀੜ੍ਹੀ ਦੀਆਂ ਤਬਦੀਲੀਆਂ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਬਣਾਉਣ ਵਿੱਚ ਕਈ ਸਾਲ ਬਿਤਾਉਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਣ ਦੇ ਇਨ੍ਹਾਂ ਲਾਭਾਂ ਦਾ ਆਨੰਦ ਲਓ।
ਸੋਨੀ ਨੇ ਪੀਐਸ-5 ਵਿੱਚ ਆਉਣ ਵਾਲੀਆਂ ਨਵੀਆਂ ਖੇਡਾਂ ਦਾ ਖੁਲਾਸਾ ਕੀਤਾ, ਜਿਸ ਵਿੱਚ 2021 ਵਿੱਚ ਆ ਰਹੀ 'ਗ੍ਰੈਂਡ ਥੇਫ਼ਟ ਆਟੋ ਵੀ' ਦਾ ਇੱਕ ਸੰਸਕਰਣ 'ਰੇਸਿੰਗ ਗੇਮ' ਗ੍ਰੈਨ ਟੂਰੀਜ਼ਮੋ` ਤੇ ਸੁਪਰਹੀਰੋ 'ਸਪਾਈਡਰਮੈਨ' ਉੱਤੇ ਕੇਂਦਰਿਤ ਮਾਈਲਜ਼ ਮੋਰਾਲੇਸ ਨੂੰ ਸ਼ਾਮਲ ਕੀਤਾ ਹੈ।
ਸੋਨੀ ਨੇ ਰਿਲੀਜ਼ ਦੀ ਤਰੀਕ ਅਤੇ ਸ਼ੁਰੂਆਤੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਕ੍ਰਿਸਮਸ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ।
ਪੀਐਸ-5 2013 ਵਿੱਚ ਲਾਂਚ ਹੋਏ ਪ੍ਰਸਿੱਧ ਪਲੇਅਸਟੇਸ਼ਨ ਫੋਰ (ਪੀਐਸ-4) ਕੰਸੋਲ ਦਾ ਇੱਕ ਅਪਡੇਟ ਹੈ, ਜਿਸ ਨੇ ਦੁਨੀਆ ਭਰ ਵਿੱਚ 10.6 ਕਰੋੜ ਯੂਨਿਟ ਵੇਚੇ ਹਨ।
ਸੋਨੀ ਨੇ ਆਪਣੇ ਵਿਰੋਧੀ ਮਾਈਕਰੋਸੋਫ਼ਟ ਕੰਸੋਲ ਐਕਸਬਾਕਸ ਸੀਰੀਜ਼ ਐਕਸ ਨਾਲ ਮੁਕਾਬਲਾ ਕਰਨ ਲਈ ਕੰਸੋਲ ਲਾਂਚ ਕਰਨ ਦੀ ਯੋਜਨਾ ਬਣਾਈ ਹੈ।