ਨਵੀਂ ਦਿੱਲੀ: ਮੋਬਾਈਲ ਗੇਮਜ਼ ਦਾ ਮਾਲਿਕਾਨਾ ਹੱਕ ਰੱਖਣ ਵਾਲੇ ਟੇਨਸੈਂਟ ਗੇਮਜ਼ ਨੇ ਫੇਸਬੁੱਕ ਉੱਤੇ ਕਿਹਾ ਕਿ ਉਨ੍ਹਾਂ ਨੂੰ ਇਸ ਨਤੀਜੇ 'ਤੇ ਪਛਤਾਵਾ ਹੈ। ਭਾਰਤ 'ਚ ਪਬਜੀ ਮੋਬਾਈਲ ਤੇ ਪਬਜੀ ਲਾਈਟ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ। ਇਸ ਗੇਮ 'ਤੇ 2 ਸਤੰਬਰ ਨੂੰ ਸੂਚਨਾ ਟੈਕਨੋਲਜੀ ਐਕਟ ਦੀ ਧਾਰਾ 69 A ਦੇ ਤਹਿਤ ਪਾਬੰਦੀ ਲਗਾਈ ਗਈ ਸੀ।
ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਲਈ ਉਪਭੋਗਤਾ ਡਾਟਾ ਦੀ ਸੁਰੱਖਿਆ ਹਮੇਸ਼ਾ ਹੀ ਇੱਕ ਪ੍ਰਮੁੱਖ ਤਰਜੀਹ ਰਹੀ ਹੈ। ਅਸੀਂ ਹਮੇਸ਼ਾ ਹੀ ਭਾਰਤ 'ਚ ਲਾਗੂ ਡਾਟਾ ਸੁਰੱਖਿਆ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕੀਤੀ ਹੈ। ਸਾਡੀ ਗੋਪਨੀਅਤਾ ਨੀਤੀ ਵਿੱਚ ਸਾਰੇ ਉਪਭੋਗਤਾ ਦੀ ਗੇਮ ਪਲੇ ਜਾਣਕਾਰੀ ਨੂੰ ਪਾਰਦਰਸ਼ੀ ਤਰੀਕੇ ਨਾਲ ਢੰਗ ਨਾਲ ਸੁਰੱਖਿਅਤ ਰੱਖਿਆ ਗਿਆ ਹੈ।
ਇਹ ਐਲਾਨ ਭਾਰਤ ਸਰਕਾਰ ਵੱਲੋਂ 2 ਸਤੰਬਰ ਨੂੰ ਪੀਯੂਬੀਜੀ ਮੋਬਾਈਲ ਅਤੇ ਪੀਯੂਬੀਜੀ ਮੋਬਾਈਲ ਲਾਈਟ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਤੋਂ ਬਾਅਦ ਆਇਆ ਹੈ। ਇਸ ਖੇਡ 'ਤੇ ਸੂਚਨਾ ਟੈਕਨੋਲਜੀ ਐਕਟ ਦੀ ਧਾਰਾ 69 A ਦੇ ਤਹਿਤ ਰੋਕ ਲਗਾਈ ਗਈ ਸੀ।
ਪਬਲੀਕੇਸ਼ਨ ਕਾਰਪੋਰੇਸ਼ਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ, ਕਿ ਉਹ ਟੇਨਸੈਂਟ ਨਾਲ ਸਾਂਝੇਦਾਰੀ ਵਾਪਸ ਲੈ ਰਿਹਾ ਹੈ ਅਤੇ ਉਹ ਭਾਰਤ ਸਰਕਾਰ ਨਾਲ ਮਿਲ ਕੇ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢਣਗੇ।
ਪੱਬਜੀ ਗੇਮ ਦੇ ਵਿਸ਼ਵ ਪੱਧਰ 'ਤੇ 600 ਮਿਲੀਅਨ ਤੋਂ ਵੱਧ ਡਾਉਨਲੋਡ ਅਤੇ 50 ਮਿਲੀਅਨ ਸਰਗਰਮ ਖਿਡਾਰੀ ਹਨ। ਭਾਰਤ ਵਿੱਚ ਇਸ ਦੇ ਲਗਭਗ 33 ਮਿਲੀਅਨ ਉਪਭੋਗਤਾ ਹਨ। ਪੀਯੂਬੀਜੀ ਮੋਬਾਈਲ ਨੇ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ 31.3 ਬਿਲੀਅਨ (ਲਗਭਗ 9,731 ਕਰੋੜ ਰੁਪਏ) ਦਾ ਵਿਸ਼ਵਵਿਆਪੀ ਮਾਲੀਆ ਲਾਭ ਹਾਸਲ ਕੀਤਾ। ਭਾਰਤ 'ਚ ਆਪਣੇ ਜੀਵਨਕਾਲ ਦੌਰਾਨ ਪਬਜੀ ਨੇ 3 ਬਿਲੀਅਨ ਡਾਲਰ (ਲਗਭਗ 22,457 ਕਰੋੜ ਰੁਪਏ) ਤੱਕ ਸੰਗ੍ਰਹਿ ਤੇ ਸਭ ਤੋਂ ਵੱਧ ਡਾਊਨਲੋਡ ਤੇ 175 ਮਿਲੀਅਨ ਇੰਸਟਾਲ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਲੌਕਡਾਊਨ ਦੇ ਚਲਦੇ ਲੋਕ ਘਰਾਂ 'ਚ ਰਹਿਣ ਲਈ ਮਜਬੂਰ ਸਨ।
ਇਸ ਤੋਂ ਇਲਾਵਾ, ਭਾਰਤੀ ਗੇਮਿੰਗ ਕੰਪਨੀ ਐਨਕੋਰ ਨੇ ਪੀਯੂਬੀਜੀ ਮੋਬਾਈਲ ਦੀ ਥਾਂ ਨੂੰ ਭਰਨ ਲਈ ਦੇਸੀ ਮਲਟੀਪਲੇਅਰ ਐਕਸ਼ਨ ਗੇਮ ਫੌਜੀ ਐਲਾਨ ਕੀਤੀ। ਫੌਜੀ ਗੇਮ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ।