ਨਵੀਂ ਦਿੱਲੀ: ਬੈਟਲ ਰਾਇਲ ਟਾਇਟਲ ਪਬਜੀ ਮੋਬਾਈਲ ਗੇਮ ਨੂੰ ਇਸ ਸਾਲ ਪਹਿਲੇ ਅੱਧ 'ਚ 1.3 ਬਿਲੀਅਨ ਡਾਲਰ (ਲਗਪਗ 9,731 ਕਰੋੜ ਰੁਪਏ) ਦਾ ਗਲੋਬਲ ਮਾਲੀਆ ਮਿਲਿਆ ਹੈ। ਗਲੋਬਲ ਮਾਲੀਆ ਨੂੰ ਮਿਲਾ ਕੇ ਪਬਜੀ ਗੇਮ ਦੀ ਕਮਾਈ 3 ਬਿਲੀਅਨ ਡਾਲਰ (ਲਗਪਗ 22,457 ਕਰੋੜ ਰੁਪਏ) ਹੋ ਗਈ ਹੈ।
ਭਾਰਤ 'ਚ ਇਸ ਗੇਮ ਨੂੰ 175 ਮਿਲਿਅਨ ਡਾਨਲੋਡਰ ਮਿਲੇ ਹਨ ਜਿਸ ਕਾਰਨ ਭਾਰਤ ਇਸ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਹੈ। ਐਨਾਟਿਲਟਿਕਸ ਫਰਮ ਸੈਂਸਰ ਟਾਵਰ ਦੇ ਅੰਕੜਿਆਂ ਮੁਤਾਬਕ, ਕੋਵਿਡ-19 ਮਹਾਂਮਾਰੀ ਤੇ ਲੌਕਡਾਊਨ ਦੇ ਚੱਲਦੇ ਪਬਜੀ ਨੇ ਮਾਰਚ 'ਚ 270 ਮਿਲੀਅਨ ਡਾਲਰ (ਲਗਪਗ 2,021 ਕਰੋੜ ਰੁਪਏ) ਰਿਕਾਰਡ ਤੋੜ ਕਮਾਈ ਕੀਤੀ ਹੈ।
ਭਾਰਤ ਨੇ ਪਬਜੀ ਗੇਮ 'ਤੇ ਪਾਬੰਦੀ ਨਹੀਂ ਲਗਾਈ ਕਿਊਕਿ ਇਹ ਚੀਨੀ ਗੇਮ ਨਹੀਂ ਹੈ। ਇਸ ਗੇਮ ਨੂੰ ਦੱਖਣੀ ਕੋਰੀਆ ਬਲਿਊਹੌਲ ਕੰਪਨੀ ਦੁਆਰਾ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਪਬਜੀ ਦੇ ਜ਼ਿਆਦਾ ਪ੍ਰਸਿੱਧ ਹੋਣ ਤੋਂ ਬਾਅਦ ਚੀਨੀ ਸਮਾਜ ਟੈਨਸੈਂਟ ਨੇ ਦੱਖਣੀ ਕੋਰੀਆ ਬਲਿਊਹੌਲ ਕੰਪਨੀ ਨਾਲ ਹੱਥ ਮਿਲਾਇਆ ਹੈ ਤੇ ਗੇਮ ਦੀ ਮਾਰਕੀਟਿੰਗ ਦਾ ਜਿੰਮਾ ਚੁੱਕਿਆ ਹੈ।
ਸੈਂਸਰ ਟਾਵਰ ਦੇ ਅੰਕੜਿਆਂ ਅਨੁਸਾਰ, ਗਰੇਨਾਂ ਨੇ 2020 ਵਿੱਚ 300 ਮਿਲੀਅਨ ਡਾਲਰ (ਲਗਭਗ 2,245 ਕਰੋੜ ਰੁਪਏ) ਤੋਂ ਵੱਧ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ:ਪਿੰਡ ਨੈਣੇਵਾਲ ਦੀ ਮੁਟਿਆਰ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ